News & Events
Aug
2022
Aug
2022
Aug
2022
Jul
2022
Jul
2022
Jun
2022
Jun
2022
May
2022
Aug
2022
The martyrs of the freedom movement were remembered in the school
Type : Acitivity
ਬਸੀ ਗੁੱਜਰਾਂ ਦੇ ਸਕੂਲਾਂ ਵਿੱਚ ਆਜ਼ਾਦੀ ਲਹਿਰ ਦੇ ਸ਼ਹੀਦਾਂ ਨੂੰ ਯਾਦ ਕੀਤਾ
ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਵਿਦਿਆਰਥੀਆਂ ਨੂੰ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ’ਤੇ ਅਧਾਰਤ ਫਿਲਮ ‘ਦਾ ਲੈਜੈਂਡ ਆਫ ਭਗਤ ਸਿੰਘ’ ਵਿਖਾਈ ਗਈ। ਪ੍ਰਿੰਸੀਪਲ ਅਮਨਦੀਪ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ, ਅੰਗਰੇਜ਼ ਸਾਮਰਾਜੀਆਂ ਦੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਬਿਰਤਾਂਤ ਦਾ ਵਰਨਣ ਕੀਤਾ। ਇਹ ਵੀ ਦੱਸਿਆ ਗਿਆ ਕਿ ਬਰਤਾਨੀਆਂ ਦੀ ਸਰਕਾਰ ਕਿਸ ਤਰ੍ਹਾਂ ਸਾਰੇ ਦੇਸ਼ ’ਤੇ ਕਾਬਜ ਹੋ ਗਈ ਸੀ ਅਤੇ ਉਸ ਸਰਕਾਰ ਨੇ ਕਿਸ ਤਰਾਂ ਦੇਸ਼ ਦੀਆਂ ਆਜ਼ਾਦੀ ਲਹਿਰਾਂ ਨੂੰ ਕੁਚਲਿਆ ਸੀ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਬੱਬਰ ਅਕਾਲੀ ਲਹਿਰ, ਕੂਕਾ ਅੰਦੋਲਨ, ਗਦਰ ਲਹਿਰ, ਜ਼ਲਿਆਂ ਵਾਲੇ ਬਾਗ ਦਾ ਸਾਕਾ, ਸੈਲੂਲਰ ਜੇਲ ਆਦਿ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਕਿ ਆਜ਼ਾਦੀ ਉਪਰੰਤ ਸਾਡੇ ਦੇਸ਼ ਦੇ ਹਾਕਮ, ਦੇਸ਼ ਨੂੰ ਜਿਊਂਣ ਜੋਗਾ ਬਣਾਉਣ ਵਿੱਚ ਨਾਕਾਮ ਰਹੇ ਹਨ। ਸੰਗੀਤ ਅਧਿਆਪਕ ਸਰਬਜੀਤ ਸਿੰਘ ਅਤੇ ਅਧਿਆਪਕਾ ਸਰਬਜੀਤ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਦੇਸ਼ ਭਗਤੀ ’ਤੇ ਅਧਾਰਤ ਨਾਟਕ ਅਤੇ ਕੋਰਿਓਗਰਾਫੀਆਂ ਪੇਸ਼ ਕੀਤੀਆਂ। ਅਧਿਆਪਕਾ ਮਨਪ੍ਰੀਤ ਕੌਰ ਨੇ ਰਾਸ਼ਟਰੀ ਝੰਡੇ ਦੀ ਵਿਆਖਿਆ ਕੀਤੀ। ਵਿਦਿਆਰਥੀਆਂ ਨਵਕੀਰਤ, ਹਰਲੀਨ, ਕੰਵਲਦੀਪ, ਜਸਮੀਤ, ਸੁਖਮਨ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ’ਤੇ ਇੰਦਰਵੀਰ ਸਿੰਘ, ਨਰਿੰਦਰ ਸਿੰਘ, ਮਨਿੰਦਰ ਸਿੰਘ, ਏਕਤਾ, ਸ਼ਿਵਾਨੀ, ਮਨਪ੍ਰੀਤ ਕੌਰ, ਨਰਿੰਦਰ ਕੌਰ, ਵਰਿੰਦਰ ਕੌਰ, ਸ਼ਿਲਪਾ ਆਦਿ ਮੌਜੂਦ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਮਨਾਏ ਗਏ ਆਜ਼ਾਦੀ ਦਿਵਸ ਦੌਰਾਨ, ਦੇਸ਼ ਭਗਤੀ ਅਧਾਰਤ ਕਲਾ ਵੰਨਗੀ ਦਾ ਦ੍ਰਿਸ਼
