Go Back
1
May
2023

Tributes were paid to the May Day martyrs

Type : Acitivity

ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ



ਸਫਾਈ ਸੇਵਕਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ, ਐੱਸ ਜੀ ਐੱਸ ਕੰਗ ਯਾਦਗਾਰੀ ਸਕੂਲ ਅਤੇ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਵਿਖੇ, ਜਿੱਥੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉੱਥੇ ਸਕੂਲ ਵਿੱਚ ਕੰਮ ਕਰਦੇ ਸੇਵਾਦਾਰਾਂ ਅਤੇ ਹਾਲ ਹੀ ਵਿੱਚ ਆਏ ਅੱਠਵੀਂ ਦੇ ਨਤੀਜੇ ਦੌਰਾਨ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਟਰੇਡ ਯੂਨੀਅਨ ਆਗੂ ਸ੍ਰੀ ਯਸ਼ਪਾਲ ਦਾ, ਮਈ ਦਿਵਸ ’ਤੇ ਲਿਖਿਆ ਲੇਖ ਪੜਿ੍ਹਆ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਉਸ ਇਤਿਹਾਸਕ ਘਟਨਾ ਦੇ ਪਿਛੋਕੜ, ਬਲੀਦਾਨਾਂ ਅਤੇ ਪ੍ਰਾਪਤੀਆਂ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟਿਆਂ ਦਾ ਬੰਧੇਜ ਅਤੇ ਮਿਲ ਰਹੇ ਹੋਰ ਕਾਨੂੰਨੀ ਹੱਕ, ਉਸੇ ਇਤਿਹਾਸਕ ਸੰਘਰਸ਼ ਦੀ ਬਦੌਲਤ ਸੰਭਵ ਹੋਏ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਆਪੋ-ਆਪਣੀ ਥਾਂ, ਇਮਾਨਦਾਰੀ ਨਾਲ ਕਿਰਤ ਕਰਨ ਅਤੇ ਮਾਪਿਆਂ ਸਮੇਤ, ਸਮੁੱਚੇ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਕਰਨ। ਸੰਗੀਤ ਅਧਿਆਪਕ ਸਰਬਜੀਤ ਸਿੰਘ ਅਤੇ ਵਿਦਿਆਰਥੀ ਕੁੰਵਰ ਪ੍ਰਤਾਪ ਸਿੰਘ ਨੇ ਮਰਹੂਮ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਲਿਖਿਆ ‘‘ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ’’ ਗੀਤ ਗਾਇਆ, ਸਿਮਰਨਜੀਤ ਕੌਰ 8ਵੀਂ ਨੇ ਲੇਖ ਪੜਿ੍ਹਆ। ਅਸੈਂਬਲੀ ਦੇ ਦੂਸਰੇ ਪੜਾਅ ਦੌਰਾਨ ਹਾਲ ਹੀ ਵਿੱਚ ਆਏ 8ਵੀਂ ਜਮਾਤ ਦੇ ਨਤੀਜੇ ਦੌਰਾਨ, ਮਾਪਿਆਂ ਦੀ ਹਾਜ਼ਰੀ ਵਿੱਚ 95 ਫੀਸਦੀ ਅੰਕ ਲੈ ਕੇ ਪਹਿਲੇ ਦਰਜੇ ’ਤੇ ਆਏ ਸੁਖਬੀਰ ਸਿੰਘ, 94.8 ਅਤੇ 94.5 ਫੀਸਦੀ ਅੰਕ ਲੈ ਕੇ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਆਏ ਵਿਦਿਆਰਥੀਆਂ ਨਵਨੀਤ ਕੌਰ ਅਤੇ ਦਿਲਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ। ਹੋਰ ਸਨਮਾਨਿਤ ਵਿਦਿਆਰਥੀਆਂ ਵਿੱਚ ਗੁਰਸਿਮਰ ਕੌਰ, ਗਗਨਦੀਪ ਸਿੰਘ, ਜੈਸਮੀਨ ਕੌਰ, ਇਸ਼ਮੀਤ ਕੌਰ, ਪਲਕ, ਪਵਨੀਤ ਅਤੇ ਪਰਮਪ੍ਰੀਤ ਕੌਰ ਸ਼ਾਮਲ ਸਨ। ਦੱਸਿਆ ਗਿਆ ਕਿ ਸੰਸਥਾ ਦੇ ਬਾਕੀ 34 ਵਿਦਿਆਰਥੀਆਂ ਨੇ 65 ਤੋਂ ਲੈ ਕੇ 90 ਫੀਸਦੀ ਅੰਕ ਲਏ ਹਨ, ਜਦੋਂ ਕਿ ਅੰਗਰੇਜ਼ੀ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ ਹੈ। ਇਸ ਮੌਕੇ ’ਤੇ ਸੰਸਥਾ ਦੇ ਦਰਜਾ ਚਾਰ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਹੋਰ ਵਕਤਾਵਾਂ ਵਿੱਚ, ਇੰਦਰਵੀਰ ਸਿੰਘ, ਊਸ਼ਾ ਰਾਣੀ ਅਤੇ ਕੁਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਪਿ੍ਰੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਨਰਿੰਦਰ ਸਿੰਘ, ਬਰਿੰਦਰ ਕੌਰ, ਹਰਮਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਕਿਰਨਜੀਤ ਕੌਰ, ਦਲਜੀਤ ਕੌਰ, ਹਰਦੀਪ ਕੌਰ, ਬਲਵਿੰਦਰ ਸਿੰਘ, ਨੀਲਮ, ਜਗਤਾਰ ਸਿੰਘ ਆਦਿ ਹਾਜ਼ਰ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ਸੇਵਾਦਾਰਾਂ ਅਤੇ 8ਵੀਂ ਵਿੱਚੋਂ 90 ਤੋਂ 95 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦੇ ਦ੍ਰਿਸ਼