News & Events
Aug
2022
Aug
2022
Aug
2022
Jul
2022
Jul
2022
Jun
2022
Jun
2022
May
2022
Aug
2022
Subject matter experts gave information about story writing methods
Type : Acitivity
ਵਿਸ਼ਾ-ਮਾਹਿਰਾਂ ਨੇ ਕਹਾਣੀ ਲਿਖਣ ਵਿਧਾਵਾਂ ਬਾਰੇ ਜਾਣਕਾਰੀ ਦਿੱਤੀ
ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ, ਵਿਸ਼ਾ
ਮਾਹਿਰਾਂ ਨੇ ਕਹਾਣੀ ਲਿਖਣ ਦੀਆਂ ਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ’ਤੇ
ਮੁੱਖ ਵਕਤਾ ਵਜੋਂ ਪਹੁੰਚੀ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੀ ਸੀਨੀਅਰ
ਐਡੀਟਰ ਸਿੱਖਿਆ ਸ਼੍ਰੀਮਤੀ ਪ੍ਰੀਤੀ ਡੇਵਿਡ ਨੇ ਦੱਸਿਆ ਕਿ ਸਾਹਿਤ ਪੜ੍ਹਨ ਲਿਖਣ ਦੀ
ਰੁਚੀ ਦਾ ਦੂਜਾ ਨਾਂ ਹੀ ਜੀਵਨ ਜਾਂਚ ਹੈ, ਜਿਹੜੇ ਲੋਕ ਸਾਹਿਤ ਨਾਲ ਵਾਹ ਵਾਸਤਾ ਨਹੀਂ
ਰੱਖਦੇ, ਉਹ ਅਧੂਰਾ ਅਤੇ ਮਨੁੱਖੀ ਕਦਰਾਂ ਤੋਂ ਸੱਖਣਾ ਜੀਵਨ ਜਿਊਂਦੇ ਹਨ। ਉਨ੍ਹਾ ਕਿਹਾ
ਕਿ ਜ਼ਿੰਦਗੀ ਨੂੰ ਪਾਰਖੂ ਅੱਖ ਨਾਲ ਵੇਖਣ ਦਾ ਨਜ਼ਰੀਆ, ਸਾਹਿਤ ਦੁਆਰਾ ਹੀ ਪੈਦਾ ਹੁੰਦਾ
ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੁਆਲੇ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਵਿਅਕਤੀਗਤ
ਦੁੱਖਾਂ/ਸੁੱਖਾਂ ਨੂੰ ਕਹਾਣੀ ਦੇ ਤੌਰ ’ਤੇ, ਆਪਣੇ ਸ਼ਬਦਾਂ ਵਿੱਚ ਲਿਖਣ ਲਈ ਪ੍ਰੇਰਿਆ। ਉਨ੍ਹਾਂ
ਪ੍ਰੋਜੈਕਟਰ ’ਤੇ ਪਾਰੀ ਮੈਗਜ਼ੀਨ ਵਿੱਚ ਛਪੀਆਂ ਕਹਾਣੀਆਂ ਦੇ ਅਧਾਰਤ ਤਸਵੀਰਾਂ
ਵਿਖਾਈਆਂ, ਜਿਨ੍ਹਾਂ ਦੀ ਵਿਆਖਿਆ, ਪਾਰੀ ਦੀ ਪੰਜਾਬੀ ਐਡੀਟਰ ਕੰਵਲਜੀਤ ਕੌਰ ਨੇ
ਕੀਤੀ ਅਤੇ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਦੇ ਸ਼ੁਧ ਉਚਾਰਨ ਅਤੇ ਸਾਫ ਸੁਥਰਾ ਲਿਖਣ ਲਈ
ਪ੍ਰੇਰਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ: ਕੁਲਦੀਪ ਸਿੰਘ
ਨੇ ਕਿਹਾ ਕਿ ਸਾਹਿਤ ਪੜ੍ਹਨ ਵਾਲਿਆਂ ਕੋਲ ਸ਼ਬਦਾਂ ਦਾ ਖਜ਼ਾਨਾਂ ਹੁੰਦਾ ਹੈ, ਜਿਸ ਨਾਲ ਉਹ ਸਮਾਜ
ਵਿੱਚ ਆਪਣਾ ਦਖਲ ਯਕੀਨੀ ਬਣਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਲਾਇਬਰੇਰੀਆਂ ਦਾ
ਹਿੱਸਾ ਬਣਨ ਲਈ ਪ੍ਰੇਰਿਆ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ
ਸਮਾਜ ਵਿੱਚ ਵਾਪਰਦੇ ਵਰਤਾਰਿਆਂ ਧਿਆਨ ਨਾਲ ਵੇਖਣ, ਧਿਆਨ ਨਾਲ ਪੜ੍ਹੇ ਅਤੇ ਸੁਣੇ ਨੂੰ,
ਅਸਾਨੀ ਨਾਲ ਆਪਣੇ ਸ਼ਬਦਾਂ ਵਿੱਚ, ਕਹਾਣੀ ਅਤੇ ਲੇਖ ਦੇ ਤੌਰ ’ਤੇ ਢਾਲ ਸਕਦੇ ਹਾਂ। ਇਸ
ਮੌਕੇ ’ਤੇ ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਦੁਆਲੇ ਵਾਪਰਦੀਆਂ
ਘਟਨਾਵਾਂ ਨੂੰ, ਕਹਾਣੀਆਂ ਅਤੇ ਲੇਖਾਂ ਦੇ ਤੌਰ ’ਤੇ ਨੋਟ ਕਰਿਆ ਕਰਨਗੇ। ਇਸ ਸਮੇਂ
ਪ੍ਰਿੰਸੀਪਲ ਅਮਨਦੀਪ ਕੌਰ, ਨਵਪ੍ਰੀਤ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ, ਇੰਦਰਵੀਰ
ਸਿੰਘ, ਨਰਿੰਦਰ ਕੌਰ, ਅੰਮ੍ਰਿਤਪਾਲ ਕੌਰ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਕਹਾਣੀ ਲਿਖਣ ਵਿਸ਼ੇ ’ਤੇ
ਕਰਾਏ ਗਏ ਵਿਸ਼ੇਸ਼ ਸਮਾਗਮ ਦੀਆਂ ਤਸਵੀਰਾਂ



