Go Back
03
Jun
2026

Cancer Awareness and Check-up Camp was organized at school with the support of the State Bank of India

Type : Acitivity



263 ਵਿਅਕਤੀਆਂ ਨੇ ਕੈਂਸਰ ਚੈੱਕ-ਅੱਪ ਕੈਂਪ ਦਾ ਲਾਭ ਉਠਾਇਆ

ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਲੱਗੇ ‘ਕੈਂਸਰ ਜਾਗਰੂਕਤਾ ਅਤੇ ਚੈੱਕ ਅੱਪ ਕੈਂਪ’ ਦੌਰਾਨ 178 ਔਰਤਾਂ ਅਤੇ 85 ਮਰਦਾਂ ਦਾ ਮੁਆਇਨਾ ਕੀਤਾ ਗਿਆ। ਕੈਂਪ ਸਮਾਪਤੀ ਉਪਰੰਤ ‘ਵਿਸ਼ਵ ਕੈਂਸਰ ਕੇਅਰ ਸੁਸਾਇਟੀ’ ਪੰਜਾਬ ਚੈਪਟਰ ਦੇ ਆਗੂ ਡਾ: ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ, ਕਿ ਕੈਂਪ ਵਿੱਚ 17 ਔਰਤਾਂ ਦੇ ਮੈਮੋਗਰਾਫੀ, 53 ਅੋਰਤਾਂ ਦੀਆਂ ਛਾਤੀਆਂ, 6 ਵਿਅਕਤੀਆਂ ਦੇ ਪੈਪ ਸਪੀਅਰ, 23 ਵਿਅਕਤੀਆਂ ਦੇ ਪੀ ਐਸ ਏ, ਕੈਂਸਰ ਜਾਂਚ ਲਈ 90 ਵਿਅਕਤੀਆਂ ਦੇ ਖੂਨ ਨਮੂਨੇ ਲਏੇ ਗਏ ਜਦੋਂ ਕਿ 207 ਵਿਅਕਤੀਆਂ ਦੀਆਂ ਹੱਡੀਆਂ ਦੀ ਜਾਂਚ ਕੀਤੀ ਗਈ। ਦੱਸਿਆ ਗਿਆ ਕਿ 87 ਵਿਅਕਤੀਆਂ ਦੇ ਮੂੰਹਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਵਿੱਚੋ 14 ਵਿਅਕਤੀ ਮੂੰਹ ਦੇ ਰੋਗ ਤੋਂ ਪੀੜਤ ਪਾਏ ਗਏ। 34 ਵਿਅਕਤੀ ਵਧੇਰੇ ਸ਼ੂਗਰ ਵਾਲੇ ਨੋਟ ਹੋਏ, ਸ਼ੂਗਰ ਦੇ 11 ਨਵੇਂ ਅਤੇ ਵਧੇਰੇ ਬਲੱਡ ਪ੍ਰੈਸ਼ਰ ਵਾਲੇ 29 ਮਰੀਜ਼ ਨੋਟ ਹੋਏ। ਇਹ ਵੀ ਦੱਸਿਆ ਗਿਆ ਕਿ ਕੈਂਪ ਦੌਰਾਨ 188 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 86 ਵਿਅਕਤੀਆਂ ਨੂੰ ਮੌਕੇ ’ਤੇ ਹੀ ਐਨਕਾਂ ਬਣਾ ਕੇ ਦਿੱਤੀਆਂ ਗਈਆਂ। ਇਸ ਮੌਕੇ ’ਤੇ ਮਾਹਿਰ ਡਾਕਟਰਾਂ ਨੇ ਲਾਭਪਾਤਰੀਆਂ ਨੂੰ ਪ੍ਰੇਰਿਤ ਕੀਤਾ, ਕਿ ਉਹ ਗੈਰ-ਮਿਆਰੀ ਬਾਜ਼ਾਰੂ ਪਕਵਾਨ ਨਾ ਖਾਣ ਸਗੋਂ ਪੌਸ਼ਟਿਕ ਭੋਜਨ ਖਾਣ, ਵੱਧ ਪਾਣੀ ਪੀਣ ਅਤੇ ਕਸਰਤ ਨੂੰ ਰੋਜ਼ਾਨਾ ਸਰਗਰਮੀ ਦਾ ਹਿੱਸਾ ਬਣਾਉਣ। ਇਹ ਵੀ ਦੱਸਿਆ ਗਿਆ, ਕਿ ਆਪਣੇ ਮਨ ਨੂੰ ਤਰੋਤਾਜ਼ਾ ਰੱਖਣ ਲਈ ਚੰਗਾ ਸੋਚਣ, ਬੇਲੋੜੇ ਤਣਾਵਾਂ ਤੋਂ ਬਚਣ, ਮਨੁੱਖੀ ਸਮਾਜ ਵਿੱਚ ਆਪਣੇ ਸਾਰਥਕ ਦਖਲ ਨੂੰ ਯਕੀਨੀ ਬਣਾਉਣ, ਪ੍ਰਭਾਵੀ ਮਨੁੱਖ ਬਣਨ, ਕੁੱਲ ਮਿਲਾ ਕੇ ਜੀਵਨ-ਸ਼ੈਲੀ ਨੂੰ ਸਿਫਤੀ ਬਣਾਉਣ। ਸੰਸਥਾਵਾਂ ਦੀ ਡਾਇਰੈਕਟਰ ਅਮਨਦੀਪ ਕੌਰ ਨੇ ਇਸ ਕੈਂਪ ਨੂੰ ਸਫਲ ਬਣਾਉਣ ਬਦਲੇ, ਸੰਸਥ੍ਰਾਵਾਂ ਦੇ ਸਟਾਫ਼ ਮੈਂਬਰਾਂ ਦੀ ਸਰਾਹਨਾ ਕੀਤੀ। ਪ੍ਰਿੰਸੀਪਲ ਕਰਨਜੋਤ ਕੌਰ ਨੇ ਕਿਹਾ, ਕਿ ਇਸ ਕੈਂਪ ਦੇ ਵਿਸ਼ੇਸ਼ ਲਾਭ ਵਜੋਂ, ਇਲਾਕੇ ਦੇ ਲੋਕ ਇਸ ਮਾਰੂ ਰੋਗ ਬਾਰੇ ਜਾਣਕਾਰੀ ਹਾਸਲ ਕਰ ਸਕੇ ਹਨ। ਕੈਂਪ ਵਿੱਚ ਆਏ ਲੋਕਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਹ ਕੈਂਪ ‘ਮੇਰਾ ਪਿੰਡ 360 ਕੇਂਦਰ ਬਸੀ ਗੁੱਜਰਾਂ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਅਤੇ ਆਦਰਸ਼ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਸ੍ਰੀ ਚਮਕੌਰ ਸਾਹਿਬ’ ਵੱਲੋਂ ਸਾਂਝੇ ਤੌਰ ’ਤੇ ਲਵਾਇਆ ਗਿਆ ਸੀ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚਣ ਵਾਲਿਆਂ ਵਿੱਚ ਆਦਰਸ਼ ਟਰਸਟ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ, ਬਲਜੀਤ ਸਿੰਘ ਭੰਗੂ, ਫਿਲਮ ਅਦਾਕਾਰਾ ਗੁਰਪ੍ਰੀਤ ਭੰਗੂ, ਗੁਰਵਿੰਦਰ ਸਿੰਘ ਸਵੈਚ, ਗਗਨਦੀਪ ਕੌਰ, ਨਰਿੰਦਰ ਸਿੰਘ ਸੰਧੂ, ਚੌਧਰੀ ਤੀਰਥ ਰਾਮ, ਬੇਅੰਤ ਕੌਰ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਵਿਖੇ ਲੱਗੇ ‘ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ’ ਦੀਆਂ ਝਲਕੀਆਂ