Go Back
12
Oct
2021

Teaching techniques taught by the subject matter expert to the teaching staff

Type : Acitivity

ਵਿਸ਼ਾ ਮਾਹਿਰ ਨੇ ਅਧਿਆਪਨ-ਅਮਲੇ ਨੂੰ ਦੱਸੀਆਂ ਸਿੱਖਿਆ-ਜੁਗਤਾਂ

ਸਾਡੇ ਸਮਾਜ ਦਾ ਅਨਮੋਲ ਧਨ ਹੁੰਦੇ ਹਨ ਵਿਦਿਆਰਥੀ - ਕ੍ਰਿਸ਼ਨ ਚੰਦ

''ਅਧਿਆਪਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਵਿਦਿਆਰਥੀ ਵਿਲੱਖਣ ਹੁੰਦਾ ਹੈ, ਉਨ੍ਹਾਂ ਵਿੱਚ ਵੱਖੋ-ਵੱਖਰੇ ਕੁਦਰਤੀ ਗੁਣ ਹੁੰਦੇ ਹਨ ਅਤੇ ਜੋ ਸਿੱਖਿਆ-ਸੰਸਥਾਵਾਂ ਵਿੱਚ ਹੀ ਵਿਕਸਤ ਹੁੰਦੇ ਹਨ |'' ਇਹ ਵਿਚਾਰ ਸੈਂਟਰ ਫਾਰ ਰਿਸਰਚ ਇੰਨ ਰੂਰਲ ਇੰਡਸਟਰੀਅਲ ਡਿਵੈਲਪਮੈਂਟ ਅਤੇ ਦਿਹਾਤੀ ਵਿਕਾਸ ਸੰਸਥਾ, ਪੰਜਾਬ ਦੇ ਸਾਬਕਾ ਡਾਇਰੈਕਟਰ ਡਾ: ਕ੍ਰਿਸ਼ਨ ਚੰਦ ਨੇ ਪ੍ਰਗਟ ਕੀਤੇ | ਉਹ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ, ਅਧਿਆਪਨ-ਪ੍ਰੇਰਨਾਂ ਹਿਤ ਕਰਾਏ ਗਏ ਸਮਾਗਮ ਦੌਰਾਨ, ਸੰਸਥਾ ਦੇ ਅਧਿਆਪਨ-ਅਮਲੇ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਹਤਰ ਸਮਾਜ ਦੀ ਸਿਰਜਣਾ ਕਰ ਸਕਦਾ ਹੈ, ਉਹ ਕੇਵਲ ਅਤੇ ਕੇਵਲ, ਅਧਿਆਪਕ ਹੈ | ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀ ਦੀ ਪੱਧਰ 'ਤੇ ਜਾ ਕੇ ਪੜ੍ਹਾਉਣ ਲਈ ਪ੍ਰੇਰਿਆ ਅਤੇ ਕਿਹਾ ਕਿ ਕੋਰੋਨਾ ਦੌਰਾਨ, ਵਿਦਿਆਰਥੀ-ਵਰਗ ਵਧੇਰੇ ਪ੍ਰਭਾਵਿਤ ਹੋਇਆ ਹੈ, ਇਸ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੀ ਹਾਸਲ ਕਮਜ਼ੋਰੀ ਦਾ ਸਤਿਕਾਰ ਕਰਦੇ ਹੋਏ, ਉਨ੍ਹਾਂ ਵਿੱਚ ਭਰੋਸਾ ਰੱਖਿਆ ਜਾਵੇ ਅਤੇ ਹਰ ਸਮੇਂ ਇਹ ਕਹਿਕੇ ਪ੍ਰੇਰਿਆ ਜਾਵੇ ਕਿ ਤੇਰੇ ਵਿੱਚ ਹਰ ਸਮਰੱਥਾ ਹੈ, ਇਹ ਕੰਮ ਤੇਰੇ ਹੀ ਕਰਨ ਦਾ ਹੈ, ਤੂੰ ਹੀ ਇਹ ਕੰਮ ਕਰ ਸਕਦਾ ਹੈਾ | ਉਨ੍ਹਾਂ ਕਿਹਾ ਕਿ ਹਰ ਅਧਿਆਪਕ ਵਿਚਾਰ, ਵਿਚਾਰ ਅਤੇ ਵਿਵਹਾਰ ਪੱਖੋਂ ਆਪਣੇ ਸ਼ਗਿਰਦਾਂ ਲਈ 'ਮਾਡਲ' ਹੋਵੇ ਤਾਂ ਕਿ ਨਰੋਏ ਸਮਾਜ ਦੇ ਨਿਰਮਾਣ ਲਈ, ਇਹ ਗੁਣ, ਹਰ ਸ਼ਗਿਰਦ ਵਿੱਚ ਵਿਦਮਾਨ ਹੋਣ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਜਗਿਆਸੂ ਬਣਾਇਆ ਜਾਵੇ ਅਤੇ ਸਾਹਿਤ ਨਾਲ ਜੋੜਿਆ ਜਾਵੇ | ਇਸ ਮੌਕੇ 'ਤੇ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਦਿੱਤੇ | ਇਸ ਮੌਕੇ 'ਤੇ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਡਰੀਮਲੈਂਡ ਪਬਲਿਕ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ ਕਾਹਲੋਂ ਅਤੇ ਮੇਜ਼ਬਾਨ ਸੰਸਥਾ ਦੀ ਪਿ੍ੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 'ਤੇ ਮਨਿੰਦਰ ਸਿੰਘ, ਨਰਿੰਦਰ ਕੌਰ, ਦਲਜੀਤ ਕੌਰ, ਅਮਨਪ੍ਰੀਤ ਕੌਰ, ਸਰਬਜੀਤ ਸਿੰਘ, ਬੇਅੰਤ ਕੌਰ, ਗੁਰਜੋਤ ਕੌਰ, ਇੰਦਰਵੀਰ ਸਿੰਘ, ਮੋਹਿਨੀ ਅਗਨੀਹੋਤਰੀ, ਕਿਰਨਜੀਤ ਕੌਰ, ਸੁਪਿੰਦਰ ਕੌਰ, ਗੁਰਸ਼ਰਨ ਕੌਰ, ਮਧੂ ਬਾਲਾ, ਮਨਪ੍ਰੀਤ ਕੌਰ, ਅੰਮਿ੍ਤ ਕੌਰ, ਨਵਪ੍ਰੀਤ ਕੌਰ, ਆਦਿ ਸ਼ਾਮਲ ਸਨ |

ਕੰਗ ਯਾਦਗਾਰੀ ਸੰਸਥਾ ਬਸੀ ਗੁੱਜਰਾਂ ਦੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਵਿਸ਼ਾ ਮਾਹਿਰ ਡਾ: ਕ੍ਰਿਸ਼ਨ ਚੰਦ