News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Mar
2026
May
2026
Sikhia Seminar
Type : Acitivity
ਅਧਿਆਪਨ ਪ੍ਰਤੀਬੱਧਤਾ ਪ੍ਰੇਰਨਾ ਹਿਤ ਵਿਸ਼ੇਸ਼ ਸੈਮੀਨਾਰ
‘‘ਅਧਿਆਪਕਾਂ ਦੇ ਰੁਤਬੇ ਦੀ ਮਹਿਮਾ ਵਿਸ਼ਾਲ ਹੈ, ਇਹ ਇਸ ਲਈ ਅਮਰ ਕਿੱਤਾ ਹੁੰਦਾ ਹੈ, ਕਿਉਂਕਿ
ਇੱਕ ਪ੍ਰਤੀਬੱਧ-ਅਧਿਆਪਕ, ਆਪਣੇ ਸ਼ਗਿਰਦਾਂ ਰਾਹੀਂ ਸਦਾ ਚਿਰ ਜਿਊਂਦਾ ਰਹਿੰਦਾ ਹੈ। ਸਮਾਜ
ਵਿੱਚ ਵਿਅਕਤੀ ਵਿਸ਼ੇਸ਼ ਦੀ ਸ਼ੋਭਾ ਜਾਂ ਬੁਰਾਈ ਦਾ ਪੈਮਾਨਾ ਹੀ ਇਹ ਹੁੰਦਾ ਹੈ, ਕਿ ਉਸਨੂੰ ਕਿਹੜੇ
ਅਧਿਆਪਕਾਂ ਨੇ ਪੜ੍ਹਾਇਆ ਸੀ?’’ ਇਹ ਵਿਚਾਰ ਕੇਂਦਰੀ ਰਾਖਵੇਂ ਪੁਲਿਸ ਬਲ ਦੇ ਸਾਬਕਾ ਅਡੀਸ਼ਨਲ
ਡਾਇਰੈਕਟਰ ਜਨਰਲ ਸ: ਜਸਵੀਰ ਸਿੰਘ ਗਿੱਲ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ
ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਨੂੰ ‘ਅਧਿਆਪਨ-ਪ੍ਰਤੀਬੱਧਤਾ’ ਵਿਸ਼ੇ ’ਤੇ
ਕਰਵਾਏ ਗਏ ਵਿਸ਼ੇਸ਼-ਸੈਮੀਨਾਰ ਦੌਰਾਨ ਸੰਬੋਧਨ ਹੋ ਰਹੇ ਸਨ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ
ਕਿ ਮੌਜੂਦਾ ਸੋਸ਼ਲ-ਮੀਡੀਆ ਦੇ ਸਮੇਂ ਵਿੱਚ, ਜਦੋਂ ਵਿਦਿਆਰਥੀ ਖਿੰਡਾਵਾਂ ਦੇ ਸ਼ਿਕਾਰ ਹਨ, ਤਾਂ
ਸਿੱਖਿਆ ਦੇਣਾ ਵੀ ਚੁਣੌਤੀ ਬਣ ਚੁੱਕਿਆ ਹੈ। ਅਧਿਆਪਕਾਂ ਨੂੰ ਇਹ ਚੁਣੌਤੀ ਸਵਿਕਾਰ ਕਰਦਿਆਂ
ਆਪਣੇ ਅਧਿਆਪਨ ਕਾਰਜ ਨੂੰ ਰੌਚਿਕ ਬਣਾਉਣਾ ਹੋਵੇਗਾ, ਵਿਦਿਆਰਥੀਆਂ ਦੇ ਦਿਲਾਂ ਤੱਕ ਜਾਣ ਦੇ
ਰਾਹ ਕੱਢਣੇ ਹੋਣਗੇ। ਇਸ ਮੌਕੇ ’ਤੇ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ
ਭੰਗੂ ਹੋਰਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੰਭਾਲ ਅਤੇ ਅਗਵਾਈ ਇੱਕ ਅਜਿਹਾ ਕਾਰਜ ਹੈ,
ਕਿ ਜੇਕਰ ਇਸ ਵਿੱਚ ਸਿੱਖਿਆ ਸਮੇਂ ਦੌਰਾਨ ਕਸਰ ਰਹਿ ਜਾਵੇ, ਤਾਂ ਸਾਰੀ ਉਮਰ ਇਸਦੀ
ਭਰਪਾਈ ਸੰਭਵ ਨਹੀਂ ਹੁੰਦੀ। ਉਨ੍ਹਾਂ ਅਧਿਆਪਕਾਂ ਨੂੰ ਸੁਝਾਇਆ ਕਿ ਬੁਨਿਆਦੀ ਲੋੜ ਵਜੋਂ ਇਹ
ਨੋਟ ਕਰਨਾ ਬਹੁਤ ਜ਼ਰੂਰੀ ਹੈ, ਕਿ ਸਬੰਧਤ ਵਿਦਿਆਰਥੀ ਪੜ੍ਹਨ ਵਿੱਚ ਕਿਹੋ ਜਿਹਾ ਹੈ, ਉਸਦੀਆਂ
ਦਿਲਚਸਪੀਆਂ ਅਤੇ ਖੂਬੀਆਂ ਕੀ ਹਨ, ਉਮੀਦਾਂ ਕੀ ਹਨ ਅਤੇ ਉਸਦੇ ਖਰਚ ਵਸੀਲੇ ਕੀ ਹਨ?
ਸੰਸਥਾਵਾਂ ਦੀ ਨਿਰਦੇਸ਼ਕਾ ਅਮਨਦੀਪ ਕੌਰ ਨੇ ਕਿਹਾ, ਕਿ ਦੁਨੀਆਂ ਭਰ ਦੇ ਕਿੱਤੇ ਇਸ ਕਿੱਤੇ ਦੇ
ਹਾਣ ਦੇ ਨਹੀਂ, ਕਿਉਂਕਿ ਹਰ ਕਿੱਤੇ ਦੀਆਂ ਭੁੱਲਾਂ ਲੁਕ ਜਾਂਦੀਆਂ ਹਨ, ਜਦੋਂ ਕਿ ਅਧਿਆਪਨ
ਕਿੱਤਾ ਬਾਹਰਮੁਖੀ ਅਤੇ ਚਿਰਸਥਾਈ ਅਸਰ ਪਾਉਂਦਾ ਹੈ। ਪਿ੍ਰੰਸੀਪਲ ਕਰਨਜੋਤ ਕੌਰ ਨੇ ਕਿਹਾ,
ਕਿ ਸਾਡਾ ਅਧਿਆਪਕਾਂ ਦਾ ਫਰਜ਼ ਬਣਦਾ ਹੈ, ਕਿ ਅਸੀਂ ਖ਼ੁਦ ਸਿਆਣੀ ਸ਼ਕਤੀ ਬਣੀਏ, ਆਪਣੇ ਸ਼ਗਿਰਦਾਂ
’ਤੇ ਸਿਆਣੀ ਸਖਤੀ ਵੀ ਕਰੀਏ ਅਤੇ ਉਨ੍ਹਾਂ ਦੀ ਝੰਭੀ ਹੋਈ ਮਾਨਸਿਕਤਾ ਦਾ ਲਿਹਾਜ ਵੀ
ਕਰੀਏ। ਪ੍ਰਾਇਮਰੀ ਵਿੰਗ ਦੀ ਇਚਾਰਜ ਬੇਅੰਤ ਕੌਰ ਨੇ ਕਿਹਾ ਕਿ ਵਿਦਿਆਰਥੀ ਅਤੇ ਉਨ੍ਹਾਂ ਦੇ
ਮਾਪੇ ਹਮੇਸ਼ਾਂ ਪ੍ਰਤੀਬੱਧ ਅਧਿਆਪਕਾਂ ਦੀ ਧਿਰ ਬਣਦੇ ਹਨ। ਇਸ ਸਮੇਂ ਸਟਾਫ ਮੈਂਬਰਾਂ ਦੇ ਸਵਾਲਾਂ ਦੇ ਜਵਾਬ
ਵੀ ਦਿੱਤੇ ਗਏ। ਸੈਮੀਨਰ ਵਿੱਚ ਪ੍ਰਬੰਧਕੀ ਕਮੇਟੀ ਮੈਂਬਰ ਗੁਰਪ੍ਰੀਤ ਭੰਗੂ, ਵਰਿੰਦਰ ਕੌਰ,
ਗਗਨਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਬੀਰ ਨਾਨਕ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਕੌਰ,
ਸਰਬਜੀਤ ਕੌਰ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਸਟਾਫ਼ ਮੈਂਬਰ, ਅਧਿਆਪਨ ਸੈਮੀਨਾਰ ਦੌਰਾਨ
ਯਾਦਗਾਰੀ ਤਸਵੀਰ ਖਿਚਵਾਉਣ ਸਮੇਂ।
