News & Events
May
2026
May
2026
Sikhia Seminar
Type : Acitivity
May
2026
Mothers Day Celebrated
Type : Acitivity
May
2026
Apr
2026
Apr
2026
Feb
2026
The annual function of Kang Memorial Educational Institutions was memorable
Type : Acitivity
ਯਾਦਗਾਰੀ ਰਿਹਾ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦਾ ਸਾਲਾਨਾ-ਸਮਾਗਮ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦਾ ਸਾਲਾਨਾ-ਸਮਾਗਮ ਪ੍ਰਭਾਵਸ਼ਾਲੀ ਰਿਹਾ। ਸਭ ਤੋਂ
ਪਹਿਲਾਂ ਡਰੀਮਲੈਂਡ ਪਬਲਿਕ ਸਕੂਲ ਦੇ ਸਾਇੰਸ ਬਲਾਕ ਦਾ ਉਦਘਾਟਨ, ਸੰਸਥਾ ਦੀ ਸਾਬਕਾ
ਵਿਦਿਆਰਥਣ (ਜੁਡੀਸ਼ਲ ਮੈਜਿਸਟਰੇਟ) ਸ੍ਰੀਮਤੀ ਰਮਨਪ੍ਰੀਤ ਕੌਰ ਦੇ ਮਾਪਿਆਂ ਸ: ਅਵਤਾਰ
ਸਿੰਘ ਅਤੇ ਸ੍ਰੀਮਤੀ ਬਲਵਿੰਦਰ ਕੌਰ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਕੰਗ ਪਰਿਵਾਰ ਦੇ
ਮਨਜੀਤ ਸਿੰਘ ਕੰਗ ਅਤੇ ਸਰਬਜੀਤ ਕੌਰ ਕੰਗ ਨੇ ਕਰਵਾਈ। ਬਾਅਦ ਵਿੱਚ ਦੋਨਾਂ ਸੰਸਥਾਵਾਂ
ਦੇ ਵਿਦਿਆਰਥੀਆਂ ਨੇ, ਪ੍ਰਸਿੱਧ-ਅਦਾਕਾਰ ਜਸਵੀਰ ਗਿੱਲ ਦੀ ਨਿਰਦੇਸ਼ਨਾ ਹੇਠ
ਵਿਦਿਆਰਥੀਆਂ ਨੇ ਜੁੰਬਾ ਡਾਨਸ, ਗਿੱਧਾ, ਜ਼ੂਬੀ ਡੂਬੀ, ਸੁਰਮੇਦਾਨੀ, ਮੁਲਤਾਨੀ ਗੀਤ,
ਸਕਿੱਟ, ਰੰਗ ਪੰਜਾਬ ਦੇ, ਜਿੰਦੂਆ, ਝੂੰਮਰ ਆਦਿ ਵੰਨਗੀਆਂ ਅਤੇ ਕੋਰਿਓਗਰਾਫੀਆਂ ਪੇਸ਼
ਕੀਤੀਆਂ। ਬੀਤੇ ਸਾਲ ਦੇ ਪ੍ਰਥਮ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਮਾਰਚ 2023
ਵਿੱਚ 10ਵੀਂ ਜਮਾਤ ਵਿੱਚੋਂ ਮੈਰਿਟ ਹਾਸਲ ਕਰਨ ਵਾਲੀ, ਹਿਮਾਲਿਆ ਪਬਲਿਕ ਸਕੂਲ
ਮੁਜਾਫਤ ਦੀ ਵਿਦਿਆਰਥਣ ‘ਗਰੀਨਾ’ ਨੂੰ 25000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਸਰੀ (ਕੈਨੇਡਾ) ਨਿਵਾਸੀ ਸਿੱਖ-ਵਿਦਵਾਨ ਡਾ: ਪੂਰਨ ਸਿੰਘ ਨੇ ਪ੍ਰਬੰਧਕੀ-ਕਮੇਟੀ ਦੇ
ਸਵਾਰਥ-ਰਹਿਤ ਖਾਸੇ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਚੱਲਦੀਆਂ
ਸਵਾਰਥ ਅਤੇ ਆਪੋਧਾਪੀ ਦੀਆਂ ਸੁਨਾਮੀਆਂ ਵਿੱਚ ਵਿਰਲੇ ਲੋਕ ਹੀ ਸਮਰਪਿਤ ਅਤੇ ਬੇਗਰਜ-
ਸੇਵਾਵਾਂ ਨਿਭਾਉਂਦੇ ਹਨ। ਡਾ: ਕੁਲਦੀਪ ਸਿੰਘ ਨੇ ਇੱਕ ਖੋਜ-ਰਿਪੋਰਟ ਦੇ ਅਧਾਰਤ, ਵਿਦੇਸ਼ਾਂ
ਦੀਆਂ ਖੁਆਰੀਆਂ ਨੋਟ ਕਰਾਈਆਂ ਅਤੇ ਵਿਦਿਆਰਥੀਆਂ ਨੂੰ ਸੰਜੀਦਗੀ ਨਾਲ ਪੜ੍ਹਨ ਅਤੇ
ਹੁੰਨਰਮੰਦ ਹੋਣ ਲਈ ਪ੍ਰੇਰਿਆ। ਪ੍ਰੋ: ਬਾਵਾ ਸਿੰਘ ਨੇ, ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ
ਲਈ ਪ੍ਰੇਰਿਆ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਨਿਰਦੇਸ਼ਕਾ ਅਮਨਦੀਪ
ਕੌਰ, ਪ੍ਰਿੰਸੀਪਲ ਕਰਨਜੋਤ ਕੌਰ ਹੋਰਾਂ ਨੇ ਦੱਸਿਆ, ਕਿ ਇਹ ਸੰਸਥਾਵਾਂ ਦੇਸ਼/ਵਿਦੇਸ ਦੇ
ਦਾਨੀਆਂ ਕਾਰਨ ਹੀ ਹੋਂਦ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ
ਭਵਿੱਖ ਦੇ ਇਨਸਾਨ ਸਮਝ ਕੇ ਪੜ੍ਹਾਇਆ ਜਾਂਦਾ ਹੈ। ਦੱਸਿਆ ਗਿਆ ਕਿ ਹਾਸਲ ਹਾਲਤਾਂ
ਵਿੱਚ ਸਾਨੂੰ ਸਭ ਨੂੰ ਆਪੋ-ਆਪਣੀ ਚੁਣੌਤੀ ਸਵਿਕਾਰ ਕਰਨੀ ਹੋਵੇਗੀ। ਨਕਦ ਇਨਾਮ ਜੇਤੂ
‘ਗਰੀਨਾ’, ਅਵਤਾਰ ਸਿੰਘ, ਲੈਕਚਰਾਰ ਗਗਨਦੀਪ ਕੌਰ ਪੱਖੋਵਾਲ, ਬੇਅੰਤ ਕੌਰ, ਵਰਿੰਦਰ
ਕੌਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਹਾਲ ਹੀ ਵਿੱਚ ਹਾਦਸੇ ਦੌਰਾਨ ਮਾਰੇ
ਗਏ ਸਟਾਫ ਮੈਂਬਰ ਬਲਵਿੰਦਰ ਸਿੰਘ ਅਤੇ ਮਾਪੇ/ਅਧਿਆਪਕ ਸੰਸਥਾ ਦੇ ਪ੍ਰਧਾਨ ਮਰਹੂਮ ਪਰੇਮ
ਸਿੰਘ ਚੱਕਲੋਹਟ ਨੂੰ ਯਾਦ ਕੀਤਾ ਗਿਆ। ਸੰਸਥਾਵਾਂ ਦੇ ਹਰ ਕਿਸਮ ਦੇ ਸਹਿਯੋਗੀਆਂ ਦਾ
ਧੰਨਵਾਦ ਕੀਤਾ ਗਿਆ। ਪੁਸਤਕ ‘ਚੰਗੇ ਵਿਦਿਆਰਥੀ ਦੀ ਸਿਰਜਣਾ’ ਦਾ ਚੌਥਾ ਅਡੀਸ਼ਨ
ਰੀਲੀਜ਼ ਕੀਤਾ ਗਿਆ। ਇਸ ਮੌਕੇ ’ਤੇ ਜਸਵੀਰ ਕੌਰ, ਸੁੱਖਮੋਹਿੰਦਰ ਕੌਰ, ਜਗਜੀਤ
ਸਿੰਘ ਗਿੱਲ, ਗੁਰਪ੍ਰੀਤ ਭੰਗੂ, ਸਵਰਨਜੀਤ ਕੌਰ, ਬੇਅੰਤ ਕੌਰ ਕੰਧੋਲਾ, ਚੌਧਰੀ ਤੀਰਥ
ਰਾਮ, ਠੇਕੇਦਾਰ ਮੋਹਣ ਸਿੰਘ ਖੁਮਾਣੋ, ਬੁੱਧ ਸਿੰਘ, ਅਵਤਾਰ ਸਿੰਘ, ਵਿਦਿਆਰਥੀਆਂ ਦੇ
ਮਾਪੇ, ਸਟਾਫ ਮੈਂਬਰ ਆਦਿ ਹਾਜ਼ਰ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਸਾਲਾਨਾ ਸਮਾਗਮ ਦੌਰਾਨ ਪੇਸ਼
ਕੀਤੀਆਂ ਕਲਾ ਵੰਨਗੀਆਂ ਦੇ ਦ੍ਰਿਸ਼
