News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Mar
2026
Mar
2026
Kang Memorial Educational Institutions have announced the results
Type : Acitivity
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਨੇ ਨਤੀਜਾ ਐਲਾਨਿਆਂ
ਸਾਲ ਭਰ ਦੀ ਬਿਹਤਰ ਪ੍ਰਾਪਤੀ ਵਾਲੇ ਵਿਦਿਆਰਥੀਆਂ ਨੇ ਹਾਸਲ ਕੀਤੇ ਵਜ਼ੀਫੇ
Ñਕੰਗ ਯਾਦਗਾਰੀ ਦਿਹਾਤੀ ਵਿੱਦਿਅਕ ਸਿੱਖਿਆ ਸੰਸਥਾ ਅਤੇ ਡਰੀਮਲੈੈਂਡ ਪਬਲਿਕ
ਸਕੂਲ ਵੱਲੋਂ ਸਾਲਾਨਾ ਨਤੀਜਾ ਐਲਾਨਿਆਂ ਗਿਆ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਦੇ
ਚੇਅਰਮੈਨ ਸਵਰਨ ਸਿੰਘ ਭੰਗੂ, ਨਿਰਦੇਸ਼ਕਾ ਅਮਨਪ੍ਰੀਤ ਕੌਰ ਅਤੇ ਪਿ੍ਰੰਸੀਪਲ ਕਰਨਜੋਤ ਕੌਰ
ਨੇ ਪਹਿਲੀਆਂ ਪੁਜੀਸ਼ਨਾ ’ਤੇ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ,
ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਾਕੀਆਂ ਨੂੰ ਹੋਰ ਵੀ ਬਿਹਤਰ ਪੜ੍ਹਨ ਲਈ ਪ੍ਰੇਰਿਆ।
ਮਾਪਿਆਂ ਨੂੰ ਵਿਦਿਆਰਥੀਆਂ ਦੀ, ਘਰਾਂ ਵਿੱਚਲੀ ਪਹਿਰੇਦਾਰੀ ਕਰਨ ਲਈ ਪ੍ਰੇਰਿਤ ਕੀਤਾ
ਗਿਆ। ਦੱਸਿਆ ਗਿਆ ਕਿ ਸ਼ੋਸ਼ਲ-ਮੀਡਆ ਵੱਲੋਂ ਪੈਦਾ ਕੀਤੇ ਖਿੰਡਾਵਾਂ ਕਾਰਨ, ਵਿਸ਼ਵ ਭਰ
ਦੇ ਵਿਦਿਆਰਥੀਆਂ ਲਈ ਸਿੱਖਿਆ, ਚੁਣੌਤੀ ਬਣ ਚੁੱਕੀ ਹੈ, ਜਿਸ ਕਾਰਨ ਇਸ ਦੌਰ
ਵਿੱਚ ਸਮੁੱਚੀਆਂ ਧਿਰਾਂ ਨੂੰ ਸਿੱਖਿਆ ਪ੍ਰਾਪਤੀ ਲਈ ਬੇਹੱਦ ਸੰਜੀਦਾ ਹੋਣ ਦੀ ਲੋੜ ਹੈ।
ਇਸ ਨਤੀਜੇ ਦੌਰਾਨ ਡਰੀਮਲੈਂਡ ਪਬਲਿਕ ਸਕੂਲ ਦੀਆਂ ਵਿਦਿਆਰਥਣਾ ਅੰਮ੍ਰਿਤਪ੍ਰੀਤ ਕੌਰ,
ਹਰਸਿਮਰਨ ਕੌਰ ਅਤੇ ਹਰਸ਼ਰਨ ਕੌਰ ਨੇ 95 ਫੀਸਦੀ ਤੋਂ ਵੱਧ ਅੰਕ ਲੈ ਕੇ ਸਕਾਲਰਸ਼ਿੱਪ
ਹਾਸਲ ਕੀਤੀ। ਵੱਖ ਵੱਖ ਕਲਾਸਾਂ ਦੇ ਮੁਢਲੀਆਂ ਪੁਜੀਸ਼ਨਾਂ ’ਤੇ ਆਏ ਵਿਦਿਆਰਥੀਆਂ
ਵਿੱਚ ਜਪਵੀਰ ਕੌਰ, ਅਭੀਨੂਰ ਚੌਧਰੀ, ਜਸਲੀਨ ਕੌਰ, ਲਵਦੀਪ ਕੌਰ, ਰੇਹਾਨ ਮਲਿਕ,
ਲਵਪ੍ਰੀਤ ਕੌਰ, ਰਾਸ਼ੀ, ਗੁਰਅੰਮ੍ਰਿਤ ਪੋਸਵਾਲ, ਪ੍ਰਭਲੀਨ ਕੌਰ ਅਤੇ ਹਰਸੀਰਤ ਕੌਰ ਸ਼ਾਮਲ ਹਨ।
ਆਰ ਆਈ ਸੀ ਸੀ ਸਕੂਲ ਦੇ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ
ਅਭੀਨੀਤ ਕੌਰ, ਰਮਨਦੀਪ ਕੌਰ, ਕਰਨਵੀਰ ਸਿੰਘ, ਹਰਸ਼ਦੀਪ ਸਿੰਘ, ਅਮਨਪ੍ਰੀਤ ਕੌਰ,
ਦਿਲਜੋਤ ਕੌਰ, ਤਾਨੀਆਂ, ਸਾਹਿਬਦੀਪ ਸਿੰਘ, ਹਰਮਨਜੀਤ ਕੌਰ, ਸੁਖਵੀਰ ਸਿੰਘ, ਜੈਸਮੀਨ
ਕੌਰ, ਇਸ਼ਮੀਤ ਕੌਰ, ਖ਼ੁਸ਼ਲੀਨ ਕੌਰ, ਨਵਨੀਤ ਕੌਰ, ਇੰਦਰਜੋਤ ਸਿੰਘ, ਸਿਮਰਨਜੀਤ ਕੌਰ,
ਪਵਨੀਤ ਕੌਰ, ਦਿਲਪ੍ਰੀਤ ਸਿੰਘ, ਜਸ਼ਨਦੀਪ ਸਿੰਘ ਅਤੇ ਅਮਨਜੋਤ ਕੌਰ ਸ਼ਾਮਲ ਹਨ। ਇਸ ਮੌਕੇ
’ਤੇ ਚੌਧਰੀ ਤੀਰਥ ਰਾਮ, ਚੌਧਰੀ ਕਾਂਸ਼ੀ ਰਾਮ, ਜਗਦੀਪ ਸਿੰਘ, ਜਗਰੂਪ ਸਿੰਘ, ਬੇਅੰਤ
ਕੌਰ, ਜਗਰੂਪ ਕੌਰ, ਅਮਰੀਕ ਸਿੰਘ, ਅਮਰਜੀਤ ਸਿੰਘ, ਬੀਰਪਾਲ ਕੌਰ, ਜਗਦੀਪ ਕੌਰ,
ਪਰਵਿੰਦਰ ਕੁਮਾਰ, ਜਸਵੀਰ ਸਿੰਘ, ਮਨੋਹਰ ਲਾਲ, ਸੁਖਵਿੰਦਰ ਕੌਰ, ਅਮਨਦੀਪ ਕੌਰ, ਸਟਾਫ
ਮੈਂਬਰਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਸ਼ਾਮਲ ਸਨ।
ਕੰਗ ਯਾਦਗਾਰੀ ਦਿਹਾਤੀ ਸਿੱਖਿਆ-ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ਸਾਲਾਨਾ
ਨਤੀਜਾ ਸੁਣਾਏ ਜਾਣ ਸਮੇਂ, ਦੋਨਾਂ ਸੰਸਥਾਵਾਂ ਦੇ ਉੱਤਮ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ
ਸਮੇਂ ਦੇ ਦ੍ਰਿਸ਼
