News & Events
29
May
2026
May
2026
14
May
2026
May
2026
13
May
2026
May
2026
Sikhia Seminar
Type : Acitivity
09
May
2026
May
2026
Mothers Day Celebrated
Type : Acitivity
08
May
2026
May
2026
28
Apr
2026
Apr
2026
Go Back
02
Jan
2026
Jan
2026
A resolution of commitment to teaching was taken on the arrival of the New Year
Type : Acitivity
ਨਵੇਂ ਸਾਲ ਦੀ ਆਮਦ ’ਤੇ ਲਿਆ ਅਧਿਆਪਨ-ਪ੍ਰਤੀਬੱਧਤਾ ਦਾ ਸੰਕਲਪ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਸਟਾਫ ਮੈਂਬਰਾਂ ਨੇ, ਨਵੇਂ ਸਾਲ 2026 ਨੂੰ ਖੁਸ਼ਆਮਦੀਦ ਕਹਿੰਦਿਆਂ, ‘ਅਧਿਆਪਨ-ਪ੍ਰੀਬੱਧਤਾ’ ਦਾ ਸੰਕਲਪ ਲਿਆ। ਇਹ ਜਾਣਕਾਰੀ ਦਿੰਦਿਆਂ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਦੱਸਿਆ, ਕਿ ਇਸ ਮੌਕੇ ’ਤੇ ਦੋਨਾਂ ਸਕੂਲਾਂ ‘ਦਿਹਾਤੀ ਵਿੱਦਿਅਕ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ’ ਦੇ ਮੁਖੀਆਂ ਨੇ ਆਪੋ-ਆਪਣੇ ਸਟਾਫ਼ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਠੰਢ ਵਿੱਚ ਪੰਜਾਬ ਸਰਕਾਰ ਵੱਲੋਂ ਵਧਾਈਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ, ਵਿਦਿਆਰਥੀਆਂ ਨਾਲ ਲਗਾਤਾਰਤਾ ਰੱਖਣਾ ਸੁਝਾਇਆ ਗਿਆ। ਸਾਂਝੀ ਇਕੱਤਰਤਾ ਦੌਰਾਨ ਸੰਸਥਾਵਾਂ ਦੀ ਪ੍ਰਬੰਧਕੀ-ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਦੱਸਿਆ, ਕਿ ਹਰ ਪਹਿਲੀ ਜਨਵਰੀ ’ਤੇ ਇਹ ਸੰਕਲਪ ਕਰਨਾ ਚਾਹੀਦਾ ਹੈ, ਕਿ ਆਉਂਦੀ ਪਹਿਲੀ ਜਨਵਰੀ ਨੂੰ, ਅਸੀਂ ਆਪਣੀ ਜੀਵਨ-ਸ਼ੈਲੀ ਵਿੱਚ ਸਿਫਤੀ ਫਰਕ ਪਾ ਚੁੱਕੇ ਹੋਵਾਂਗੇ। ਉਨ੍ਹਾਂ ਅਧਿਆਪਕਾਂ ਨੂੰ ਸਮਾਜਿਕ-ਸਰੋਕਾਰਾਂ ਨਾਲ ਜੁੜੇ ਰਹਿਣ ਦੀ ਵਡਿਆਈ ਦੱਸਦਿਆਂ ਕਿਹਾ ਕਿ ਜੀਵਨ ਵਿੱਚ ਵਧ ਰਹੀ ਧਨ ਅਤੇ ਪਦਾਰਥਾਂ ਦੀ ਬੇਲੋੜੀ ਲਲਕ, ਮਨੁੱਖ ਵਿੱਚੋਂ ‘ਮਨੁੱਖੀ ਗੁਣ’ ਖਾਰਜ ਕਰਦੀ ਜਾ ਰਹੀ ਹੈ, ਇਸ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਦੇਣ ਵਿੱਚ ਰੌਚਿਕਤਾ ਲਿਆਉਣ, ਜੰਕ-ਫੂਡ ਤੋਂ ਬਚਣ, ਲੋੜਵੰਦਾਂ ਪ੍ਰਤੀ ਦਿਲ ਵਿੱਚ ਦਇਆ ਰੱਖਣ ਅਤੇ ਬੇਲੋੜੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਪ੍ਰੇਰਿਆ। ਪ੍ਰਿੰਸੀਪਲ ਕਰਨਜੋਤ ਕੌਰ ਨੇ ਕਿਹਾ ਕਿ ਦੇਸ਼/ਦੁਨੀਆਂ ਦੇ ਮੋਸਮਾਂ ਵਿੱਚ ਬੇਹੱਦ ਤਬਦੀਲੀ ਆ ਚੁੱਕੀ ਹੈ, ਜਿਸ ਕਾਰਨ ਸਰਕਾਰਾਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ, ਵਰਤਮਾਨ ਮੌਸਮਾਂ ਦੇ ਅਨੁਸਾਰ ਹੀ ਕਰਨੀਆਂ ਚਾਹੀਦੀਆਂ ਹਨ, ਤਾਂ ਕਿ ਸਿੱਖਿਆ-ਸੰਸਥਾਵਾਂ ਨੂੰ ਸਿਲੇਬਸ ਮੁਕੰਮਲ ਕਰਾਉਣ ਲਈ ਢੁਕਵਾਂ ਸਮਾਂ ਮਿਲ ਸਕੇ। ਵਾਈਸ ਪ੍ਰਿੰਸੀਪਲ ਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ ਸਿੱਖਿਆ ਦੀਆਂ ਸਰਲ ਵਿਧੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਰਗਰਮ- ਤਾਲਮੇਲ ਰੱਖਣ ਦੇ ਨੁਕਤੇ ਸੁਝਾਏ। ਇਸ ਮੌਕੇ ’ਤੇ ਵੱਖ ਵੱਖ ਅਧਿਆਪਕਾਂ ਨੇ ਸਿੱਖਿਆ ਦੌਰਾਨ ਆ ਰਹੀਆਂ ਦਿੱਕਤਾਂ ਨੋਟ ਕਰਾਈਆਂ ਅਤੇ ਹੱਲ ਵੀ ਸੁਝਾਏ। ਸੰਸਥਾ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਨਕਦੀ ਦੇ ਰੂਪ ਵਿੱਚ ਅਤੇ ਵਿੱਦਿਅਕ-ਸਟਾਫ ਨੂੰ ਸਿੱਖਿਆ ਨਾਲ ਸਬੰਧਤ ਤੋਹਫ਼ੇ ਦਿੱਤੇ ਗਏ ਅਤੇ ਮੁਬਾਰਕਾਂ ਦੇ ਵਟਾਂਦਰੇ ਕੀਤੇ ਗਏ। ਇਸ ਸਮੇਂ ਵਰਿੰਦਰ ਕੌਰ, ਪਰਮਜੀਤ ਕੌਰ, ਨਰਿੰਦਰ ਸਿੰਘ, ਜਗਰੂਪ ਸਿੰਘ, ਬੇਅੰਤ ਕੌਰ, ਸਿਮਰਨਜੀਤ ਕੌਰ, ਜਗਰੂਪ ਕੌਰ, ਹਰਜੋਤ ਕੌਰ, ਪਾਇਲ, ਮਧੂਬਾਲਾ, ਰਣਧੀਰ ਕੌਰ ਆਦਿ ਸ਼ਾਮਲ ਸਨ।
ਨਵੇਂ ਸਾਲ ਦੀ ਆਮਦ ’ਤੇ ਲਿਆ ਅਧਿਆਪਨ-ਪ੍ਰਤੀਬੱਧਤਾ ਦਾ ਸੰਕਲਪ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਦੇ ਸਟਾਫ਼ ਮੈਂਬਰ, ਨਵੇਂ ਸਾਲ ਦੇ
ਪਹਿਲੇ ਦਿਨ ਦੀ ਇਕੱਤਰਤਾ ਦੌਰਾਨ ਯਾਦਗਾਰੀ ਤਸਵੀਰ ਖਿਚਾਉਣ ਸਮੇਂ