Oct
2021
The students enjoyed a one day tour
Type : Acitivity
ਵਿਦਿਆਰਥੀਆਂ ਨੇ ਇੱਕ ਰੋਜ਼ਾ ਟੂਰ ਦਾ ਅਨੰਦ ਮਾਣਿਆਂ
ਪਿੰਡ ਬਸੀ ਗੁੱਜਰਾਂ ਵਿਖੇ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ
ਵੱਲੋਂ ਚੱਲਦੇ ਸਿੱਖਿਆ ਅਦਾਰਿਆਂ ਦਾ ਇੱਕ ਦਿਨ ਮਨੋਰੰਜਨ ਦੇ ਨਾਂ ਕੀਤਾ ਗਿਆ। ਸ:
ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਦੇ
ਵਿਦਿਆਰਥੀਆਂ ਦੇ ਟੂਰ, ਹੁਸ਼ਿਆਰਪੁਰ ਮਾਰਗ ’ਤੇ ਸਥਿਤ ‘ਕਿੰਗਜ਼ ਨਿਰਵਾਣਾ’ ਅਤੇ ਸ੍ਰੀ
ਅਨੰਦਪੁਰ ਸਾਹਿਬ ਦੇ ਨੇੜੇ ‘ਮੈਪਲ ਜੰਗਲ’ ਨਾਂ ਦੇ ਟੂਰਿਸਟ ਸਥਾਨਾਂ ’ਤੇ ਗਏ। ਟੂਰ ਤੋਰਨ ਸਮੇਂ
ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਟੂਰ ਕਰਦੇ ਸਮੇਂ ਅਨੁਸ਼ਾਸ਼ਨ ਦੀ
ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਟੂਰ ਵਿਦਿਆਰਥੀ ਜੀਵਨ ਦਾ ਹਿੱਸਾ ਹੁੰਦੇ ਹਨ
ਅਤੇ ਵਿੱਦਿਅਕ ਵਰਿ੍ਹਆਂ ਦਾ ਮਨੋਰੰਜਨ, ਸਬੰਧਤ ਦੀ ਚਿਰ-ਸਥਾਈ ਯਾਦ ਬਣਿਆਂ ਰਹਿੰਦਾ ਹੈ।
ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਪਾਣੀ ਵਾਲੀਆਂ ਖੇਡਾਂ, ਝੂਲਿਆਂ ਅਤੇ ਹੋਰ
ਰੌਚਿਕ ਖੇਡਾਂ ਦਾ ਅਨੰਦ ਮਾਣਿਆਂ। ਟੂਰ ਦੇ ਨਿਗਰਾਨਾਂ ਵਿੱਚ ਗੁਰਸ਼ਰਨ ਕੌਰ, ਨਰਿੰਦਰ ਕੌਰ,
ਸਰਬਜੀਤ ਸਿੰਘ, ਮੋਹਿਨੀ ਅਗਨੀਹੋਤਰੀ, ਦਲਜੀਤ ਕੌਰ, ਮਨਪ੍ਰੀਤ ਕੌਰ, ਨਰਿੰਦਰ ਸਿੰਘ
ਅਤੇ ਕਿਰਨਜੋਤ ਕੌਰ ਸ਼ਾਮਲ ਸਨ। ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ, ਵਿਸ਼ੇਸ਼
ਤੌਰ ’ਤੇ ਸੰਸਥਾ ਦੇ ਅਹਾਤੇ ਵਿੱਚ ਲਗਵਾਈ ਗਈ ਅਸਥਾਈ ਪਿਕਨਿਕ ਵਿੱਚ
ਝੂਲਿਆਂ ਅਤੇ ਪਾਣੀ ਦੀਆਂ ਖੇਡਾਂ ਦਾ ਖੂਬ ਅਨੰਦ ਮਾਣਿਆਂ। ਪ੍ਰਿੰਸੀਪਲ ਹਰਦੀਪ ਸਿੰਘ
ਕਾਹਲੋਂ ਦੀ ਅਗਵਾਈ ਵਿੱਚ ਸੀ ਬੀ ਐੱਸ ਈ ਵਿੰਗ ਦੇ ਸਮੁੱਚੇ ਸਟਾਫ ਨੇ ਨਿਗਰਾਨਾਂ
ਵਜੋਂ ਜ਼ੁੰਮੇਂਵਾਰੀ ਨਿਭਾਈ।
ਟੂਰ ’ਤੇ ਜਾਣ ਸਮੇਂ ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦੇ ਵਿਦਿਆਰਥੀ
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਵਿਗਿਆਨਕ ਗਤੀਵਿਧੀ ਵਿੱਚ