Dec
2024
2 day training workshop organized by Central Board of Education
Type : Acitivity
ਕੇਂਦਰੀ ਸਿੱਖਿਆ ਬੋਰਡ ਵੱਲੋਂ ਲਗਾਈ ਗਈ 2 ਰੋਜ਼ਾ ਟ੍ਰੇਨਿੰਗ ਵਰਕਸ਼ਾਪ
2 ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੌਰਾਨ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੇ ਸਟਾਫ ਮੈਂਬਰ, ਵਿਸ਼ਾ ਮਾਹਿਰਾਂ ਨਾਲ, ਯਾਦਗਾਰੀ ਤਸਵੀਰ ਖਿਚਾਉਣ ਸਮੇਂ
ਹਾਲ ਹੀ ਵਿੱਚ ਸੀ ਬੀ ਐੱਸ ਈ ਨਵੀਂ ਦਿੱਲੀ ਤੋਂ ਸਥਾਈ ਮਾਨਤਾ ਪ੍ਰਾਪਤ ਕਰਨ ਵਾਲੇ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ ਡਰੀਂਮਲੈਂਡ ਪਬਲਿਕ ਸਕੂਲ ਵਿੱਚ, 2 ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਵਿੱਚ ਮਾਹਿਰਾਂ ਵਜੋਂ, ਸੁਖਮਨੀ ਇੰਟਰਨੈਸ਼ਨਲ ਸਕੂਲ ਡੇਰਾ ਬਸੀ ਦੀ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਸ਼ਰਮਾ ਅਤੇ ਬੀ ਸੀ ਐੱਮ ਸਕੂਲ ਲਲਤੋਂ ਕਲਾਂ (ਲੁਧਿਆਣਾ) ਦੀ ਪ੍ਰਿੰਸੀਪਲ ਸ਼੍ਰੀਮਤੀ ਨਿਧੀ ਜੈਨ ਪਹੁੰਚੀਆਂ ਸਨ। ਸਵੇਰੇ 9 ਤੋਂ ਸ਼ਾਮ 5 ਵਜੇ ਤੱਕ, ਵੱਖ ਵੱਖ ਸ਼ੈਸ਼ਨਾਂ ਦੌਰਾਨ, ਵੱਖ ਵੱਖ ਵਿਸ਼ਿਆਂ ’ਤੇ, ਜਿੱਥੇ ਸਟਾਫ਼ ਨੂੰ ਨਵੇਂ ਸਿੱਖਿਆ ਬੋਰਡ ਅਨੁਸਾਰ ਪੜ੍ਹਾਉਣ ਦੀ ਸਿਖਲਾਈ ਦਿੱਤੀ ਗਈ, ਉੱਥੇ ਸਮੇਂ ਸਮੇਂ ’ਤੇ ਸਟਾਫ ਨੂੰ ਲਿਖਤੀ ਅਤੇ ਮੌਖਿਕ ਤੌਰ ’ਤੇ ਜਵਾਬਦੇਹ ਬਣਾਇਆ ਜਾਂਦਾ ਰਿਹਾ। ਸਟਾਫ਼ ਮੈਂਬਰਾਂ ਨੂੰ ਪਹਿਲੇ ਦਿਨ, ਸਮੇਂ ਦਾ ਹਾਣੀ ਬਣਨ ਲਈ, ਕੰਪਿਊਟਰ ਦੀਆਂ ਲੁੜੀਦੀਆਂ ਵਿਧਾਵਾਂ ਸਿੱਖਣ ਲਈ, ਵਿਸ਼ਿਆਂ ਦੀ ਸਮਾਂ-ਸਾਰਣੀ ਬਣਾਉਣ ਲਈ, ਆਨਲਾਈਨ ਟ੍ਰੇਨਿੰਗ ਵਿਧਾਵਾਂ ਅਪਨਾਉਣ ਲਈ, ਸਿੱਖਿਆ ਨੂੰ ਰੌਚਿਕ ਬਣਾਉਣ ਲਈ ਪ੍ਰਯੋਗਸ਼ਾਲਾਵਾਂ, ਖੇਡ ਵਿਧਾਵਾਂ ਅਤੇ ਲੈਬਾਰਟਰੀਆਂ ਦੀ ਯੋਗ ਵਰਤੋਂ ਕਰਨ ਲਈ, ਸਕੂਲ ਦੇ ਸਿੱਖਿਆ-ਪ੍ਰਬੰਧਾਂ ਵਿੱਚ ਧਿਰ ਬਣਨ ਲਈ, ਲਗਾਤਾਰ ਆਪਣੀ ਯੋਗਤਾ ਨੂੰ ਵਧਾਉਂਦੇ ਰਹਿਣ ਲਈ, ਆਪੋ-ਆਪਣੇ ਵਿਸ਼ੇ ਨਾਲ ਇਨਸਾਫ਼ ਕਰਨ ਲਈ, ਵਿਦਿਆਰਥੀਆਂ ਦੀ ਮਨੋਵਿਗਿਆਨਕ ਅਗਵਾਈ ਕਰਨ ਲਈ, ਸਮੱਸਿਆਵਾਂ ਦੇ ਹਾਂਦਰੂ ਹੱਲ ਲਈ, ਪ੍ਰਭਾਵੀ ਅਧਿਆਪਕ ਬਣਨ ਲਈ, ਵੱਖ ਵੱਖ ਵਿਸ਼ਿਆਂ ਦੀਆਂ ਨੁਮਾਇਸ਼ਾਂ ਲਾਉਣ ਲਈ, ਵਿਦਿਆਰਥੀਆਂ ਦੀ ਦੂਰਅੰਦੇਸ਼ੀ ਪਰਖਣ ਲਈ, ਕਿੱਤਾ ਮੁਖੀ ਸੰਸਥਾਵਾਂ ਬਾਰੇ ਜਾਣਕਾਰੀ ਰੱਖਣ ਅਤੇ ਵਿਦਿਆਰਥੀਆਂ ਦੀ ਕਿੱਤਾ ਮੁਖੀ ਅਗਵਾਈ ਕਰਨ ਲਈ ਪ੍ਰੇਰਿਆ ਗਿਆ। ਦੂਸਰੇ ਦਿਨ ਬੋਰਡ ਦੀ ਪ੍ਰੀਖਿਆ ਪ੍ਰਣਾਲੀ, ਪ੍ਰਬੰਧਕੀ ਅਧਿਕਾਰੀਆਂ, ਮਾਈਗ੍ਰੇਸ਼ਨ, ਵਿਦਿਆਰਥੀਆਂ ਵਿੱਚਲੀ ਵਿਲੱਖਣ ਪ੍ਰਤਿਭਾ, ਪ੍ਰਯੋਗੀ ਪ੍ਰੀਖਿਆਵਾਂ, ਪ੍ਰੀਖਿਆ ਕੇਂਦਰਾਂ ਅਤੇ ਉਨ੍ਹਾਂ ਦਾ ਅਮਲਾ, ਲਿਖਤੀ ਪੇਪਰਾਂ ਦੇ ਮੁਲਾਂਕਣ, ਖੇਤਰੀ ਦਫਤਰ, ਅੰਤਰ ਹਾਊਸ ਗਠਨ, ਸਪਸ਼ਟਤਾ, ਜਵਾਬਦੇਹੀ, ਕਲਾਸਾਂ ਦੇ ਅੰਦਰਲਾ ਅਨੁਸ਼ਾਸ਼ਨ, ਮਾਪਿਆਂ ਨਾਲ ਤਾਲਮੇਲ ਆਦਿ ਬਾਰੇ ਦੱਸਿਆ। ਹਰ ਸ਼ੈਸ਼ਨ ਉਪਰੰਤ ਸਵਾਲ ਜਵਾਬ ਹੁੰਦੇ ਰਹੇ। ਇਸ ਵਰਕਸ਼ਾਪ ਦਾ ਲਾਭ ਲੈਣ ਵਾਲਿਆਂ ਵਿੱਚ ਅਧਿਆਪਨ ਅਤੇ ਦਫਤਰੀ ਅਮਲੇ ਦੇ 28 ਮੈਂਬਰ ਸ਼ਾਮਲ ਸਨ। ਮਾਹਿਰਾਂ ਨੇ ਅਧਿਆਪਨ-ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ। ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਅਨੁਸਾਰ ਇਹ 2 ਰੋਜ਼ਾ ਵਰਕਸ਼ਾਪ ਸਮੁੱਚੇ ਸਕੂਲ ਦੀ ਸਿੱਖਿਆ-ਗੁਣਵੰਤਾ ਲਈ ਬੇਹੱਦ ਸਹਾਈ ਹੋਵੇਗੀ। ਵਰਿੰਦਰ ਕੌਰ, ਮਨਪ੍ਰੀਤ ਕੌਰ, ਬੇਅੰਤ ਕੌਰ, ਮਧੂ ਬਾਲਾ, ਕਿਰਨਜੋਤ ਕੌਰ, ਬਲਜਿੰਦਰ ਸਿੰਘ, ਗਗਨਦੀਪ ਕੌਰ ਨੇ ਆਪਣੇ ਅਨੁਭਵ ਦੱਸਦਿਆਂ ਕਿਹਾ, ਕਿ ਇਸ ਵਰਕਸ਼ਾਪਾਂ ਨੇ ਉਨ੍ਹਾਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਅਧਿਆਪਨ-ਪਹਿਰੇਦਾਰੀ ਵਿੱਚਲੀ ਗੰਭੀਰਤਾ ਦਾ ਅਹਿਸਾਸ ਕਰਾਇਆ ਹੈ। ਇਸ ਵਰਕਸ਼ਾਪ ਵਿੱਚ ਹਰਦੀਪ ਕੌਰ, ਸਰਬਜੀਤ ਕੌਰ, ਪਾਇਲ, ਸੁਜਾਤਾ, ਤਰਬਜੋਤ ਕੌਰ, ਪਿੰਕੀ ਰਾਣੀ, ਅਮਨਦੀਪ ਕੌਰ ਆਦਿ ਸ਼ਾਮਲ ਸਨ।