Go Back
28
Jul
2022

The new principal of the institute, Dr. Deji Sharma, assumed the post

Type : Acitivity



ਸੰਸਥਾ ਦੀ ਨਵੀਂ ਪ੍ਰਿੰਸੀਪਲ ਡਾ: ਡੇਜੀ ਸ਼ਰਮਾ ਨੇ ਆਹੁਦਾ ਸੰਭਾਲਿਆ

ਮਾਲਵਾ ਰੂਰਲ ਐਜੂਕੇਸ਼ਨਲ ਸਸੁਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲਦੀਆਂ ਸਿੱਖਿਆ ਸੰਸਥਾਵਾਂ ਵਿੱਚੋਂ, ਸੰਸਥਾ ਦੇ ਸੀ ਬੀ ਐੱਸ ਈ ਵਿੰਗ ਦੇ ‘ਡਰੀਮਲੈਂਡ ਪਬਲਿਕ ਸਕੂਲ’ ਵਿੱਚ ਡਾ: ਡੇਜੀ ਸ਼ਰਮਾ ਨੇ ਪ੍ਰਿੰਸੀਪਲ ਵਜੋਂ ਆਹੁਦਾ ਸੰਭਾਲਿਆ। ਇਸ ਮੌਕੇ ’ਤੇ ਉਨ੍ਹਾਂ ਸੰਸਥਾ ਦੇ ਸਟਾਫ ਮੈਂਬਰਾਂ ਨਾਲ ਆਪਣੇ ਵਿੱਦਿਅਕ- ਕਰੀਅਰ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ, ਕਿ ਉਨ੍ਹਾਂ ਨੇ ਪ੍ਰਬੰਧਕੀ ਕਮੇਟੀ ਦੇ ਸਵਾਰਥ- ਰਹਿਤ ਅਤੇ ਮਿਸ਼ਨਰੀ-ਖਾਸੇ ਤੋਂ ਪ੍ਰਭਾਵਤ ਹੋ ਕੇ ਇਹ ਸੇਵਾਵਾਂ, ਚੁਣੌਤੀ ਵਜੋਂ ਅਪਣਾਈਆਂ ਹਨ। ਡਾ: ਡੇਜੀ ਨੇ ਕਿਹਾ ਕਿ ਉਹ ਵਿਦਿਆਰਥੀਆਂ, ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਬਹੁਤ ਹੀ ਆਪਣੇਪਣ ਨਾਲ ਅਗਵਾਈ ਕਰੇਗੀ ਅਤੇ ਭਵਿੱਖ ਦੇ ਚੰਗੇ ਇਨਸਾਨ ਸਿਰਜਣ ਲਈ, ਇਸ ਪੇਂਡੂ ਇਲਾਕੇ ਦੀ ਸਿੱਖਿਆ ਵਿੱਚ ਸਿਫਤੀ ਦਖਲ ਯਕੀਨੀ ਬਣਾਏਗੀ। ਇਸ ਮੌਕੇ ’ਤੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ। ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਸਿੱਖਿਆ-ਸੰਸਥਾ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਧੰਨਭਾਗ ਹੈ ਕਿ ਇਸਨੂੰ 24 ਵਰਿ੍ਹਆਂ ਦੇ ਵਿੱਦਿਅਕ-ਤਜ਼ਰਬੇ ਅਤੇ ਅਨੁਭਵਾਂ ਵਾਲੀ, ਵਿੱਦਿਅਕ ਪੁਸਤਕਾਂ ਦੀ ਲੇਖਕ ਅਤੇ ਪ੍ਰੇਰਕ-ਵਕਤਾ, ਪ੍ਰਿੰਸੀਪਲ ਵਜੋਂ ਮਿਲੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਡਾ: ਡੇਜੀ ਦੇ ਅਨੁਭਵਾਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੇਹੱਦ ਲਾਭ ਮਿਲੇਗਾ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਨੁਸਾਰ ਅਨੁਭਵੀ ਸਟਾਫ, ਇਸ ਸੰਸਥਾ ਦਾ ਬਲ ਬਣਦਾ ਆਇਆ ਹੈ ਅਤੇ ਅਜਿਹਾ ਹੀ ਸੁਖਧ ਅਹਿਸਾਸ, ਇਸ ਸੰਸਥਾ ਨਾਲ ਡਾ: ਡੇਜੀ ਸ਼ਰਮਾ ਦੇ ਜੁੜਨ ਦਾ ਹੋ ਰਿਹਾ ਹੈ। ਇਸ ਸਮੇਂ ਜਗਮੀਤ ਕੌਰ, ਬੇਅੰਤ ਕੌਰ, ਸਰਬਜੀਤ ਕੌਰ, ਹਰਦੀਪ ਕੌਰ, ਸਿਮਰਨਜੀਤ ਕੌਰ, ਵਿਸ਼ਾਲੀ ਦੱਤ, ਸਰਬਜੀਤ ਸਿੰਘ, ਸ਼ਿਲਪਾ, ਰੁਪਿੰਦਰ ਕੌਰ, ਅਮਨਪ੍ਰੀਤ ਕੌਰ, ਹਰਜਿੰਦਰ ਕੌਰ, ਵਰਿੰਦਰ ਕੌਰ, ਗੁਰਜੋਤ ਕੌਰ ਆਦਿ ਸ਼ਾਮਲ ਸਨ।

ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ ਵਿਖੇ ਡਾ: ਡੇਜੀ ਸਰਮਾ ਦੇ ਪ੍ਰਿੰਸੀਪਲ ਵਜੋਂ ਆਹੁਦਾ ਸੰਭਾਲਣ ਸਮੇਂ ਦਾ ਦ੍ਰਿਸ਼

ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ ਦੇ ਪ੍ਰਿੰਸੀਪਲ ਸ: ਹਰਦੀਪ ਸਿੰਘ ਕਾਹਲੋਂ ਨੂੰ, ਵਿਦਾਇਗੀ ਸਮਾਗਮ ਉਪਰੰਤ ਸਨਮਾਨ ਚਿੰਨ ਦਿੱਤੇ ਜਾਣ ਸਮੇਂ ਦਾ ਦ੍ਰਿਸ਼