News & Events
21
Dec
2025
Dec
2025
01
Dec
2025
Dec
2025
25
Nov
2025
Nov
2025
09
Nov
2025
Nov
2025
15
Sep
2025
Sep
2025
08
Sep
2025
Sep
2025
15
Aug
2025
Aug
2025
06
Aug
2025
Aug
2025
Go Back
21
Dec
2025
Dec
2025
Seminar on Challenges of Todays Youth held in memory of Sahibzade
Type : Acitivity
‘‘ਭਿੰਨ ਭਿੰਨ ਪ੍ਰਕਾਰ ਦੇ ਖਿੰਡਾਵਾਂ ਦੇ ਸਮੇਂ ਵਿੱਚ, ਵਿਦਿਆਰਥੀ-ਵਰਗ ਨੂੰ ਅਨੇਕਾਂ ਚੁਣੌਤੀਆਂ ਦਰਪੇਸ਼ ਹਨ, ਪਰ ਵਿਦਿਆਰਥੀ ਇਹ ਵੀ ਯਾਦ ਰੱਖਣ ਕਿ ਇਕਾਗਰਮਨ ਹੋ ਕੇ ਅਤੇ ਕਠੋਰ ਮਿਹਨਤ ਕਰਦਿਆਂ ਪ੍ਰਾਪਤ ਕੀਤੀ ਸਿੱਖਿਆ, ਮਨੁੱਖੀ-ਜੀਵਨ ਨੂੰ ਸੂਰਤ ਅਤੇ ਸੀਰਤ ਦਾ ਆਕਾਰ ਦਿੰਦੀ ਹੈ, ਵਿਅਕਤੀ-ਵਿਸ਼ੇਸ਼ ਲਈ ਇਹ ਉਮਰ ਦਾ ਵਰਦਾਨ ਹੁੰਦੀ ਹੈ।’’ ਇਹ ਵਿਚਾਰ ਪੰਜਾਬ ਦੇ ਉਚੇਰੀ-ਸਿੱਖਿਆ ਦੇ ਸਕੱਤਰ ਰਹੇ ਡਾ: ਮਨਮੋਹਨ ਸਿੰਘ ਨੇ ਪ੍ਰਗਟ ਕੀਤੇ। ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ‘ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ’ ਦੇ ‘ਮੇਰਾ ਪਿੰਡ 360’ ਕੇਂਦਰ ਵੱਲੋਂ, ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਕਰਵਾਏ ਗਏ ਸੈਮੀਨਾਰ ‘ਅਜੋਕੀ ਜਵਾਨੀ ਦੀਆਂ ਚੁਣੌਤੀਆਂ’ ਵਿਸ਼ੇ ’ਤੇ ਬੋਲ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ-ਆਪ ਨਾਲ ਸੱਚੇ ਰਹਿਣ, ਮਾਪਿਆਂ ਦਾ ਸਤਿਕਾਰ ਕਰਨ, ਟੀਚਾ ਮਿਥ ਕੇ ਪੜ੍ਹਨ, ਨਿਮਰ ਅਤੇ ਸ਼ੁਕਰਗੁਜਾਰ ਰਹਿਣ, ਸ਼ੋਸ਼ਲ ਮੀਡੀਆ ਦੇ ਤਲਿਸਮੀ ਝਲਕਾਰਿਆਂ ਤੋਂ ਬਚਣ ਅਤੇ ਜ਼ਿੰਦਗੀ ਦੇ ਨਾਇਕਾਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ। ਇਸ ਮੌਕੇ ’ਤੇ ਉਨ੍ਹਾਂ ਆਪਣੇ ਜੀਵਨ-ਸੰਘਰਸ਼ ਦੀ ਕਹਾਣੀ ਦੱਸੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਡਾ: ਕੁਲਦੀਪ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਅਤੇ ਪ੍ਰਤੀਬੱਧ ਹੁੰਦੇ ਹਨ, ਉਨ੍ਹਾਂ ਵਿੱਚ ਡਾ: ਮਨਮੋਹਨ ਸਿੰਘ ਹੋਰਾਂ ਦਾ ਜੀਵਨ, ਮਿਸਾਲੀ ਰਿਹਾ ਹੈ, ਜਿਸਦੀ ਬਦੌਲਤ ਉਹ, ਆਈ ਏ ਐੱਸ ਤੱਕ ਦੇ ਆਹੁਦੇ ਤੱਕ ਨਿਵਾਜੇ ਗਏ ਸਨ। ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਵਿਦਿਆਰਥੀਆਂ ਨੂੰ ਪ੍ਰੇਰਿਆ, ਕਿ ਉਹ ਬੁਰੀ ਸੰਗਤ ਤੋਂ ਅਤੇ ਜੀਵਨ ਭਰ ਨਸ਼ਿਆਂ ਤੋਂ ਬਚੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਉਹ ਜੀਵਨ ਵਿੱਚ ਸਫਲਤਾ ਚਾਹੁੰਦੇ ਹਨ, ਤਾਂ ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕਰਨ। ਪੰਜਾਬੀ ਫਿਲਮਾਂ ਦੇ ਅਦਾਕਾਰਾਂ, ਮਲਕੀਤ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਹੋਰਾਂ ਨੇ ਵਿਦਿਆਰਥੀਆਂ ਨੂੰ ਅਹਿਸਾਸ ਕਰਾਇਆ, ਕਿ ਜੀਵਨ ਵਿੱਚ ਸਫਲ ਜਾਂ ਅਸਫਲ ਹੋਣ ਨੂੰ, ਸਕੂਲੀ ਵਰਿ੍ਹਆਂ ਵਿੱਚ ਕੀਤੀ ਸਮੇਂ ਦੀ ਵਰਤੋਂ ਤੈਅ ਕਰਦੀ ਹੈ। ਸਵਰਨ ਸਿੰਘ ਭੰਗੂੁ ਨੇ ਵਿਦਿਆਰਥੀਆਂ ਨੂੰ ਸਵੇਰੇ ਜਾਗਣ ਦੀ ਮਹੱਤਤਾ ਬਾਰੇ ਦੱਸਿਆ। ਹੋਰ ਵਕਤਾਵਾਂ ਵਿੱਚ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ, ਪ੍ਰਿੰਸੀਪਲ ਕਰਨਜੋਤ ਕੌਰ, ਬੇਅੰਤ ਕੌਰ ਅਤੇ ਰਮਨਦੀਪ ਸਿੰਘ ਸ਼ਾਮਲ ਸਨ। ਇਸ ਸਮੇਂ ਸਾਹਿਬਜਾਦਿਆਂ ਦੇ ਜੀਵਨ ਸਬੰਧੀ ਕਰਵਾਈ ਗਈ ਲਿਖਤੀ ਪ੍ਰੀਖਿਆ ਵਿੱਚ ਪਹਿਲੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਹਰਸ਼ਦੀਪ ਸਿੰਘ, ਏਕਮਜੋਤ ਸਿੰਘ, ਜਸਪ੍ਰੀਤ ਕੌਰ ਅਤੇ ਅਨਮੋਲਦੀਪ ਸਿੰਘ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ’ਤੇ ਸਟਾਫ ਤੋਂ ਇਲਾਵਾ ਗੁਰਵਿੰਦਰ ਸਿੰਘ, ਸੁਖਤਰਨ ਸਿੰਘ, ਨਵਜੋਤ ਸਿੰਘ, ਜੈਸਮੀਨ ਕੌਰ ਆਦਿ ਸ਼ਾਮਲ ਸਨ।
ਸਾਹਿਬਜਾਦਿਆਂ ਦੀ ਯਾਦ ’ਚ ‘ਅਜੋਕੀ ਜਵਾਨੀ ਦੀਆਂ ਚੁਣੌਤੀਆਂ’ ਵਿਸ਼ੇ ’ਤੇ ਹੋਇਆ ਸੈਮੀਨਾਰ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ‘ਅਜੋਕੀ ਜਵਾਨੀ ਦੀਆਂ
ਚੁਣੌਤੀਆਂ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ, ਵੱਖ ਵੱਖ ਵਕਤਾ ਆਪਣੇ
ਵਿਚਾਰ ਪ੍ਰਗਟ ਕਰਨ ਸਮੇਂ