News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Mar
2026
May
2026
Mothers Day Celebrated
Type : Acitivity
ਛੋਟੇ ਵਿਦਿਆਰਥੀਆਂ ਦੀਆਂ ਮਾਵਾਂ ਨਾਲ ਮਨਾਇਆ ਗਿਆ ‘ਮਾਂ ਦਿਵਸ’
ਬਾਲਾਂ ਪ੍ਰਤੀ ਘਰਾਂ ਵਿੱਚਲੀ ਪਹਿਰੇਦਾਰੀ ’ਤੇ ਦਿੱਤਾ ਗਿਆ ਜ਼ੋਰ
‘‘ਸਾਡੇ ਬਾਲ ਉਹ ਕੁਦਰਤੀ ਸਰਮਾਇਆ ਹਨ, ਜਿਨ੍ਹਾਂ ਨੇ ਇਸ ਧਰਤੀ ’ਤੇ ਲੰਮਾਂ ਸਮਾਂ ਰਹਿਣਾ ਹੈ,
ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਜ਼ੁੰਮੇਂਵਾਰੀ ਹੈ, ਕਿ ਉਹ ਭਵਿੱਖ ਦੇ ਇਨ੍ਹਾਂ ਇਨਸਾਨਾਂ ਨੂੰ
ਜਿਊਣ-ਜੋਗੇ ਬਣਾਉਣ।’’ ਇਹ ਵਿਚਾਰ ਆਦਰਸ਼ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਦੀ ਬਾਨੀ
ਅਤੇ ਪੰਜਾਬੀ ਫਿਲਮ-ਜਗਤ ਦੀ ਪ੍ਰਸਿੱਧ-ਅਦਾਕਾਰਾ ‘ਗੁਰਪ੍ਰੀਤ ਭੰਗੂ’ ਨੇ ਪ੍ਰਗਟ ਕੀਤੇ। ਉਹ
‘ਡਰੀਮਲੈਂਡ ਪਬਲਿਕ ਸਕੂਲ’ ਵਿੱਚ ਛੋਟੇ ਬਾਲਾਂ ਦੀਆਂ ਮਾਵਾਂ ਨਾਲ ਮਨਾਏ ਜਾ ਰਹੇ ‘ਮਾਂ ਦਿਵਸ’ ’ਤੇ
ਪ੍ਰੇਰਨਾ ਹਿਤ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਲਾਂ ਦੁਆਰਾ, ਸਾਡਾ ਵਾਹ ਕੁਦਰਤ
ਦੀ ਬੇਹੱਦ ਕੋਮਲ ਵਸਤੂ ‘ਬਾਲ ਮਨ’ ਨਾਲ ਪੈ ਰਿਹਾ ਹੁੰਦਾ ਹੈ, ਇਹ ਅਜਿਹੀ ਸੂਖਮਤਾ ਹੁੰਦੀ ਹੈ, ਕਿ
ਇਸ ’ਤੇ ਪਏ ਪ੍ਰਭਾਵ, ਉਮਰਾਂ ਦੀ ਹੋਣੀ ਮਿਥਦੇ ਹਨ। ਹਮੇਸ਼ਾਂ ਇਹ ਨੋਟ ਹੁੰਦਾ ਰਹੇਗਾ, ਕਿ ਬਾਲਪਣ
ਵਿੱਚ, ਕਿਸੇ ਬਾਲ ਦੀ ਮਾਂ ਨੇ ਅਤੇ ਅਧਿਆਪਕਾਵਾਂ ਨੇ ਉਸਦੀ ਕਿਵੇਂ ਪਹਿਰੇਦਾਰੀ ਕੀਤੀ ਸੀ?
ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਸੰਸਥਾਵਾਂ ਦੀ ਨਿਰਦੇਸ਼ਕਾ
ਅਮਨਦੀਪ ਕੌਰ, ਪਿ੍ਰੰਸੀਪਲ ਕਰਨਜੋਤ ਕੌਰ, ਪ੍ਰਾਇਮਰੀ ਵਿੰਗ ਮੁਖੀ ਬੇਅੰਤ ਕੌਰ ਹੋਰਾਂ ਨੇ ਬੱਚਿਆਂ
ਦੀਆਂ ਮਾਵਾਂ ਨੂੰ ਦੱਸਿਆ ਕਿ ਉਹ ਘਰਾਂ ਵਿੱਚ ਕਿਵੇਂ ਆਪਣੇ ਬੱਚਿਆਂ ਲਈ ਖਾਣ, ਖੇਡਣ ਅਤੇ ਸੌਣ
ਆਦਿ ਦਾ ਸਮਾਂ ਨਿਰਧਾਰਤ ਕਰਨ, ਉਨ੍ਹਾਂ ਦੀ ਹਰ ਜ਼ਿੱਦ ਨਾ ਪੁਗਾਉਣ, ਉਨ੍ਹਾਂ ਨੂੰ ਬਾਜ਼ਾਰੂ ਪਕਵਾਨਾਂ ਤੋਂ
ਬਚਾਉਣ, ਘੱਟ ਡਾਂਟਣ, ਵੱਧ ਸਮਝਾਉਣ, ਘਰਾਂ ਦਾ ਬਿਹਤਰ ਮਾਹੌਲ ਯਕੀਨੀ ਬਣਾਉਣ, ਉਨ੍ਹਾਂ ਦੇ ਸਾਹਮਣੇ ਖ਼ੁਦ
ਮੁਬਾਈਲ ਨਾ ਵੇਖਣ ਅਤੇ ਉਨ੍ਹਾਂ ਦਾ ਸਕਰੀਨ ਸਮਾਂ ਨਿਯਮਤ ਕਰਨ, ਉਨ੍ਹਾਂ ਨੂੰ ਧੰਨਵਾਦ ਅਤੇ ‘ਖਿਮਾ ਕਰਨਾ’
ਜਿਹੇ ਸ਼ਬਦ ਸਿਖਾਉਣ, ਚੰਗੀ ਅਤੇ ਬੁਰੀ ਛੋਹ ਬਾਰੇ ਦੱਸਣ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ
ਸਮਾਂ ਦੇਣ। ਇਸ ਸਮੇਂ ਜਿੱਥੇ ਵਿਦਿਆਰਥੀਆਂ ਨੇ ਵੱਖ ਵੱਖ ਕਲਾ-ਵੰਨਗੀਆਂ ਪੇਸ਼ ਕੀਤੀਆਂ,
ਉੱਥੇ ਮਾਵਾਂ ਨੂੰ ਸੰਗੀਤਕ ਕੁਰਸੀ ਖੇਡ, ਗੁਬਾਰਾ ਖੇਡ, ਪਾਸਿੰਗ ਪਾਰਸਲ ਆਦਿ ਖੇਡਾਂ ਕਰਵਾਈਆਂ।
ਇਨ੍ਹਾਂ ਖੇਡਾਂ ਵਿੱਚ ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸ਼ਰਨਜੀਤ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ
ਕੌਰ, ਮਨਿੰਦਰ ਕੌਰ ਆਦਿ ਮਾਵਾਂ ਨੇ ਭਰਪੂਰ ਦਿਲਚਸਪੀ ਲਈ। ਜੇਤੂ ਮਾਵਾਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ’ਤੇ ਮਧੂ ਬਾਲਾ, ਗੁਰਪਿੰਦਰ ਕੌਰ, ਗਗਨਪ੍ਰੀਤ ਕੌਰ, ਗੁਰਸਿਮਰਨ ਕੌਰ, ਹਰਪ੍ਰੀਤ ਸਿੰਘ,
ਰਮਨਜੀਤ ਸਿੰਘ ਆਦਿ ਸ਼ਾਮਲ ਸਨ।
ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਵਿਖੇ, ਹਾਲ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਮਾਵਾਂ ਕੋਲੋਂ
ਰਿਬਨ ਕਟਵਾਉਣ ਦੀ ਰਸਮ ਸਮੇਂ ਨਿੱਕੇ ਬਾਲ ਅਤੇ ਉਨ੍ਹਾਂ ਦੀਆਂ ਮਾਵਾਂ
