Go Back
19
Feb
2025

Farewell party given to the students of Kang Memorial Educational Institution

Type : Acitivity

ਕੰਗ ਯਾਦਗਾਰੀ ਸਿੱਖਿਆ-ਸੰਸਥਾ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ



ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, +2 ਦੀ ਵਿਦਾਇਗੀ ਪਾਰਟੀ ਸਮੇਂ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਾਉਣ ਸਮੇਂ ਵਿਦਿਆਰਥੀ

ਪਿੰਡ ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿੱਚ ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ਵਿੱਚ ਪੜ੍ਹਦੇ +2 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ’ਤੇ ਦਰਜਨਾਂ ਵਿਦਿਆਰਥੀ ਅਜਿਹੇ ਸਨ, ਜਿਹੜੇ ਮੇਜ਼ਬਾਨ ਸਕੂਲ ਵਿੱਚ ਨਰਸਰੀ ਤੋਂ ਪੜ੍ਹਦਿਆਂ, ਆਖ਼ਰੀ ਕਲਾਸ ਤੱਕ ਪਹੁੰਚੇ ਸਨ। ਵਿਦਿਆਰਥੀਆਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਪੜ੍ਹਾਉਂਦੇ ਰਹੇ ਅਧਿਆਪਕਾਂ ਨੂੰ ਯਾਦ ਕੀਤਾ। ਇਸੇ ਤਰ੍ਹਾਂ +1 ਦੇ ਵਿਦਿਆਰਥੀਆਂ ਨੇ, ਜਾ ਰਹੇ ਵਿਦਿਆਰਥੀਆਂ ਦਾ, ਕਲਾ-ਵੰਨਗੀਆਂ ਦੁਆਰਾ ਮਨੋਰੰਜਨ ਕੀਤਾ ਅਤੇ ਵਿਦਿਆਰਥਣ ਹਰਪ੍ਰੀਤ ਕੌਰ ਨੇ, ਸਮੁੱਚੀ +1 ਵੱਲੋਂ, ਉਨ੍ਹਾਂ ਲਈ ਆ ਰਹੀ ਪ੍ਰੀਖਿਆ ਅਤੇ ਜੀਵਨ ਵਿੱਚ ਸਫਲਤਾ ਲਈ ਕਾਮਨਾ ਕੀਤੀ। +1 ਦੇ ਵਿਦਿਆਰਥੀਆਂ ਨੇ +2 ਦੇ ਵਿਦਿਆਰਥੀਆਂ ਨੂੰ ਅਤੇ +2 ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਤੋਹਫ਼ੇ ਦਿੱਤੇ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ, ਕਿ ਮਨੁੱਖ ਦੀ ਜ਼ਿੰਦਗੀ ਵਿੱਚ, ਸਕੂਲਾਂ ਵਿੱਚ ਹਾਸਲ ਕੀਤੀ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ, ਕਿਉਂਕਿ ਸਕੂਲ ਸਿੱਖਿਆ, ਉਚੇਰੀ ਸਿੱਖਿਆ ਦਾ ਆਧਾਰ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਆ, ਕਿ ਉਹ ਆਪਣੇ ਵਿੱਚ ਕੋਈ ਨਾ ਕੋਈ ਕਾਬਲੀਅਤ ਪੈਦਾ ਕਰਨ। ਅਮਰੀਕਾ, ਕੈਨੇਡਾ ਅਤੇ ਹੋਰ ਮੁਲਖਾਂ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਨੌਜਵਾਨਾਂ ਦੀ ਖੁਆਰੀ ਦਾ ਜ਼ਿਕਰ ਕਰਦਿਆਂ, ਉਨ੍ਹਾਂ ਗਲ਼ਤ ਢੰਗ ਨਾਲ ਵਿਦੇਸ਼ਾਂ ਵਿੱਚ ਜਾਣ ਨੂੰ ਨਿਰਉਤਸ਼ਾਹਤ ਕੀਤਾ। ਉਨ੍ਹਾਂ ਅਜਿਹੇ ਉੱਦਮੀਆਂ ਦੀਆਂ ਮਿਸਾਲਾਂ ਦਿੱਤੀਆਂ, ਜਿਹੜੇ ਰੁਜ਼ਗਾਰ ਤੋਂ ਵੀ ਵਧਕੇ, ਰੁਜ਼ਗਾਰਦਾਤਾ ਬਣੇ ਹੋਏ ਹਨ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ, ਕਿ ਮੌਜੂਦਾ ਦੌਰ ਦੇ ਵਿਦਿਆਰਥੀਆਂ ਲਈ ਬਾਹਰਮੁਖੀ ਹਾਲਤਾਂ ਬਿੱਲਕੁੱਲ ਵੀ ਸੌਖੀਆਂ ਨਹੀਂ, ਹਰ ਵਿਦਿਆਰਥੀ ਟੀਚਾ ਮਿੱਥ ਕੇ ਪੜ੍ਹੇ, ਆਪਣੇ-ਆਪ ਨੂੰ ਸਮੇਂ ਦੇ ਅਧੀਨ ਕਰੇ, ਅਣਚਾਹੇ ਦੋਸਤਾਨਿਆਂ ਤੋਂ ਬਚੇ, ਇਕਾਗਰਮਨ ਹੋ ਕੇ ਪੜ੍ਹੇ, ਪੜ੍ਹਨ ਸਮੇਂ ਆਪਣੇ ਮੁਬਾਈਲ ਨੂੰ ਦੂਰ ਰੱਖੇ, ਆਪਣਾ ਕੋਈ ਨਾ ਕੋਈ ਆਦਰਸ਼ ਮਿਥੇ, ਦੂਰਅੰਦੇਸ਼ ਬਣੇ। ਬਹੁਤੇ ਵਿਦਿਆਰਥੀਆਂ ਨੂੰ ਨਰਸਰੀ ਵਿੱਚ ਪੜ੍ਹਾਉਂਦੀ ਰਹੀ ਅਧਿਆਪਕਾ ਬੇਅੰਤ ਕੌਰ ਨੇ ਆਪਣੇ ਭਾਵੁਕ-ਲਹਿਜੇ ਵਿੱਚ ਕਿਹਾ, ਕਿ ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬੀਤੇ ਦਰਜਨਾ ਸਾਲਾਂ ਤੋਂ, ਰੋਜ਼ ਵਧਦੇ ਵੇਖਿਆ ਹੈ। ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਕਿਹਾ, ਕਿ ਹਰੇਕ ਅਧਿਆਪਕ ਨੂੰ ਵੱਡੀ ਖੁਸ਼ੀ ਉਸ ਸਮੇਂ ਮਿਲਦੀ ਹੈ, ਜਦੋਂ ਜ਼ਿੰਦਗੀ ਦੇ ਕਿਸੇ ਮੋੜ ’ਤੇ ਉਸਦੇ ਸ਼ਗਿਰਦ, ਪ੍ਰਵਾਨ ਚੜ੍ਹੇ ਵਿਅਕਤੀਆਂ ਵਜੋਂ ਮਿਲਦੇ ਹਨ। ਅਧਿਆਪਕਾ ਸਿਮਰਨਜੀਤ ਕੌਰ, ਨਰਿੰਦਰ ਸਿੰਘ, ਦਲਜੀਤ ਕੌਰ, ਕਿਰਨਜੋਤ ਕੌਰ ਆਦਿ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਸਮੇਂ ਸੰਸਥਾ ਦੀ ਪ੍ਰਬੰਧਕੀ ਕਮੇਟੀ ਵੱਲੋਂ, ਸਾਰੇ ਵਿਦਿਆਰਥੀਆਂ ਨੂੰ ‘ਵਿਦਾਇਗੀ ਸੰਦੇਸ਼’ ਯਾਦਗਾਰੀ ਤੋਹਫ਼ੇ ਵਜੋਂ ਭੇਟ ਕੀਤੇ। ਇਸ ਸਮੇਂ ਗਗਨਪ੍ਰੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।