News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Mar
2026
Mar
2026
An educational seminar was held to bid farewell to the past session and welcome the new one
Type : Acitivity
ਬੀਤੇ ਸ਼ੈਸ਼ਨ ਨੂੰ ਵਿਦਾਈ ਅਤੇ ਨਵੇਂ ਦੀ ਖੁਸ਼-ਆਮਦ ’ਤੇ ਸਿੱਖਿਆ-ਸੈਮੀਨਾਰ
‘‘ਮਨੁੱਖ ਹੋਣਾ ਹੀ ਕਾਫ਼ੀ ਨਹੀਂ, ਸਗੋਂ ਸਹੀ ਮਾਅਨਿਆਂ ਵਿੱਚ ਮਨੁੱਖ ਬਣਨਾ, ਮਨੁੱਖ
ਹੋਣ ’ਤੇ ਮਾਣ ਕਰਨਾ ਜ਼ਰੂਰੀ ਹੈ ਅਤੇ ਸਭ ਤੋਂ ਜ਼ਰੂਰੀ ਹੈ, ਜ਼ਿੰਦਗੀ ਪ੍ਰਤੀ ਹਾਂਦਰੂ-ਪਹੁੰਚ,
ਜਿਹੜੀ ਵਿਅਕਤੀ-ਵਿਸ਼ੇਸ਼ ਨੂੰ ਸੁਚੱਜਾ ਬਣਾਉਣ ਦੀ ਹਰ ਜ਼ੁੰਮੇਂਵਾਰੀ ਲੈਂਦੀ ਹੈ।’’ ਇਹ
ਵਿਚਾਰ ਪ੍ਰਤੀਬੱਧ-ਅਧਿਆਪਕ ਅਤੇ ਵਿੱਦਿਅਕ-ਚਿੰਤਕ ਸ: ਸ਼ੇਰ ਸਿੰਘ ਗਰੇਵਾਲ ਨੇ ਪ੍ਰਗਟ
ਕੀਤੇ। ਉਹ ਕੰਗ ਯਾਦਗਾਰੀ ਦਿਹਾਤੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ
ਬਸੀ ਗੁੱਜਰਾਂ ਦੇ ਅਧਿਆਪਕਾਂ ਨੂੰ ‘ਸਿੱਖਿਆ-ਸੈਮੀਨਾਰ’ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਹਰ ਅਧਿਆਪਕ ਵਿੱਚ ਇਹ ਮੁਹਾਰਤ ਹੋਣੀ ਚਾਹੀਦੀ ਹੈ, ਕਿ ਉਹ
ਵਿਦਿਆਰਥੀਆਂ ਦੇ ਦਿਲਾਂ ਤੱਕ ਰਾਹ ਬਣਾਏ, ਆਪਣੇ-ਆਪ ਨੂੰ ਵਿਦਿਆਰਥੀਆਂ ਦਾ ‘ਖ਼ੈਰ-
ਖੁਆਹ’ ਹੋਣਾ ਜਚਾਏ, ਸਮੇਂ ਸਮੇਂ ’ਤੇ ਉਸਦਾ ਮਾਰਗ ਦਰਸ਼ਨ ਕਰੇ। ਉਨ੍ਹਾਂ ਅਧਿਆਪਕਾਂ ਨੂੰ
ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲਿਖਣ ਦੀਆਂ ਸਰਲ ਵਿਧੀਆਂ ਦੱਸੀਆਂ। ਇਸ ਮੌਕੇ ’ਤੇ
ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਪ੍ਰਤੀਬੱਧ
ਅਧਿਆਪਕ ਆਪਣੇ ਸ਼ਗਿਰਦਾਂ ਦੁਆਰਾ, ਸਦਾ-ਚਿਰ ਰਹਿਣ ਦਾ ਵਰਦਾਨ ਹਾਸਲ ਕਰ ਲੈਂਦੇ ਹਨ।
ਨਿਰਦੇਸ਼ਕਾ ਅਮਨਦੀਪ ਕੌਰ, ਪ੍ਰਿੰਸੀਪਲ ਕਰਨਜੋਤ ਕੌਰ, ਪ੍ਰਾਇਮਰੀ ਵਿੰਗ ਦੀ ਇੰਚਾਰਜ਼
ਬੇਅੰਤ ਕੌਰ ਨੇ ਆਪੋ-ਆਪਣੇ ਸੰਬੋਧਨ ਵਿੱਚ ਸਟਾਫ਼ ਮੈਂਬਰਾਂ ਨੂੰ ਨਵੇਂ ਸ਼ੈਸ਼ਨ ਵਿੱਚ ਪੜ੍ਹਾਉਣ
ਦੀਆਂ ਵਿਧੀਆਂ ਬਾਰੇ, ਵਿਦਿਆਰਥੀਆਂ ਦੀ ਲਿਖਾਈ ਸੁਧਾਰਨ ਬਾਰੇ, ਮਾਪਿਆਂ ਨਾਲ
ਤਾਲਮੇਲ ਰੱਖਣ ਸਬੰਧੀ, ਸਿੱਖਿਆ ਨੂੰ ਰੌਚਿਕ ਬਣਾਉਣ ਸਬੰਧੀ, ਕੰਪਿਊਟਰ ਪ੍ਰਣਾਲੀ
ਵਿੱਚ ਮੁਹਾਰਤ ਬਣਾਉਣ ਸਬੰਧੀ ਅਤੇ ਕੁੱਲ ਮਿਲਾ ਕੇ ਸਰਗਰਮ ਪਹਿਰੇਦਾਰੀ ਕਰਨ ਲਈ
ਪ੍ਰੇਰਿਆ। ਇਸ ਮੌਕੇ ’ਤੇ ਵੱਖ ਵੱਖ ਕਾਰਨਾ ਵਸ ਵਿਦਾਇਗੀ ਲੈਣ ਵਾਲੀਆਂ
ਅਧਿਆਪਕਾਵਾਂ ਜਗਰੂਪ ਕੌਰ, ਸੰਦੀਪ ਕੌਰ, ਹਰਦੀਪ ਕੌਰ, ਅਮਨਦੀਪ ਕੌਰ ਅਤੇ ਮਨਪ੍ਰੀਤ
ਕੌਰ ਨੂੰ ਵਿਦਾਈ ਦਿੱਤੀ ਗਈ ਅਤੇ ਚਾਰ ਨਵੀਆਂ ਅਧਿਆਪਕਾਵਾਂ ਬਰਿੰਦਰ ਕੌਰ,
ਗੁਰਪਿੰਦਰ ਕੌਰ, ਅਮਨਦੀਪ ਕੌਰ ਅਤੇ ਪ੍ਰਮਿੰਦਰ ਕੌਰ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ।
ਵਿਦਾਈ ਲੈਣ ਵਾਲੀਆਂ ਅਧਿਆਪਕਾਵਾਂ ਨੇ ਆਪੋ-ਆਪਣੇ ਸੇਵਾ ਸਮੇਂ ਦੇ ਅਨੁਭਵ ਸਾਂਝੇ
ਕੀਤੇ। ਇਸ ਸਮੇਂ ਸਭ ਤੋਂ ਵੱਧ ਖੁਸ਼ੀ ਦਾ ਪ੍ਰਗਟਾਵਾ ਉਦੋਂ ਹੋਇਆ, ਜਦੋਂ ਗੰਭੀਰ ਰੋਗ
ਉਪਰੰਤ, ਮੁੜ ਉੱਭਰਨ ਅਤੇ ਸਿੱਖਿਆ ਦਾ ਹਿੱਸਾ ਬਣ ਜਾਣ ਬਦਲੇ, ਬੇਅੰਤ ਕੌਰ ਨੂੰ ਮਨੁੱਖੀ
ਜੀਵਨ ਦੇ ਅਦਬ ਵਜੋਂ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ, ਤਾਂ ਮਾਹੌਲ ਭਾਵੁਕ ਹੋ
ਗਿਆ। ਇਸ ਸਮੇਂ ਵਾਈਸ ਪ੍ਰਿੰਸੀਪਲ ਗਗਨਪ੍ਰੀਤ ਕੌਰ, ਬਰਿੰਦਰ ਕੌਰ, ਮਨਪ੍ਰੀਤ ਕੌਰ,
ਪਰਮਜੀਤ ਕੌਰ, ਸਰਬਜੀਤ ਕੌਰ, ਨਰਿੰਦਰ ਸਿੰਘ, ਜੈਸਮੀਨ ਕੌਰ, ਰਮਨਦੀਪ ਸਿੰਘ, ਮਨਜੀਤ
ਕੌਰ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ਸਿੱਖਿਆ-ਸੈਮੀਨਾਰ ਦੀਆਂ
ਝਲਕੀਆਂ
