Go Back
11
Jul
2022

Farewell Parti to Principal Hardip Singh Kahlon

Type : Acitivity



ਸੰਸਥਾ ਦੇ ਪਿ੍ਰੰਸੀਪਲ ਹਰਦੀਪ ਸਿੰਘ ਕਾਹਲੋਂ ਨੂੰ ਨਿੱਘੀ-ਵਿਦਾਇਗੀ

ਸ੍ਰੀ ਚਮਕੌਰ ਸਾਹਿਬ, 10 ਜੁਲਾਈ

ਮਾਲਵਾ ਰੂਰਲ ਐਜੂਕੇਸ਼ਨਲ ਸਸੁਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਚੱਲਦੀਆਂ ਸਿੱਖਿਆ ਸੰਸਥਾਵਾਂ ਵਿੱਚ, ਪਹਿਲਾਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਫਿਰ ਡਰੀਮਲੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਹੇ ਸ: ਹਰਦੀਪ ਸਿੰਘ ਕਾਹਲੋਂ ਨੂੰ, ਵਿਦਾਇਗੀ ਪਾਰਟੀ ਦਿੱਤੀ ਗਈ। ਪ੍ਰਬੰਧਕੀ ਕਮੇਟੀ ਮੈਂਬਰ ਅਤੇ ਪੰਜਾਬੀ ਫਿਲਮ ਸਨਅਤ ਦੇ ਪ੍ਰਭਾਵੀ ਕਿਰਦਾਰ ਸ: ਮਲਕੀਤ ਸਿੰਘ ਰੌਣੀ ਨੇ ਕਿਹਾ ਕਿ ਪ੍ਰਿੰਸੀਪਲ ਕਾਹਲੋਂ ਨੇ ਇਨ੍ਹਾਂ ਸਿੱਖਿਆ ਸੰਸਥਾਵਾਂ ਦੀ, ਪੂਰੇ 6 ਸਾਲ ਪ੍ਰਤੀਬੱਧਤਾ ਨਾਲ ਅਗਵਾਈ ਕੀਤੀ ਹੈ ਅਤੇ ਸੇਵਾ ਦਾ ਬਿਹਤਰ ਮੌਕਾ ਮਿਲਣ ’ਤੇ, ਨਾ ਚਾਹੁੰਦੇ ਹੋਏ ਵੀ, ਉਨ੍ਹਾਂ ਨੂੰ ਰਸਮੀਂ-ਵਿਦਾਇਗੀ ਦੇਣੀ ਪੈ ਰਹੀ ਹੈ। ਕੰਗ ਯਾਦਗਾਰੀ ਸਿੱਖਿਆ-ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਅਮਨਪ੍ਰੀਤ ਕੌਰ ਨੇ, ਵਿਦਾਇਗੀ ਲੈ ਰਹੇ ਪ੍ਰਿੰਸੀਪਲ ਦੀਆਂ ਕੋਰੋਨਾ-ਕਾਲ ਦੌਰਾਨ ਦਿੱਤੀਆਂ ਸੇਵਾਵਾਂ ਦੀ ਸਰਾਹਨਾ ਕੀਤੀ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਜਾ ਰਹੇ ਪ੍ਰਿੰਸੀਪਲ ਦੀਆਂ ਸੇਵਾਵਾਂ ਦਾ ਬਿਓਰਾ ਦਿੱਤਾ ਅਤੇ ਕਿਹਾ ਕਿ ਹਰ ਪ੍ਰਿੰਸੀਪਲ ਦਾ ਕੰਮ ਬਹੁ-ਪਰਤੀ ਹੁੰਦਾ ਹੈ ਅਤੇ ਸ੍ਰੀ ਕਾਹਲੋਂ, ਸੰਸਥਾਵਾਂ ਦੀ ਬਾਖੂਬ ਅਗਵਾਈ ਕਰਦੇ ਰਹੇ ਹਨ। ਇਸ ਮੌਕੇ ’ਤੇ ਪ੍ਰਿੰਸੀਪਲ ਕਾਹਲੋਂ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਤੋਂ ਮਿਲੇ ਅਮੀਰ ਅਨੁਭਵ, ਉਨ੍ਹਾਂ ਦੀ ਜੀਵਨ-ਪੂੰਜੀ ਹਨ ਅਤੇ ਪ੍ਰਬੰਧਕੀ ਕਮੇਟੀ ਦਾ ਸਵਾਰਥ-ਰਹਿਤ ਖਾਸਾ ਉਨ੍ਹਾਂ ਨੂੰ ਹਮੇਸ਼ਾ ਪ੍ਰਭਾਵਤ ਕਰਦਾ ਰਿਹਾ ਹੈ। ਵਿਚਾਰ ਰੱਖਣ ਵਾਲੇ ਹੋਰਨਾ ਵਿੱਚ ਸਰਬਜੀਤ ਕੌਰ, ਬੇਅੰਤ ਕੌਰ, ਹਰਦੀਪ ਕੌਰ, ਸਰਬਜੀਤ ਸਿੰਘ, ਨਰਿੰਦਰ ਕੌਰ ਆਦਿ ਸ਼ਾਮਲ ਸਨ। ਸਮਾਗਮ ਦੇ ਅਖੀਰ ਵਿੱਚ ਹਰਦੀਪ ਸਿੰਘ ਕਾਹਲੋਂ ਨੂੰ ਯਾਦਗਾਰੀ ਚਿੰਨ ਅਤੇ ਸਟਾਫ ਵੱਲੋਂ ਤੋਹਫੇ ਭੇਟ ਕੀਤੇ ਗਏ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਚੌਧਰੀ ਤੀਰਥ ਰਾਮ, ਮਨਜੀਤ ਕੌਰ, ਮਨਿੰਦਰ ਸਿੰਘ, ਨਵਪ੍ਰੀਤ ਕੌਰ, ਗੁਰਸ਼ਰਨ ਕੌਰ, ਦਲਜੀਤ ਕੌਰ, ਜਸਵੀਰ ਕੌਰ, ਵਿਸ਼ਾਲੀ ਦੱਤ ਆਦਿ ਸ਼ਾਮਲ ਸਨ।

ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ ਦੇ ਪ੍ਰਿੰਸੀਪਲ ਸ: ਹਰਦੀਪ ਸਿੰਘ ਕਾਹਲੋਂ ਨੂੰ, ਵਿਦਾਇਗੀ ਸਮਾਗਮ ਉਪਰੰਤ ਸਨਮਾਨ ਚਿੰਨ ਦਿੱਤੇ ਜਾਣ ਸਮੇਂ ਦਾ ਦ੍ਰਿਸ਼