News & Events
May
2026
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
May
2026
Girls were given awareness lessons on hygiene and cleanliness
Type : Acitivity
ਲੜਕੀਆਂ ਨੂੰ ਸਰੀਰਕ ਸੰਭਾਲ ਦਾ ਪਾਠ ਪੜ੍ਹਾਇਆ
‘‘ਹਰ ਔਰਤ ਮਾਦਾ-ਮਨੁੱਖ ਹੁੰਦੀ ਹੈ, ਪਰ ਕੁਦਰਤ ਨੇ ਇਸਨੂੰ ਨਸਲਾਂ ਦੇ ਨਿਰਮਾਣ ਕਰਨ ਦਾ ਵਰਦਾਨ
ਦਿੱਤਾ ਹੋਇਆ ਹੈ। ਅਨੇਕਾਂ ਰਿਸ਼ਤੇ ਨਿਭਾਉਣ ਵਾਲੇ ਜ਼ਬਰਦਸਤ ਸਰੀਰ ਦਾ ਨਾਂ ਹੀ ਔਰਤ ਹੁੰਦਾ ਹੈ।
ਔਰਤ ਹੋਣਾ ਹੀਣਤਾ ਨਹੀਂ, ਸਗੋਂ ਇਹ ਮਾਣ ਵਾਲੀ ਗੱਲ ਹੁੰਦੀ ਹੈ।’’ ਇਹ ਜਾਣਕਾਰੀ ਮਾਲਵਾ
ਰੂਰਲ ਐਜੂਕੇਸ਼ਨਲ ਸੁਸਾਇਟੀ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ ਸਿੱਖਿਆ-
ਸੰਸਥਾਵਾਂ ਦੀ ਡਾਇਰੈਕਟਰ ਅਮਨਦੀਪ ਕੌਰ ਨੇ ਦਿੱਤੀ। ਉਹ ਮਹਾਵਾਰੀ-ਦਿਵਸ ’ਤੇ ਸੰਸਥਾਵਾਂ
ਦੀਆਂ ਵਿਦਿਆਰਥਣਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਜਵਾਨ ਹੋ ਰਹੀ ਲੜਕੀ ਨੂੰ,
ਆਪਣੇ ਸਰੀਰ ਬਾਰੇ ਸਮਝਣਾ ਜ਼ਰੂਰੀ ਹੈ, ਜਿਸ ਵਿੱਚ ਸਮੇਂ ਸਮੇਂ ਤਬਦੀਲੀਆਂ ਆਉਂਦੀਆਂ ਹਨ।
ਪਿ੍ਰੰਸੀਪਲ ਕਰਨਜੋਤ ਕੌਰ ਨੇ ਕਿਹਾ, ਕਿ ਹਰ ਵਿਦਿਆਰਥਣ, ਭਵਿੱਖ ਦੀ ਔਰਤ ਹੈ ਅਤੇ
ਇਸਤਰੀਤਵ ਹਰੇਕ ਔਰਤ ਦਾ ਗਹਿਣਾ ਹੁੰਦਾ ਹੈ। ਇਹ ਗਹਿਣਾ ਸਾਂਭ ਸਾਂਭ ਰੱਖਦਾ ਹੁੰਦਾ ਹੈ, ਨਹੀਂ
ਤਾਂ ਜਾਣੇ/ਅਨਜਾਣੇ ਬਚਪਨ ਦੀਆਂ ਗਲਤੀਆਂ, ਉਮਰ ਭਰ ਦਾ ਪਛਤਾਵਾ ਬਣ ਜਾਣਗੀਆਂ। ਜੀਵ ਵਿਗਿਆਨ ਦੀ
ਲੈਕਚਰਾਰ ਬੇਅੰਤ ਕੌਰ ਨੇ ਦੱਸਿਆ ਕਿ ਮਹਾਂਵਾਰੀ ਕੁਦਰਤੀ ਪ੍ਰਕਿਰਿਆ ਹੁੰਦੀ ਹੈ, ਹਰ ਲੜਕੀ ਨੂੰ
ਸੈਨਟਰੀ ਪੈਡ ਅਤੇ ਸਾਫ ਸੁਥਰੇ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਹਰ ਲੜਕੀ ਨੂੰ ਹਰ
ਮਹੀਨੇ ਪੈਦਾ ਹੁੰਦੀ ਇਸ ਸਰੀਰਕ ਪ੍ਰਕਿਰਿਆ ਦੇ ਸਰੀਰ ਅਤੇ ਮਨ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਪਤਾ
ਹੋਣਾ ਚਾਹੀਦਾ ਹੈ। ਉਨ੍ਹਾਂ ਲੜਕੀਆਂ ਨੂੰ ਸੋਸ਼ਲ-ਮੀਡੀਆ ਦੀਆਂ ਰੀਲਾਂ ਨੂੰ ਨਜ਼ਰਅੰਦਾਜ ਕਰਨ ਲਈ
ਪ੍ਰੇਰਿਆ। ਦੱਸਿਆ ਗਿਆ ਕਿ ਖਿੰਡਾਵਾਂ ਦਾ ਸ਼ਿਕਾਰ ਹੋ ਕੇ ਬਹੁਤ ਸਾਰੀਆਂ ਲੜਕੀਆਂ ਅਣਚਾਹੇ-
ਰਿਸ਼ਤੇ ਬਣਾ ਲੈਂਦੀਆਂ ਹਨ, ਸਿੱਖਿਆ ਧਾਰਾ ਵਿੱਚੋਂ ਨਿੱਕਲ ਜਾਂਦੀਆਂ ਹਨ ਅਤੇ ਉਮਰ ਭਰ ਦੀਆਂ
ਪ੍ਰੇਸ਼ਾਨੀਆਂ ਸਹੇੜ ਲੈਂਦੀਆਂ ਹਨ। ਪ੍ਰਾਇਮਰੀ ਵਿੰਗ ਦੀ ਇੰਚਾਰਜ ਬੇਅੰਤ ਕੌਰ ਨੇ ਲੜਕੀਆਂ ਨੂੰ
ਸੁਚੇਤ ਕੀਤਾ, ਕਿ ਉਹ ਆਪਣੀਆਂ ਤਸਵੀਰਾਂ ਵੀ ਕਿਸੇ ਨਾਲ ਸਾਂਝੀਆਂ ਨਾ ਕਰਨ, ਤਾਂ ਕਿ ਉਨ੍ਹਾਂ ਨੂੰ
ਕੋਈ ਬਲੈਕਮੇਲ ਨਾ ਕਰ ਸਕੇ। ਵਾਈਸ ਪਿ੍ਰੰਸੀਪਲ ਗਗਨਪ੍ਰੀਤ ਕੌਰ ਨੇ ਵਿਦਿਆਰਥਣਾ ਨੂੰ ਹਰੀਆਂ
ਸਬਜ਼ੀਆਂ, ਦੁੱਧ, ਦਹੀਂ ਆਦਿ ਪੌਸ਼ਟਿਕ ਭੋਜਨ ਖਾਣ ਲਈ ਅਤੇ ਬਾਜ਼ਾਰੂ ਪਕਵਾਨਾਂ ਤੋਂ ਗੁਰੇਜ ਕਰਨ
ਲਈ ਪ੍ਰੇਰਿਆ। ਵਿਦਿਆਰਥਣਾ ਨੂੰ ਚੰਗੀ ਅਤੇ ਬੁਰੀ ਛੋਹ ਬਾਰੇ ਵੀ ਦੱਸਿਆ ਗਿਆ। ਇਸ ਮੌਕੇ
’ਤੇ ਲੜਕੀਆਂ ਲਈ ਪ੍ਰਸਿੱਧ-ਪ੍ਰੇਰਕ ਡਾ: ਵਿਨੈ ਗੁਪਤਾ ਕੈਥਲ ਦੀਆਂ ਵੀਡੀਓ ਵਿਖਾਈਆਂ
ਗਈਆਂ, ਜਿਨ੍ਹਾਂ ਵਿੱਚ ਮੂਲ ਸਿੱਖਿਆ ਇਹੋ ਹੀ ਸੀ, ਕਿ ਵਿਦਿਆਰਥਣਾ, ਪੜ੍ਹਦੀ ਉਮਰ ਵਿੱਚ
ਆਪਣੇ-ਆਪ ਨੂੰ ਕੇਵਲ ਅਤੇ ਕੇਵਲ, ਮਿਥੇ ਨਿਸ਼ਾਨੇ ’ਤੇ ਹੀ ਕੇਂਦਰਤ ਕਰਨ। ਵੱਖ ਵੱਖ ਵਿਦਿਆਰਥਣਾ
ਨੇ ਵਿਸ਼ੇ ਅਧੀਨ ਸਵਾਲ ਕੀਤੇ, ਮਾਹਿਰ ਅਧਿਆਪਕਾਂ ਵੱਲੋਂ ਜਵਾਬ ਦਿੱਤੇ ਗਏ। ਇਸ ਮੌਕੇ ’ਤੇ
ਬਰਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਆਦਿ
ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਦੀਆਂ ਵਿਦਿਆਰਥਣਾ, ਸਰੀਰਕ ਸੰਭਾਲ ਦੀ ਵਿਸ਼ੇਸ਼
ਇਕੱਤਰਤਾ ਦੌਰਾਨ
