News & Events
Apr
2026
Mar
2026
Feb
2026
Dec
2025
Dec
2025
Nov
2025
Nov
2025
Apr
2026
Kang Memorial Educational Institutions welcomed new students
Type : Acitivity
ਸੰਸਥਾਵਾਂ ਦਾ ਹਿੱਸਾ ਬਣੇ ਨਵੇਂ ਵਿਦਿਆਰਥੀਆਂ ਨੂੰ ‘ਖ਼ੁਸ਼ਆਮਦੀਦ’ ਕਿਹਾ
‘‘ਅਨੁਸਾਸ਼ਨ, ਸਮੇਂ ਦੀ ਅਤੇ ਵੱਡਿਆਂ ਦੀ ਕਦਰ, ਜੀਵਨ-ਟੀਚਾ, ਦਿਲਚਸਪੀਆਂ, ਲੀਡਰਸ਼ਿੱਪ, ਸਵੈ-
ਪੜਚੋਲ ਆਦਿ ਚੰਗੀਆਂ ਆਦਤਾਂ ਦੇ ਵਰਦਾਨ, ਸਕੂਲੀ ਸਿੱਖਿਆ ਦੌਰਾਨ ਹੀ ਮਿਲਦੇ ਹਨ। ਹਰ
ਵਿਦਿਆਰਥੀ ਨੂੰ ਚਾਹੀਦਾ ਹੈ, ਕਿ ਉਹ ਆਪਣੇ ਇੱਕ ਇੱਕ ਦਿਨ ਨੂੰ ਯਾਦਗਾਰੀ ਬਣਾਵੇ।’’ ਇਹ
ਵਿਚਾਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਸਾਬਕਾ ਅਡੀਸ਼ਨਲ ਡਾਇਰੈਕਟਰ ਜਨਰਲ ਸ: ਜਸਵੀਰ ਸਿੰਘ
ਗਿੱਲ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ ਹੋਈ, ਨਵੇਂ ਸੈਸ਼ਨ ਦੀ
ਪਹਿਲੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਦੀਆਂ ਚੁਣੌਤੀਆਂ ਦਾ
ਅਹਿਸਾਸ ਕਰਾਇਆ ਅਤੇ ਆਪਣੇ-ਆਪ ਦੇ ਖ਼ੁਦ ਪਹਿਰੇਦਾਰ ਬਣਨ ਲਈ ਪ੍ਰੇਰਿਆ। ਉਨ੍ਹਾਂ ਇਹ ਗੱਲ
ਜ਼ੋਰ ਨਾਲ ਕਹੀ, ਕਿ ਵਰਤਮਾਨ ਨਾਲ ਇਨਸਾਫ਼ ਕਰਨ ਵਾਲੇ ਹੀ, ਭਵਿੱਖ ਦੇ ਸ਼ਾਹ-ਸਵਾਰ ਬਣਦੇ ਹਨ।
ਪ੍ਰਬੰਧਕੀ ਕਮੇਟੀ ਮੈਂਬਰ ਅਤੇ ਪੰਜਾਬੀ ਫਿਲਮ-ਜਗਤ ਦੇ ਪ੍ਰਸਿੱਧ ਅਦਾਕਾਰ ‘ਮਲਕੀਤ ਰੌਣੀ’ ਨੇ
ਕਿਹਾ ਕਿ ਵਿਦਿਆਰਥੀ ਵਰਿ੍ਹਆਂ ਵਿੱਚ ਕੀਤੀ ਸਾਧਨਾ ਹੀ, ਆਉਣ ਵਾਲੇ ਸਮੇਂ ਦੀ ਹਸਤੀ,
ਅਕਲ ਅਤੇ ਸ਼ਕਲ ਦੀ ਜਾਮਨ ਬਣਦੀ ਹੈ। ਲੰਮੇਂ ਅਰਸੇ ਤੋਂ ਕੈਨੇਡਾ ਰਹਿ ਰਹੀ ਮਨਮੋਹਣ ਕੌਰ ਫੁੱਲ ਨੇ,
ਸਵੈਮਾਣ ਭਰਿਆ ਜੀਵਨ ਜਿਊਂਣ ਲਈ, ਵਿਦਿਆਰਥੀਆਂ ਨੂੰ ਹੁਨਰਮੰਦ ਹੋਣ ਲਈ ਪ੍ਰੇਰਿਆ।
ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਨਵੇਂ ਆਏ ਵਿਦਿਆਰਥੀਆਂ ਨੂੰ
‘ਖ਼ੁਸ਼ਆਮਦੀਦ’ ਕਿਹਾ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨਾਲ, ਉਸਨੂੰ ਮੋਹ ਕਰਨ ਵਾਲੇ ਰਿਸ਼ਤੇ
ਜੁੜੇ ਹੋਏ ਹੁੰਦੇ ਹਨ, ਹਰ ਵਿਦਿਆਰਥੀ ਦਾ ਫਰਜ਼ ਬਣਦਾ ਹੈ, ਕਿ ਕਦੇ ਵੀ ਇਨ੍ਹਾਂ ਰਿਸ਼ਤਿਆਂ ਨੂੰ ਮਾਯੂਸ
ਨਾ ਕਰੇ। ਸੰਸਥਾਵਾਂ ਦੀ ਨਿਰਦੇਸ਼ਕਾ ਅਮਨਦੀਪ ਕੌਰ ਨੇ ਕਿਹਾ, ਕਿ ਹਰ ਵਿਦਿਆਰਥੀ, ਇਹ
ਸੰਕਲਪ ਲਏ ਕਿ ਉਸਨੇ ਇਸ ਸੈਸ਼ਨ ਦੌਰਾਨ ਆਪਣੀ ਸ਼ਖ਼ਸ਼ੀਅਤ ਵਿੱਚ ਸਿਫਤੀ ਵਾਧੇ ਕਰਨ ਹਨ। ਇਸ
ਦੌਰਾਨ ਅੱਠਵੀਂ ਵਿੱਚੋਂ ਪਹਿਲੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਮਹਿਕਦੀਪ
ਸਿੰਘ, ਜਸਪ੍ਰੀਤ ਕੌਰ, ਹਰਸਿਮਰਤ ਕੌਰ, ਅਤੇ ਮਨਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਡਰੀਮਲੈਂਡ
ਪਬਲਿਕ ਸਕੂਲ ਦੀ ਪ੍ਰਿੰਸੀਪਲ ਕਰਨਜੋਤ ਕੌਰ ਨੇ ਕਿਹਾ ਕਿ ਅਸੀਂ ਆਪਣੀ ਪਹਿਰੇਦਾਰੀ ਵਿੱਚ
ਕੋਈ ਕਸਰ ਨਹੀਂ ਛੱਡਾਂਗੇ, ਉਨ੍ਹਾਂ ਸਮੁੱਚੀਆਂ ਧਿਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਸਮੇਂ
ਮਨਦੀਪ ਕੌਰ ਧਾਲੀਵਾਲ ਵਾਸੀ ਕੈਨੇਡਾ, ਬੇਅੰਤ ਕੌਰ, ਗਗਨਪ੍ਰੀਤ ਕੌਰ, ਵਰਿੰਦਰ ਕੌਰ, ਗੁਰਪ੍ਰੀਤ
ਸਿੰਘ, ਨਰਿੰਦਰ ਸਿੰਘ, ਮਨਪ੍ਰੀਤ ਕੌਰ, ਪਰਮਜੀਤ ਕੌਰ, ਰਣਧੀਰ ਕੌਰ, ਸਿਮਰਨਜੀਤ ਕੌਰ ਆਦਿ ਸ਼ਾਮਲ
ਸਨ।
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ਨਵੇਂ ਸੈਸ਼ਨ ਦੀ ਪਹਿਲੀ ਇਕੱਤਰਤਾ
ਦੌਰਾਨ ਪਹਿਲੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼
