Go Back
1
Mar
2025

Kang Memorial School announced the annual result and honored the outstanding students

Type : Acitivity

ਕੰਗ ਯਾਦਗਾਰੀ ਸਕੂਲ ਨੇ ਸੁਣਾਇਆ ਸਾਲਾਨਾ ਨਤੀਜਾ



ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦੇ ਸਾਲਾਨਾ ਨਤੀਜੇ ਉਪਰੰਤ, ਉੱਤਮ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼

ਕੰਗ ਯਾਦਗਾਰੀ ਸਕੂਲ ਨੇ ਸੁਣਾਇਆ ਸਾਲਾਨਾ ਨਤੀਜਾ ਉੱਤਮ ਵਿਦਿਆਰਥੀਆਂ ਦਾ ਕੀਤਾ ਸਨਮਾਨ ਬਸੀ ਗੁੱਜਰਾਂ ਵਿਖੇ ਸਥਿਤ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਦਾ ਸਾਲਾਨਾ ਨਤੀਜਾ ਸੁਣਾਇਆ ਗਿਆ। ਇਸ ਸਮੇਂ ਪਿ੍ਰੰਸੀਪਲ ਅਮਨਦੀਪ ਕੌਰ ਨੇ ਦੱਸਿਆ, ਕਿ ਇਸ ਵਾਰ ਅਗਾਊਂ ਨਤੀਜਾ ਸੁਣਾਉਣ ਦਾ ਮਕਸਦ, ਹਰ ਸਾਲ ਸਰਦੀਆਂ ਵਿੱਚ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਛੁੱਟੀਆਂ ਦੇ ਸਮੇਂ ਵਿੱਚ, ਸਿੱਖਿਆ ਦੇ ਹੁੰਦੇ ਨੁਕਸਾਨ ਦੀ ਪੂਰਤੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਰ੍ਹਾ ਹਰ ਵਿਦਿਆਰਥੀ ਦੀ ਉਮਰ ਦਾ ਮਹੱਤਵਪੂਰਨ ਪੜਾਅ ਹੁੰਦਾ ਹੈ, ਜਿਹੜੇ ਵਿਦਿਆਰਥੀ ਹਰ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ, ਉਨ੍ਹਾਂ ਲਈ ਅਗਲੀ ਕਲਾਸ ਦੇ ਪਾਠਕਰਮ ਦਾ ਵਿਸਥਾਰ ਆਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੀਆਂ ਬੋਰਡ-ਰਹਿਤ ਕਲਾਸਾਂ ਦੇ ਸਾਰੇ ਦੇ ਸਾਰੇ ਵਿਦਿਆਰਥੀ ਪਾਸ ਹੋ ਗਏ ਹਨ, ਜਦੋਂ ਕਿ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ 74 ਤੋਂ ਲੈ ਕੇ 99 ਫੀਸਦੀ ਤੱਕ ਅੰਕ ਲਏ ਹਨ। ਉਨ੍ਹਾਂ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਦੂਜਿਆਂ ਨੂੰ ਹੋਰ ਵੀ ਵੱਧ ਮਿਹਨਤ ਕਰਨ ਲਈ ਪ੍ਰੇਰਿਆ। ਨਤੀਜੇ ਅਨੁਸਾਰ 6ਵੀਂ ਦੇ ਏਕਮਜੋਤ ਸਿੰਘ ਨੇ 93.6 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਿਹਾ, ਹਰਸ਼ਦੀਪ ਸਿੰਘ ਅਤੇ ਦਿਲਜੋਤ ਕੌਰ ਦੂਜੇ ਅਤੇ ਤੀਜੇ ਨੰਬਰ ’ਤੇ ਰਹੇ। 7ਵੀਂ ਦੀ ਮਨਿਦਰ ਕੌਰ ਨੇ 96 ਫੀਸਦੀ ਅੰਕ ਲਏ, ਜਦੋਂ ਕਿ ਜਸਪ੍ਰੀਤ ਕੌਰ ਅਤੇ ਮਹਿਕਦੀਪ ਸਿੰਘ ਦੂਜੇ ਅਤੇ ਤੀਜੇ ਨੰਬਰ ’ਤੇ ਰਹੇ। 9ਵੀਂ ਦੀ ਜਾਨਵੀ ਰਾਣੀ ਨੇ 98 ਫੀਸਦੀ ਅੰਕ ਲਏ, ਜਦੋਂ ਕਿ ਸਿਮਰਨਦੀਪ ਅਤੇ ਸਿਮਰਨਜੀਤ ਕੌਰ ਦੂਜੇ ਅਤੇ ਤੀਜੇ ਨੰਬਰ ’ਤੇ ਰਹੇ। +1 ਸਾਇੰਸ ਵਿੱਚੋਂ ਹਰਪ੍ਰੀਤ ਕੌਰ ਨੇ 95 ਫੀਸਦੀ ਅੰਕ ਲਏ, ਜਦੋਂ ਕਿ ਦੋਨੋ ਅਰਸ਼ਦੀਪ ਕੌਰਾਂ ਦੂਜੇ ਅਤੇ ਤੀਜੇ ਨੰਬਰ ’ਤੇ ਰਹੀਆਂ। ਕਾਮਰਸ ਵਿੱਚੋਂ ਸਿਮਰਨਪ੍ਰੀਤ ਕੌਰ 99 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ’ਤੇ ਰਹੀ, ਜਦੋਂ ਕਿ ਸਾਹਿਬਜੋਤ ਸਿੰਘ ਅਤੇ ਸਮਨਪ੍ਰੀਤ ਕੌਰ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਵਿੱਚੋਂ ਜੈਸਮੀਨ ਕੌਰ 91 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ, ਜਦੋਂ ਕਿ ਕਮਲਪ੍ਰੀਤ ਕੌਰ ਅਤੇ ਸੁਖਮਨਜੋਤ ਸਿੰਘ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਵਿਦਿਆਰਥੀਆਂ ਨੂੰ, ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਬੇਅੰਤ ਕੌਰ, ਗਗਨਪ੍ਰੀਤ ਸਿੰਘ, ਕਿਰਨਜੋਤ ਕੌਰ, ਦਲਜੀਤ ਕੌਰ, ਮਨਦੀਪ ਕੌਰ, ਨਰਿੰਦਰ ਸਿੰਘ ਆਦਿ ਸਟਾਫ ਮੈਂਬਰ ਸ਼ਾਮਲ ਸਨ।