News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Mar
2026
May
2026
Students were exposed to skills and scientific knowledge during the tour
Type : Acitivity
ਟੂਰ ਦੌਰਾਨ ਹੁਨਰ ਅਤੇ ਗਿਆਨ ਵਿਗਿਆਨ ਨਾਲ ਰੂਬਰੂ ਹੋਏ ਵਿਦਿਆਰਥੀ
‘ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਂਮਲੈਂਡ ਪਬਲਿਕ ਸਕੂਲ’ ਦੇ ਵਿਦਿਆਰਥੀਆਂ ਨੂੰ
‘ਵਿਅਕਤੀਗਤ-ਹੁਨਰ’ ਦੀ ਮਹੱਤਤਾ ਨੂੰ, ਸ਼ਿੱਦਤ ਨਾਲ ਸਮਝਾਉਣ ਹਿਤ, ਬਿਜਲਈ ਯੰਤਰ’ ਤਿਆਰ ਕਰਨ
ਵਾਲੀ ਸਨਅਤ ‘ਮਰਾਹਰ ਪਾਵਰ ਕੰਟਰੋਲ ਪ੍ਰਾ: ਲਿਮਿਟਡ, ਕੱਕੜਵਾਲ ਨੇੜੇ ਧੂਰੀ, ਇਕਾਈ ਵਿੱਚ
ਲਿਜਾਇਆ ਗਿਆ। ਇਸ ਇਕਾਈ ਵਿੱਚ ਵਿਦਿਆਰਥੀਆਂ ਨੇ ਨੌਜਵਾਨ ਲੜਕੀਆਂ ਨੂੰ
ਵੈਲਡਿੰਗ ਕਰਦਿਆਂ, ਲੇਜ਼ਰ ਨਾਲ ਲੋਹੇ ਦੀਆਂ ਸੀਟਾਂ ਕੱਟਦਿਆਂ ਅਤੇ ਜੋੜਦਿਆਂ ਵੇਖਿਆ।
ਬਿਜਲੀ ਦੇ ਕੰਟਰੋਲ ਪੈਨਲਾਂ ਦੀ ਗੁੰਝਲਦਾਰ ਵਾਇਰਿੰਗ ਆਦਿ ਕਰਦਿਆਂ ਵੇਖਿਆ। ਇਸੇ
ਦੌਰਾਨ ਵਿਦਿਆਰਥੀਆਂ ਨੂੰ ਬਿਜਲੀ ਦੇ ਪੁਰਾਣੇ ਯੰਤਰਾਂ ਫਰਿੱਜਾਂ, ਮੋਟਰਾਂ, ਟਰਾਂਸਫਾਰਮਾ, ਸਵਿੱਚਾਂ,
ਲਾਈਨਾਂ, ਗਰਾਮੋਫੋਨਾਂ, ਪ੍ਰੋਜੈਕਟਰਾਂ ਆਦਿ ਦੀ ‘ਐਡੀਸਨ ਪ੍ਰਯੋਗਸ਼ਾਲਾ’ ਵਿਖਾਈ। ਵੱਖ ਵੱਖ
ਪੁਰਾਣੇ ਯੰਤਰ ਚਲਾ ਕੇ ਵਿਖਾਏ ਅਤੇ ਇਨ੍ਹਾਂ ਦੇ ਵਿਕਾਸ ਵਿੱਚ ਹੁਣ ਤੱਕ ਵਿਗਿਆਨ ਦੀਆਂ
ਸਿਫ਼ਤੀ ਛਾਲਾਂ ਦੀ ਵਿਆਖਿਆ ਕੀਤੀ। ਇਕਾਈ ਅਤੇ ਪ੍ਰਯੋਗਸ਼ਾਲਾ ਪਿੱਛੇ ਦਰਜਨਾਂ ਵਰਿ੍ਹਆਂ
ਦੀ ਲਗਾਤਾਰਤਾ ਰੂਪਮਾਨ ਹੁੰਦੀ ਸੀ। ਇਸ ਇਕਾਈ ਦੇ ਸੰਸਥਾਪਕ ਸ: ਜੈ ਸਿੰਘ ਹੋਰਾਂ ਨੇ
ਆਪਣੀ ਲਗਨ ਅਤੇ ਘਾਲਣਾ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਇਸ ਇਕਾਈ ਵਿੱਚ
ਖ਼ੁਸ਼ਪ੍ਰੀਤ ਕੌਰ ਅਤੇ ਨਵਨੀਤ ਕੌਰ ਦੀ ਅਗਵਾਈ ਵਿੱਚ ਦਰਜਨਾ ਲੜਕੀਆਂ ਕੰਮ ਕਰਦੀਆਂ ਹਨ,
ਜਿਨ੍ਹਾਂ ਨੇ ਇਸ ਇਕਾਈ ਦੇ ਉਤਪਾਤਨ ਨੂੰ ਸਿਖਰਾਂ ਤੱਕ ਪਹੁੰਚਾਇਆ ਹੈ। ਉਨ੍ਹਾਂ
ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਸਿੱਖਿਆ ਦੇ ਨਾਲ ਨਾਲ, ਕੋਈ ਹੁਨਰ ਸਿੱਖਣ, ਤਾਂ ਕਿ
ਸਮਾਜ ਵਿੱਚ ਉਨ੍ਹਾਂ ਦੀ ਕਦਰ ਪਏ ਅਤੇ ਉਹ ਉਪਜੀਵਿਕਾ ਕਮਾਉਣ ਦੇ ਯੋਗ ਹੋਣ। ਉਨ੍ਹਾਂ
ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਸਿਰਫ ਅਤੇ ਸਿਰਫ਼ ਆਪਣੇ-ਆਪ ਨਾਲ ਜੁੜਨ, ਮੁਬਾਈਲ ਅਤੇ
ਅਣਚਾਹੇ ਰਿਸ਼ਤਿਆਂ ਤੋਂ ਗੁਰੇਜ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ, ਰੁੱਖ ਬਣਨ ਦਾ ਵਰਦਾਨ ਹਾਸਲ
ਕਰਨ ਲਈ ਪ੍ਰੇਰਿਆ, ਪਰ ਉਸ ਤੋਂ ਪਹਿਲਾਂ ਆਪਣੇ ਦੁਆਲੇ ਸੁਰੱਖਿਅਤ ਰਿਸ਼ਤਿਆਂ ਦੀ ਵਾੜ
ਕਰਕੇ ਰੱਖਣ ਨੂੰ ਕਿਹਾ। ਇਸ ਮੌਕੇ ’ਤੇ ਸਾਬਕਾ ਪ੍ਰਿੰਸੀਪਲ ਡਾ: ਅਵਤਾਰ ਸਿੰਘ ਢੀਂਡਸਾ ਨੇ
ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਨ ਅਪਨਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ, ਕਿ
ਪਹਿਲਾਂ ਘੋਖੋ, ਫਿਰ ਸੋਚੋ ਅਤੇ ਫਿਰ ਆਪਣੇ ਵਿਵੇਕ ਨਾਲ ਜੁਵਾਬ ਲੱਭੋ। ਉਨ੍ਹਾਂ ਦੱਸਿਆ ਕਿ
ਵਿਗਿਆਨ ਹੀ ਹੈ, ਜਿਸਨੇ ਸਾਡੇ ਜੀਵਨ ਨੂੰ ਸਰਲ ਬਣਾ ਦਿੱਤਾ ਹੈ। ਵਿਗਿਆਨ ਪੜ੍ਹੋ ਵੀ ਅਤੇ ਹਰ
ਮਸਲੇ ’ਤੇ ਵਿਗਿਆਨਕ ਪਹੁੰਚ ਵੀ ਅਪਣਾਓ। ਇਸ ਮੌਕੇ ’ਤੇ ਡਾ: ਕੁਲਦੀਪ ਸਿੰਘ ਨੇ
ਵਿਦਿਆਰਥੀਆਂ ਨੂੰ ਆਪਣੇ-ਆਪ ਨਾਲ ਜੁੜਨ ਅਤੇ ਸਾਹਿਤ ਪੜ੍ਹਨ ਲਈ ਪ੍ਰੇਰਿਆ। ਦੱਸਿਆ ਗਿਆ
ਕਿ ਇੱਥੇ ਸਿਆਣੀ-ਅਗਵਾਈ ਅਤੇ ਕਠੋਰ-ਅਨੁਸਾਸ਼ਨ ਵਿੱਚ ਵਿਦਿਆਰਥੀ ਹੁਨਰਮੰਦ ਹੋ ਰਹੇ
ਹਨ। ਇਸ ਮੌਕੇ ‘ਤੇ ਫਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਅਮਨਦੀਪ ਸਿੰਘ, ਅਕਵਿੰਦਰ ਕੌਰ
ਢੀਂਡਸਾ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਬਰਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਜਗਰੂਪ
ਸਿੰਘ ਆਦਿ ਸ਼ਾਮਲ ਸਨ।
ਐਡੀਸਨ ਪ੍ਰਯੋਗਸ਼ਾਲਾ ਕੱਕੜਵਾਲ (ਧੂਰੀ) ਵਿਖੇ ‘ਗਿਆਨ-ਵਿਗਿਆਨ’ ਦੀ ਵਿਚਾਰ-ਗੋਸ਼ਟੀ
ਮਾਣ ਰਹੇ, ਬਸੀ ਗੁੱਜਰਾਂ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ
