News & Events
Apr
2026
Mar
2026
Feb
2026
Dec
2025
Dec
2025
Nov
2025
Apr
2026
2026-04-25 Kang Memorial Educational Institutions First PTA of Session held
Type : Acitivity
ਦਿਹਾਤੀ ਸਿੱਖਿਆ ਸੰਸਥਾਵਾਂ ਵਿੱਚ ਹੋਈ ਪ੍ਰਭਾਵਸ਼ਾਲੀ ਮਾਪਾ-ਮਿਲਣੀ
ਮਾਪਿਆਂ ਲਈ, ਘਰਾਂ ਵਿੱਚਲੀ ਪਹਿਰੇਦਾਰੀ ਦੇ ਨੁਕਤੇ ਸੁਝਾਏ ਗਏ
ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ,
ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ, ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਵਾਦ ਰਚਾਇਆ ਗਿਆ।
ਪ੍ਰਬੰਧਕਾਂ ਅਨੁਸਾਰ ਆਮ ਜੀਵਨ ਵਿੱਚ ਵਧ ਰਹੀ ਸੋਸ਼ਲ-ਮੀਡੀਆ ਦੀ ਵਰਤੋਂ ਨੇ, ਸਭ ਤੋਂ ਵੱਧ
ਵਿਦਿਆਰਥੀ-ਵਰਗ ਨੂੰ ਪ੍ਰਭਾਵਤ ਕੀਤਾ ਹੈ, ਜਿਸ ਕਾਰਨ ਅਜੋਕੇ ਵਿਦਿਆਰਥੀ-ਸਮੂਹ ਨੂੰ, ਸਿੱਖਿਆ
ਨਾਲ ਇੱਕ-ਮਿੱਕ ਕਰਨਾ ਚੁਣੌਤੀ ਬਣ ਚੁੱਕਿਆ ਹੈ। ਅਜਿਹਾ ਹੋਣ ਕਾਰਨ ਘਰਾਂ ਵਿੱਚ ਆਪਣੇ
ਬੱਚਿਆਂ ’ਤੇ ਮਾਪਾ-ਵਰਗ ਦੀ ਪਹਿਰੇਦਾਰੀ, ਬੇਹੱਦ ਅਹਿਮ ਹੋ ਗਈ ਹੈ। ਸੰਸਥਾਵਾਂ ਦੇ ਬਹੁਮੰਤਵੀ
ਹਾਲ ਵਿੱਚ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਪ੍ਰਿੰਸੀਪਲ ਕਰਨਜੋਤ ਕੌਰ,
ਪ੍ਰਾਇਮਰੀ ਵਿੰਗ ਦੀ ਇੰਚਾਰਜ ਬੇਅੰਤ ਕੌਰ ਆਦਿ ਨੇ ਮਾਪਿਆਂ ਨੂੰ, ਉਨ੍ਹਾਂ ਦੀ ਘਰਾਂ ਵਿੱਚਲੀ
ਪਹਿਰੇਦਾਰੀ ਦਾ ਅਹਿਸਾਸ ਕਰਾਇਆ। ਦੱਸਿਆ ਗਿਆ ਕਿ ਹਰ ਵਿਦਿਆਰਥੀ ਸੰਭਾਵਨਾਵਾਂ
ਭਰਿਆ ਹੁੰਦਾ ਹੈ ਅਤੇ ਸਮੇਂ ਸਮੇਂ ’ਤੇ ਸਬੰਧਤ ਧਿਰਾਂ ਵੱਲੋਂ ਕੀਤੀ ਜਾਂਦੀ ਸਰਗਰਮ ਪਹਿਰੇਦਾਰੀ ਹੀ
ਉਸਦੇ ਕਰਤਾਰੀ-ਗੁਣਾ ਨੂੰ ਉਭਾਰ ਸਕਦੀ ਹੈ। ਮਾਪਿਆਂ ਨੂੰ ਪੇ੍ਰਰਿਆ ਗਿਆ, ਕਿ ਉਹ ਆਪਣੇ ਬੱਚਿਆਂ ਦੇ
ਘਰੇਲੂ ਸਮੇਂ ਦੀ ਪਹਿਰੇਦਾਰੀ ਕਰਨ, ਉਨ੍ਹਾਂ ਨੂੰ ਬੇਲੋੜੀਆਂ ਛੁੱਟੀਆਂ ਨਾ ਕਰਾਉਣ, ਉਨ੍ਹਾਂ ਨੂੰ ਅੰਧ-
ਵਿਸ਼ਵਾਸ਼ ਤੋਂ ਬਚਾਉਣ, ਪ੍ਰਾਪਤੀਆਂ ’ਤੇ ਨਜ਼ਰ ਰੱਖਣ, ਅਧਿਆਪਕਾਂ ਦੇ ਸੰਪਰਕ ਵਿੱਚ ਰਹਿਣ, ਆਪਣੀ
ਪਹਿਰੇਦਾਰੀ ਵਿੱਚ, ਉਨ੍ਹਾਂ ਦਾ ਸਕਰੀਨ ਸਮਾਂ ਨਿਯਮਤ ਕਰਨ, ਉਹ ਖ਼ੁਦ ਵੀ ਬੱਚਿਆਂ ਦੇ ਸਾਹਮਣੇ
ਮੁਬਾਈਲ ਵੇਖਣਾ ਬੰਦ ਕਰਨ। ਦੱਸਿਆ ਗਿਆ, ਕਿ ਮਾਪੇ ਜਦੋਂ ਵੀ ਆਪਣੇ ਬੱਚੇ ਦੇ ਵਿਵਹਾਰ ਵਿੱਚ
ਤਬਦੀਲੀ ਨੋਟ ਕਰਨ, ਤਾਂ ਤੁਰੰਤ ਸਕੂਲ ਨਾਲ ਸੰਪਰਕ ਕਰਨ, ਬੱਚਿਆਂ ਨੂੰ ਬਾਜ਼ਾਰੂ ਪਕਵਾਨਾਂ ਤੋਂ ਬਚਾਉਣ,
ਅਧਿਆਪਕਾਂ ਤੋਂ ‘ਸਿਆਣੀ ਸਖਤੀ’ ਦਾ ਹੱਕ ਨਾ ਖੋਹਣ, ਆਪਣੇ ਬੱਚੇ ਦੇ ਦੋਸਤਾਂ ਬਾਰੇ
ਜਾਣਕਾਰੀ ਰੱਖਣ, ਉਸਦੀ ਸਿਹਤ ਦਾ ਅਤੇ ਸਫ਼ਾਈ ਦਾ ਖਿਆਲ ਰੱਖਣ, ਉਸਨੂੰ ਰੁਚੀ ਅਨੁਸਾਰ
ਸਿੱਖਿਆ-ਪੰਧ ਮਿਥਣ ਲਈ ਪ੍ਰੇਰਨ ਅਤੇ ਕੁੱਲ ਮਿਲਾ ਕੇ, ਉਹ ਆਪਣੇ ਬੱਚਿਆਂ ਦੇ ਮਾਣ ਕਰਨ ਯੋਗ
ਮਾਪੇ ਬਣਨ। ਮਾਪਿਆਂ ਨੂੰ ਇਹ ਅਹਿਸਾਸ ਕਰਾਇਆ ਗਿਆ, ਕਿ ਮੇਜ਼ਬਾਨ ਸੰਸਥਾਵਾਂ ਦੀ ਪਹਿਰੇਦਾਰੀ
ਵਿੱਚ ਮਾਨਵੀ-ਤੱਤ ਭਾਰੂ ਹੈ, ਇਹ ਸੰਸਥਾਵਾਂ ਆਪਣੇ ਵਿਦਿਆਰਥੀਆਂ ਨੂੰ, ਭਵਿੱਖ ਦੇ ਸੁਚੱਜੇ
ਨਾਗਰਿਕ ਬਣਾਉਣ ਦਾ ਹਰ ਸੰਭਵ ਯਤਨ ਕਰਦੀਆਂ ਹਨ। ਇਸ ਮੌਕੇ ’ਤੇ ਮਾਪਿਆਂ ਵੱਲੋਂ ਪੁੱਛੇ ਗਏ
ਸਵਾਲਾਂ ਦੇ ਜਵਾਬ ਦਿੱਤੇ ਗਏ। ਮਾਪਿਆਂ ਵੱਲੋਂ ਪਿੰਡ ਕੀੜੀ ਅਫਗਾਨਾ ਨਿਵਾਸੀ ਸ੍ਰੀਮਤੀ
ਕਮਲਜੀਤ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਗਗਨਪ੍ਰੀਤ ਕੌਰ, ਬਰਿੰਦਰ ਕੌਰ, ਨਰਿੰਦਰ ਸਿੰਘ,
ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਹਰਜੋਤ ਕੌਰ, ਮਧੂ ਬਾਲਾ, ਮਨਪ੍ਰੀਤ ਕੌਰ, ਸਰਬਜੀਤ
ਕੌਰ ਆਦਿ ਸ਼ਾਮਲ ਸਨ।
ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਦਿਹਾਤੀ ਸਿੱਖਿਆ ਸੰਸਥਾਵਾਂ ਵਿੱਚ ਹੋਈ ਮਾਪਾ ਮਿਲਣੀ ਦਾ ਦ੍ਰਿਸ਼।
