News & Events
09
May
2026
May
2026
Mothers Day Celebrated
Type : Acitivity
08
May
2026
May
2026
28
Apr
2026
Apr
2026
15
Apr
2026
Apr
2026
31
Mar
2026
Mar
2026
11
Feb
2026
Feb
2026
Go Back
11
Feb
2026
Feb
2026
Tributes paid to accident-hit staff members of educational institutions
Type : Acitivity
ਗੁਣੀ-ਅਧਿਆਪਕ ਯਾਦਗਾਰੀ ਕੋਸ਼ ਸਥਾਪਤ ਕੀਤਾ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ, 29 ਜਨਵਰੀ ਨੂੰ ਇੱਕ ਜਾਲਲੇਵਾ ਹਾਦਸੇ ਵਿੱਚ ਸਦੀਵੀ-ਵਿਛੋੜਾ ਦੇ ਗਏ, ਮਰਹੂਮ ਬਲਵਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਮਾਤਮੀ ਧੁੰਨ ’ਤੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ 2 ਮਿੰਟ ਦਾ ਮੋਨ ਧਾਰਿਆ ਅਤੇ ਮਰਹੂਮ ਦੀ ਤਸਵੀਰ ’ਤੇ ਪੁਸ਼ਪ ਅਰਪਣ ਕੀਤੇ। ਨਿਰਦੇਸ਼ਕਾ ਅਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ, ਸਾਡੀਆਂ ਸੰਸਥਾਵਾਂ ਵਿੱਚ ਪਿਛਲੇ 4 ਸਾਲ ਤੋਂ ਬੇਹੱਦ ਪ੍ਰਤੀਬੱਧਤਾ ਅਤੇ ਆਪਣੇਪਣ ਨਾਲ ਸੇਵਾਵਾਂ ਨਿਭਾਉਂਦਾ ਰਿਹਾ ਸੀ। ਇਮਾਰਤ ਦੇ ਨਿਰਮਾਣ ਤੋਂ ਲੈ ਕੇ ਬਾਜ਼ਾਰ ਅਤੇ ਵੱਖ ਵੱਖ ਵਿਭਾਗਾਂ ਦੇ ਕੰਮ, ਵੱਖ ਵੱਖ ਮਿਸਤਰੀਆਂ ਤੋਂ ਕਰਵਾਏ ਜਾਣ ਵਾਲੇ ਕੰਮ, ਉਹ ਬਹੁਤ ਹੀ ਜ਼ੁੰਮੇਂਵਾਰੀ ਅਤੇ ਤਨਦੇਹੀ ਨਾਲ ਕਰਦਾ ਰਿਹਾ ਸੀ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਦੱਸਿਆ ਕਿ ਸੰਸਥਾਵਾਂ ਨੇ ਆਪਣਾ ਇੱਕ ਖੈਰ-ਖੁਆਹ ਗੁਆ ਲਿਆ ਹੈ, ਜਿਸਨੂੰ ਇਹ ਪਤਾ ਸੀ, ਕਿ ਕਿਹੜੀ ਵਸਤੂ, ਕਿੱਥੇ ਪਈ ਹੈ ਅਤੇ ਕਿੱਥੇ ਕਿੱਥੇ ਕੀ ਹੋਣ ਵਾਲਾ ਹੈ? ਉਨ੍ਹਾਂ ਕਿਹਾ ਕਿ ਇਸ ਜੀਵਨ-ਹਾਨੀ ਦਾ ਕੋਈ ਬਦਲ ਅਤੇ ਭਰਪਾਈ ਨਹੀਂ, ਇਸ ਸਦਮੇ ਨਾਲ ਸੰਸਥਾਵਾਂ ਵਿੱਚ ਖਲਾਅ ਪੈਦਾ ਹੋ ਗਿਆ ਹੈ। ਦੱਸਿਆ ਗਿਆ ਕਿ ਬਲਵਿੰਦਰ ਸਿੰਘ ਦੀ ਯਾਦ ਨੂੰ ਚਿਰ ਸਥਾਈ ਬਣਾਉਣ ਲਈ, ਵਿਦਿਆਰਥੀਆਂ, ਸਟਾਫ ਮੈਂਬਰਾਂ, ਸਹਿਯੋਗੀ ਸੰਸਥਾਵਾਂ ਅਤੇ ਸੰਸਥਾ ਦੇ ਹਮਦਰਦਾਂ/ਸ਼ੁਭਚਿੰਤਕਾਂ ਦੇ ਸਹਿਯੋਗ ਨਾਲ, ਇੱਕ ਅਜਿਹਾ ਕੋਸ਼ ਰਾਖਵਾਂ ਕੀਤਾ ਜਾਵੇਗਾ, ਜਿਸਦੇ ਵਿਆਜ਼ ਵਿੱਚੋਂ, ਪ੍ਰਤੀਬੱਧ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਵਜੋਂ, ਵਿਧੀ ਪੂਰਬਕ ਚੁਣੇ ਕਿਸੇ ਇੱਕ ਸਟਾਫ ਮੈਂਬਰ ਨੂੰ, ਨਕਦ ਰਾਸ਼ੀ, ਟਰਾਫੀ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਸਮੇਂ ਇਸ ਮੰਤਵ ਲਈ ਕਾਫੀ ਸਾਰਾ ਫੰਡ ਇਕੱਤਰ ਵੀ ਹੋਇਆ। ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਆਦਰਸ਼ ਸਿੱਖਿਆ ਟਰਸਟ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ, ਦੁੱਖ ਪ੍ਰਗਟ ਕੀਤਾ, ਕਿ ਬਹੁਤੇ ਹਾਦਸੇ ਮਨੁੱਖੀ ਅਣਗਹਿਲੀਆਂ ਕਾਰਨ ਵਾਪਰ ਰਹੇ ਹਨ, ਜਿਨ੍ਹਾਂ ਨਾਲ ਮੌਤਾਂ ਹੁੰਦੀਆਂ ਹਨ, ਘਰਾਂ ਵਿੱਚ ਸੱਥਰ ਵਿਛਦੇ ਹਨ। ਵਾਈਸ ਪਿ੍ਰੰਸੀਪਲ ਮਨਦੀਪ ਕੌਰ, ਮਰਹੂਮ ਦਾ ਚਰਿੱਤਰ, ਚਿਤਰਨ ਸਮੇਂ ਵਾਰ ਵਾਰ ਭਾਵੁਕ ਹੁੰਦੀ ਰਹੀ। ਸ਼ਰਧਾਂਜਲੀ ਸਮਾਗਮ ਦੌਰਾਨ ਮ੍ਰਿਤਕ ਦੀ ਪਤਨੀ ਸ੍ਰੀਮਤੀ ਜਸਵੀਰ ਕੌਰ ਨੂੰ ਅਦਬ ਵਜੋਂ ਸ਼ਾਲ ਭੇਟ ਕੀਤੇ ਗਏ। ਇਸ ਸਮੇਂ ਪਰਿਵਾਰ ਵੱਲੋਂ, ਆਪਣੇ ਚਹੇਤੇ ਦੀ ਯਾਦ ਵਿੱਚ ਪੌਦਾ ਵੀ ਲਾਇਆ ਅਤੇ ਸੰਸਥਾ ਵਿੱਚ, ਯਾਦਗਾਰ ਵਜੋਂ ਉਸਦੀ ਤਸਵੀਰ ਵੀ ਸਥਾਪਤ ਕੀਤੀ ਗਈ। ਇਸ ਸਮੇਂ ਮਨਸੇਵਕ ਸਿੰਘ, ਖੁਸ਼ਪ੍ਰੀਤ ਕੌਰ, ਰੋਹਨਪ੍ਰੀਤ ਸਿੰਘ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਦੀ ਪ੍ਰਿੰਸੀਪਲ ਕਿਰਨਜੋਤ ਕੌਰ, ਅਧਿਆਪਕ ਅਵਤਾਰ ਸਿੰਘ, ਨਵਜੋਤ ਸਿੰਘ, ਸੰਜੀਵ ਬੱਬੀ ਆਦਿ ਸ਼ਾਮਲ ਸਨ।
ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾ ਵਿੱਚ, ਮਰਹੂਮ ਸਟਾਫ ਮੈਂਬਰ ਬਲਵਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਦੀਆਂ ਝਲਕੀਆਂ
ਸਿੱਖਿਆ-ਸੰਸਥਾਵਾਂ ਦੇ ਹਾਦਸਾ-ਗ੍ਰਸਤ ਸਟਾਫ਼ ਮੈਂਬਰ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ