Go Back
26
Oct
2021

Conducted activities for the dissemination of science

Type : Acitivity

ਵਿਗਿਆਨ ਦੇ ਪ੍ਰਸਾਰ ਹਿਤ ਗਤੀਵਿਧੀਆਂ ਕਰਾਈਆਂ

ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਵਿਖੇ, ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵਿੱਚ ਦਿਲਚਸਪੀ ਹਿਤ, ਵਿਗਿਆਨਕ ਗਤੀਵਿਧੀਆਂ ਕਰਾਈਆਂ ਗਈਆਂ। ਇਸ ਮੌਕੇ ’ਤੇ ਸਾਇੰਸ ਸਿੱਖਿਆ ਦੀ ਇੰਚਾਰਜ ਸ੍ਰੀਮਤੀ ਨਵਪ੍ਰੀਤ ਕੌਰ ਨੇ ਮਨੁੱਖੀ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਵਹਿਮਾਂ ਭਰਮਾਂ ਤੋਂ ਬਚਣ ਲਈ, ਕੇਵਲ ਵਿਗਿਆਨ ਪੜ੍ਹਨਾਂ ਹੀ ਕਾਫੀ ਨਹੀਂ ਹੁੰਦਾ ਸਗੋਂ ਵਿਗਿਆਨ ਨੂੰ, ਜੀਵਨ ਵਿੱਚ ਅਪਨਾਉਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਮੌਕੇ ’ਤੇ 6ਵੀਂ ਅਤੇ 7ਵੀਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਗਰੁੱਪਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੇ ਆਪੋ ਆਪਣੀ ਦਿਲਚਸਪੀ ਦੇ ਪ੍ਰਯੋਗੀ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ। ਸੰਸਥਾ ਦੇ ਬਾਕੀ ਵਿਦਿਆਰਥੀਆਂ ਨੇ ਇਹ ਸਭ ਵੇਖਿਆ ਅਤੇ ਉੱਦਮੀਂ ਵਿਦਿਆਰਥੀਆਂ ਨੇ ਆਪੋ ਆਪਣੇ, ਕੰਮ ਕਰਦੇ ਮਾਡਲਾਂ ਦੀ ਵਿਆਖਿਆ ਕੀਤੀ। ਇਸ ਪ੍ਰਦਰਸ਼ਨੀ ਵਿੱਚ ਰੋਜ਼ ਅਤੇ ਹਾਈ ਫਲਾਇਰ ਗਰੁੱਪ, ਪਹਿਲੇ ਸਥਾਨ ’ਤੇ ਰਹੇ। ਸਿੰਪਲ ਸਲਿਊਸ਼ਨ ਗਰੁੱਪ ਦੂਸਰੇ ਸਥਾਨ ’ਤੇ ਰਿਹਾ ਜਦੋਂ ਕਿ ਵਿਲੀਅਮ ਸ਼ੈਕਸ਼ਪੀਅਰ ਅਤੇ ਫਲੋਟਿੰਗ ਲੈਮਲਜ਼ ਗਰੁੱਪ ਤੀਸਰੇ ਸਥਾਨ ’ਤੇ ਰਹੇ। ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਵੱਲੋਂ ਇਸ ਸਰਗਰਮੀ ਬਦਲੇ, ਵਿਗਿਆਨ ਵਿਸ਼ੇ ਦੇ ਸਟਾਫ ਮੈਂਬਰਾਂ ਮੋਹਿਨੀ ਅਗਨੀਹੋਤਰੀ, ਦਲਜੀਤ ਕੌਰ, ਹਰਜੋਤ ਕੌਰ ਅਤੇ ਨਰਿੰਦਰ ਕੌਰ ਦੀ ਸਰਾਹਨਾ ਕੀਤੀ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਵਿਗਿਆਨਕ ਗਤੀਵਿਧੀ ਵਿੱਚ