News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Mar
2026
May
2026
Foundation Day Celebrated
Type : Acitivity
ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਦਾ ਸਥਾਪਨਾ ਦਿਵਸ ਮਨਾਇਆ ਗਿਆ
ਹੋਣਹਾਰ ਵਿਦਿਆਰਥਣ ਨੂੰ ਦਿੱਤੀ 50 ਹਜ਼ਾਰ ਰੁਪਏ ਦੀ ਸਕਾਲਰਸ਼ਿੱਪ
‘ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ’ ਦੀ ਪ੍ਰਬੰਧਕੀ ਕਮੇਟੀ,
ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸੰਸਥਾਵਾਂ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ
ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਫਿਲਮੀ ਕਲਾਕਾਰ ਅਤੇ ਪ੍ਰਬੰਧਕੀ ਕਮੇਟੀ ਮੈਂਬਰ
ਮਲਕੀਤ ਸਿੰਘ ਰੌਣੀ ਨੇ, ਇਨ੍ਹਾਂ ਸਵਾਰਥ-ਰਹਿਤ ਸਿੱਖਿਆ-ਸੰਸਥਾਵਾਂ ਦੀ ਸਥਾਪਨਾ ਦੇ ਪਿੱਛੇ
ਕੰਮ ਕਰਦੀ ਮਾਨਵੀ-ਪਹੁੰਚ ਅਤੇ ਸੰਘਰਸ਼ ਦੀ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਇਹ
ਮਿਸਾਲੀ-ਸੰਸਥਾਵਾਂ ਇਸ ਕਰਕੇ ਵੀ ਹਨ, ਕਿ ਇਸਦੀ ਜ਼ਮੀਨ ਅਤੇ ਇਮਾਰਤਾਂ ’ਤੇ ਸਮਾਜ ਦੇ ਸਮਰੱਥ
ਦਾਨੀਆਂ ਨੇ ਖਰਚ ਕੀਤਾ ਹੋਇਆ ਹੈ ਅਤੇ ਇਹ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ਵਿੱਚ
ਇਲਾਕੇ ਦੇ ਸਾਧਨ ਵਿਹੂਣੇ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਹਾਸਲ
ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਮੌਕੇ ’ਤੇ ਮੇਜ਼ਬਾਨ ਸੰਸਥਾ ਦੇ ਪੜ੍ਹ ਚੁੱਕੇ ਵਿਦਿਆਰਥੀ ਡਾ:
ਗੁਰਲਾਲ ਸਿੰਘ ਅਤੇ ਉਨ੍ਹਾਂ ਦੀ ਹਮਸਫਰ ਅਸਿਸਟੈਂਟ ਪ੍ਰੋਫੈਸਰ ਗਗਨਦੀਪ ਕੌਰ (ਬੇਲਾ ਕਾਲਜ) ਨੇ,
ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ, ਹਾਲ ਹੀ ਵਿੱਚ ਡਰੀਮਲੈਂਡ ਪਬਲਿਕ ਸਕੂਲ ਦੀ +1 ਕਲਾਸ
ਵਿੱਚ ਦਾਖਲ ਹੋਏ, ਉੱਤਮ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਆਪਣੇ ਸੰਖੇਪ ਸ਼ਬਦਾਂ
ਵਿੱਚ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕੀਤਾ। ਇਸ ਮੌਕੇ ’ਤੇ +1 ਕਲਾਸ ਵਿੱਚ 98.08
ਫੀਸਦੀ ਪ੍ਰਾਪਤੀ ਵਾਲੀ ਕਵਲਪ੍ਰੀਤ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ
ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਇਸ ਵਿਦਿਆਰਥਣ ਨੂੰ 50 ਹਜ਼ਾਰ ਰੁਪਏ ਦੀ
ਸਕਾਲਰਸ਼ਿੱਪ ਦੇਣ ਅਤੇ ਉਚੇਰੀ ਸਿੱਖਿਆ ਵਿੱਚ ਹਰ ਸੰਭਵ ਸਹਾਇਤਾ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਸਹਿਯੋਗ ਬਦਲੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਸਟਾਫ ਮੈਂਬਰਾਂ ਅਤੇ ਸੰਸਥਾਵਾਂ ਦੀ ਵਿਤੀ
ਸਹਾਇਤਾ ਬਦਲੇ ਦੇਸ਼ ਵਿਦੇਸ਼ ਦੇ ਸਮਰੱਥ ਦਾਨੀਆਂ ਦਾ ਧੰਨਵਾਦ ਕੀਤਾ। ਸਨਮਾਨਿਤ ਹੋਣ ਵਾਲੇ ਹੋਰ
ਵਿਦਿਆਰਥੀਆਂ ਵਿੱਚ ਕੰਵਲਦੀਪ ਕੌਰ 91.08, ਬਿਕ੍ਰਮਜੀਤ ਸਿੰਘ 88.06, ਸਹਿਜਪ੍ਰੀਤ ਕੌਰ
88.02 ਅਤੇ ਜੈਸਮੀਨ ਕੌਰ 88 ਫੀਸਦੀ ਸ਼ਾਮਲ ਸਨ। ਪ੍ਰਬੰਧਕੀ ਕਮੇਟੀ ਮੈਂਬਰ ਗੁਰਪ੍ਰੀਤ ਭੰਗੂ,
ਸੰਸਥਾਵਾਂ ਦੀ ਨਿਰਦੇਸ਼ਕਾ ਅਮਨਦੀਪ ਕੌਰ, ਪਿ੍ਰੰਸੀਪਲ ਕਰਨਜੋਤ ਕੌਰ, ਅੰਗਰੇਜ਼ੀ ਵਿਸ਼ੇ ਦੇ
ਅਧਿਆਪਕ ਹਰਵੀਰ ਨਾਨਕ, ਪ੍ਰਾਇਮਰੀ ਵਿੰਗ ਇੰਚਾਰਜ ਬੇਅੰਤ ਕੌਰ, ਬਾਇਓ ਲੈਕਚਰਾਰ ਬੇਅੰਤ
ਕੌਰ ਨੇ ਪ੍ਰਬੰਧਕੀ ਕਮੇਟੀ ਦੀ ਮਾਨਵੀ ਪਹੁੰਚ ’ਤੇ ਮਾਣ ਕੀਤਾ। ਉਪਰੰਤ ਸਾਰੇ ਵਿਦਿਆਰਥੀਆਂ
ਅਤੇ ਸਟਾਫ ਮੈਂਬਰਾਂ ਨੂੰ ਲੱਡੂ ਵੰਡੇ ਗਏ। ਇਸ ਸਮੇਂ ਬਰਿੰਦਰ ਕੌਰ, ਚੌਧਰੀ ਤੀਰਥ ਰਾਮ, ਹਰਵਿੰਦਰ
ਸਿੰਘ ਔਜਲਾ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ,
ਜਗਰੂਪ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਕੰਗ ਯਾਦਗਾਰੀ ਦਿਹਾਤੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਸਥਾਪਨਾ ਦਿਵਸ ਸਮਾਗਮ ਸਮੇਂ
ਦੀਆਂ ਝਲਕੀਆਂ
