News & Events
Nov
2022
Oct
2022
Sep
2022
Sep
2022
Sep
2022
Aug
2022
Aug
2022
Aug
2022
Jun
2022
Students honoured who come in the first position in Final exam of 8th class.
Type : Acitivity
ਅੱਠਵੀਂ ’ਚੋਂ ਪਹਿਲੀਆਂ ਪੁਜੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਵਿਦਿਆਰਥੀਆਂ ਨੇ 80 ਤੋਂ 93.5 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ
ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦੀ ਅੱਠਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸਾਰੇ ਵਿਦਿਆਰਥੀਆਂ ਨੇ 80 ਤੋਂ 93.5 ਫੀਸਦੀ ਤੱਕ ਨੰਬਰ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਹਰਪ੍ਰੀਤ ਸਿੰਘ 93.5 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਿਹਾ, ਜਦੋਂ ਕਿ ਹਰਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ 93.3 ਅਤੇ 92.66 ਫੀਸਦੀ ਅੰਕ ਲੈ ਕੇ ਦੂਸਰੇ ਅਤੇ ਤੀਸਰੇ ਨੰਬਰ ’ਤੇ ਰਹੀਆਂ। ਅਨਮੋਲ, ਗੁਰਲੀਨ ਕੌਰ, ਗੁਰਲੀਨ ਕੌਰ (ਦੂਸਰੀ) ਅਤੇ ਜਸਮੀਤ ਕੌਰ ਨੇ ਕ੍ਰਮਵਾਰ 92.5 ਤੋਂ 92.33 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਵੱਖ ਵੱਖ ਵਿਦਿਆਰਥੀਆਂ ਨੇ, ਵੱਖ ਵੱਖ ਵਿਸ਼ਿਆਂ ਵਿੱਚ 91 ਤੋਂ ਲੈ ਕੇ 99 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ। ਛੁੱਟੀਆਂ ਦੇ ਬਾਵਜੂਦ, ਸਟਾਫ ਸਮੇਤ ਸਕੂਲ ਪਹੁੰਚੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪ੍ਰਿੰਸੀਪਲ ਅਮਨਦੀਪ ਕੌਰ ਅਤੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ’ਤੇ ਸ੍ਰੀ ਹੰਸ ਰਾਜ, ਬਲਵਿੰਦਰ ਸਿੰਘ, ਸਮਸ਼ੇਰ ਸਿੰਘ, ਮਨਜੀਤ ਕੌਰ, ਮਨਪ੍ਰੀਤ ਕਰ, ਅੰਮ੍ਰਿਤਪਾਲ ਕੌਰ, ਦਲਜੀਤ ਕੌਰ, ਇੰਦਰਵੀਰ ਸਿੰਘ, ਨਰਿੰਦਰ ਕੌਰ, ਨਵਪ੍ਰੀਤ ਕੌਰ ਆਦਿ ਹਾਜ਼ਰ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਦੀ ਅੱਠਵੀਂ ਸ਼੍ਰੇਣੀ ਦੇ, ਸਕੂਲ ਬੋਰਡ ਪ੍ਰੀਖਿਆ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼
