News & Events
Aug
2022
Aug
2022
Aug
2022
Jul
2022
Jul
2022
Jun
2022
Jun
2022
May
2022
Jun
2022
One day intraction held among parents (PTA)
Type : Acitivity
ਬਸੀ ਗੁੱਜਰਾਂ ਦੀਆਂ ਸਿੱਖਿਆ ਸੰਸਥਾਵਾਂ ਦਾ ਇੱਕ ਦਿਨ ਕੀਤਾ ਗਿਆ ਮਾਪਿਆਂ ਦੇ ਨਾਂ
ਪੜ੍ਹ ਰਹੇ ਵਿਦਿਆਰਥੀਆਂ ਦੀ, ਘਰਾਂ ਵਿੱਚਲੀ ਪਹਿਰੇਦਾਰੀ ’ਤੇ ਜ਼ੋਰ
ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਚੱਲਦੀਆਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ, ਲਗਾਏ ਗਏ 5 ਰੋਜ਼ਾ ਸਮਰ-ਕੈਂਪ ਦਾ ਆਖਰੀ ਦਿਨ, ਸੰਸਥਾਵਾਂ ਵਿੱਚ ਪੜ੍ਹ ਰਹੇ ਮਾਪਿਆਂ ਦੇ ਨਾਂ ਕੀਤਾ ਗਿਆ। ਇਸ ਦਿਨ ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਨੂੰ, ਉਨ੍ਹਾਂ ਦੇ ਬੱਚਿਆ ਦੀ ਅਕਾਦਮਿਕ ਰਿਪੋਰਟ ਦਿੱਤੀ ਗਈ, ਉੱਥੇ ਸਿੱਖਿਆ ਵਿੱਚ ਚੱਲਦੇ ਮਾੜੇ ਰੁਝਾਨਾਂ ’ਤੇ ਉਂਗਲ ਰੱਖਦੀ ਅਤੇ ਵਿਦਿਆਰਥੀਆਂ ਨੂੰ ਚੰਗੇ ਮਨੁੱਖ ਬਣਾਉਣ ਲਈ ਪ੍ਰੇਰਦੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਵਿਖਾਈ ਗਈ। ਇਸ ਮੌਕੇ ’ਤੇ ਵਿੱਦਿਅਕ-ਚਿੰਤਕ ਅਤੇ ਸਿੱਖਿਆ ਵਿਭਾਗ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸ੍ਰੀ ਰਣਜੀਤ ਮੋਦਗਿੱਲ, ਦਿਲਦੀਪ ਪ੍ਰਕਾਸ਼ਨ ਦੇ ਮੁਖੀ ਦੀਪ ਦਿਲਬਰ, ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਡਾ: ਕੁਲਦੀਪ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ, ਮਾਪਿਆਂ ਦੀ ਨੁਮਾਂਇੰਦਾ ਸ਼੍ਰੀਮਤੀ ਕਮਲਜੀਤ ਕੌਰ ਅਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਨੋਟ ਕੀਤਾ ਗਿਆ ਕਿ ਬੀਤੇ 2 ਸਾਲਾਂ ਵਿੱਚ, ਕੋਰੋਨਾ ਲਹਿਰ ਕਾਰਨ, ਸਿੱਖਿਆ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਮਾੜੇ ਪੱਖ ਵਜੋਂ ਇਸ ਸਮੇਂ ਨੇ ਵਿਦਿਆਰਥੀਆਂ ਨੂੰ, ਮੁਬਾਈਲ ਦੀ ਬੇਲੋੜੀ ਵਰਤੋਂ ਕਰਨ ਦੀ ਆਦਤ ਪਾ ਦਿੱਤੀ ਹੈ। ਇਹ ਵੀ ਨੋਟ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਸਿੱਖਿਆ-ਧਾਰਾ ਵਿੱਚ ਲਿਆਉਣ ਲਈ, ਸਕੂਲ ਸਬੰਧਤ ਧਿਰਾਂ ਅਤੇ ਮਾਪਿਆਂ ਨੂੰ ਸਾਂਝੇ ਤੌਰ ’ਤੇ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਮਾਪਿਆਂ ਨੂੰ ਪ੍ਰੇਰਿਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਘਰਾਂ ਦੇ ਕੰਮਾਂ ਵਿੱਚ ਭਾਗੀਦਾਰ ਬਣਾਉਣ, ਮਾਰੂ ਖਿਡਾਉਣੇ ਨਾ ਲੈ ਕੇ ਦੇਣ, ਪਾਣੀ ਅਤੇ ਬਨਸਪਤੀ ਦੀ ਮਹੱਤਤਾ ਸਮਝਾਉਣ, ਅੰਧ-ਵਿਸ਼ਵਾਸ਼ ਤੋਂ ਬਚਾਉਣ, ਦਇਆ ਦਾ ਅਹਿਸਾਸ ਕਰਾਉਣ, ਫਾਸਟ ਫੂਡ ਤੋਂ ਬਚਾਉਣ, ਘਰਾਂ ਵਿੱਚ ਉਸਾਰੂ-ਸਾਹਿਤ ਰੱਖਣ, ਘਰਾਂ ਵਿੱਚ ਬਿਹਤਰ ਮਾਹੌਲ ਦੇਣ, ਘਰਾਂ ਵਿੱਚ ਉਨ੍ਹਾਂ ਦੀ ਮੁਬਾਈਲ ਵਰਤੋਂ ’ਤੇ ਕਾਬੂ ਪਾਉਣ, ਉਨ੍ਹਾਂ ਦੇ ਦੋਸਤਾਨਿਆਂ ’ਤੇ ਨਜ਼ਰ ਰੱਖਣ ਆਦਿ। ਇਸ ਸਮੇਂ ਸਿੱਖਿਆ ਦੀ ਮਹੱਤਤਾ ਬਾਰੇ ਪ੍ਰਸਿੱਧ ਫਿਲਮ ਨਿਰਮਾਤਾ ‘ਅਮਿਰ ਖਾਨ’ ਦੀ ਵੀਡੀਓ ਵੀ ਵਿਖਾਈ ਗਈ ਅਤੇ ਸਕੂਲ ਅਹਾਤੇ ਵਿੱਚੋਂ ਲੱਭੇ 200 ਰੁਪਏ, ਸਕੂਲ ਵਿੱਚ ਜਮਾਂ ਕਰਵਾਉਣ ਬਦਲੇ ਵਿਦਿਆਰਥੀ ਸੁਖਵੀਰ ਸਿੰਘ ਦੀ ਸਰਾਹਨਾ ਕੀਤੀ ਗਈ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਚੌਧਰੀ ਤੀਰਥ ਰਾਮ, ਇਕਬਾਲ ਸਿੰਘ, ਨਵਪ੍ਰੀਤ ਕੌਰ, ਨਰਿੰਦਰ ਕੌਰ, ਸ਼ਿਵਾਨੀ ਤੁਲੀ, ਵਿਸ਼ਾਲੀ ਦੱਤ, ਮਨਿੰਦਰ ਸਿੰਘ, ਨਰਿੰਦਰ ਸਿੰਘ, ਇੰਦਰਵੀਰ ਸਿੰਘ, ਏਕਤਾ, ਸਰਬਜੀਤ ਸਿੰਘ, ਦਲਜੀਤ ਕੌਰ, ਗੁਰਸ਼ਰਨ ਕੌਰ, ਮਨਜੀਤ ਕੌਰ, ਕਿਰਨਜੋਤ ਕੌਰ ਆਦਿ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਪਿੰਡ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ, ਪੜ੍ਹਾਈ ਵਿੱਚ ਉਨ੍ਹਾਂ ਦੀ ਬਣਦੀ ਪਹਿਰਦਾਰੀ ਦਾ ਗਿਆਤ ਕਰਵਾਉਣ ਸਮੇਂ ਵੱਖ ਵੱਖ ਵਕਤਾ




