Go Back
10
Aug
2022

Tributes were paid to the victims of the Hiroshima tragedy

Type : Acitivity



ਹੀਰੋਸ਼ੀਮਾਂ ਦੁਖਾਂਤ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, 77 ਸਾਲ ਪਹਿਲਾਂ ਵਾਪਰੇ ਹੀਰੋਸ਼ੀਮਾਂ ਦੁਖਾਂਤ ਦੀ ਯਾਦ ਮਨਾਈ ਗਈ। ਇਸ ਮੌਕੇ ’ਤੇ, ਬੰਬ ਵਿਸਫੋਟ ਦੇ ਸਮੇਂ 8.15 ਵਜੇ ਸਵੇਰੇ ਮਾਤਮੀ ਧੁੰਨ ’ਤੇ ਵਿਦਿਆਰਥੀਆਂ ਅਤੇ ਸਟਾਫ ਮੈਂੁਬਰਾਂ ਨੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਸੰਸਥਾ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਸਮੇਂ ਵਿਸ਼ਵ, ਬਾਰੂਦ ਦੇ ਢੇਰ ’ਤੇ ਬੈਠਾ ਹੈ, ਜੋ ਕਿ ਮਾਨਵਤਾ ਨੂੰ ਮੋਹ ਕਰਨ ਵਾਲੇ ਹਰੇਕ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਤੱਥ ਹੋਰ ਵੀ ਪੀੜਦਾਇਕ ਹਨ ਕਿ ਰੂਸ ਕੋਲ 4477, ਅਮਰੀਕਾ ਕੋਲ 3708, ਚੀਨ ਕੋਲ 350, ਫਰਾਂਸ ਕੋਲ 290, ਇੰਗਲੈਂਡ ਕੋਲ 180, ਪਾਕਿਸਤਾਨ ਕੋਲ 165, ਭਾਰਤ ਕੋਲ 160, ਇਜ਼ਰਾਈਲ ਕੋਲ 90, ਉੱਤਰੀ ਕੋਰੀਆ ਕੋਲ 20 (ਕੁੱਲ 9440) ਅਤੀ ਅਧੁਨਿਕ ਪ੍ਰਮਾਣੂ ਬੰਬ ਹਨ। ਇਸ ਤੋਂ ਇਲਾਵਾ ਮਿਜ਼ਾਈਲਾਂ, ਲੜਾਕੂ ਹਵਾਈ ਜਹਾਜਾਂ, ਜੰਗੀ ਸਮੁੰਦਰੀ ਬੇੜਿਆਂ, ਜੰਗੀ- ਪਣਡੁੱਬੀਆਂ ਦੀ ਭਰਮਾਰ ਹੈ। ਭਾਵ ਵਿਸ਼ਵ ਦੀ ਤਬਾਹੀ ਦੇ ਸਮਾਨ ਦਾ ਨੱਕੋ-ਨੱਕ ਜਖੀਰਾ ਹੈ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਸਵਾਲ ਪੈਦਾ ਹੁੰਦਾ ਹੈ ਕਿ ਕੁਦਰਤ ਦੀ ਕਰੋੜਾਂ ਵਰਿ੍ਹਆਂ ਦੀ ਕਿਰਤ ਉਪਰੰਤ ਹੋਂਦ ਵਿਚ ਆਏ ਮਨੁੱਖੀ-ਜੀਵਨ, ਵਣ-ਪ੍ਰਾਣੀਆਂ ਅਤੇ ਬਨਸਪਤੀ ਨੂੰ ਕੋਈ ਕਿਉਂ ਤਬਾਹ ਕਰੇ? ਹੁਕਮਰਾਨਾਂ ਨੂੰ ਅਜਿਹਾ ਘ੍ਰਿਣਤ-ਅਪਰਾਧ ਕਰਨ ਦੀ ਖੁੱਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਹਾਸਲ-ਹਾਲਤਾਂ ਵਿਚ ਅਸੀਂ ਜਿਥੇ ਵੀ ਹਾਂ, ਜਿੰਨੇ ਜੋਗਰੇ ਵੀ ਹਾਂ, ਸਾਨੂੰ ਵਿਸ਼ਵ-ਅਮਨ ਦੀ ਲਹਿਰ ਦਾ ਹਿੱਸਾ ਬਣਨਾ ਚਾਹੀਦਾ ਹੈ। ਸਰਬਜੀਤ ਸਿੰਘ ਅਤੇ ਗੁਰਸ਼ਰਨ ਕੌਰ ਦੀ ਅਗਵਾਈ ਵਿੱਚ ਹੀਰੋਸ਼ੀਮਾਂ ਦੁਖਾਂਤ ’ਤੇ ਇੱਕ ਡਾਕੂਮੈਂਟਰੀ ਵੀ ਵਿਖਾਈ ਗਈ। ਇਸ ਮੌਕੇ ’ਤੇ ਦੋਨਾਂ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਸੁਖਮਨ ਕੌਰ, ਸਹਿਜਪ੍ਰੀਤ ਕੌਰ, ਜੈਸਮੀਨ ਕੌਰ, ਅਧਿਆਪਕਾ ਵਰਿੰਦਰ ਕੌਰ ਅਤੇ ਕਿਰਨਜੋਤ ਕੌਰ ਆਦਿ ਨੇ ਆਪਣੇ ਵਿਚਾਰ ਰੱਖੇ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਹੀਰੋਸ਼ੀਮਾਂ ਦਿਵਸ ਮਨਾਏ ਸਮੇਂ, ਹੀਰੋਸ਼ੀਮਾਂ ਦੁਖਾਂਤ ਦੇ ਮ੍ਰਿਤਕਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਵਿਦਿਆਰਥੀ ਅਤੇ ਸਟਾਫ ਮੈਂਬਰ