Go Back
13
Jan
2021

Ros Relly on Kissan-Ghol

Type : Acitivity

ਕਿਸਾਨੀ-ਘੋਲ ਦੇ ਹੱਕ ‘ਚ ਕੀਤੀ ਰੈਲੀ ਅਤੇ ਸਾੜੀਆਂ ਖੇਤੀ-ਵਿਰੋਧੀ ਕਾਨੂੰਨ ਦੀਆਂ ਕਾਪੀਆਂ

13 ਜਨਵਰੀ ਨਜਦੀਕੀ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ ਅਤੇ ਡਰੀਮਲੈ’ਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕਿਸਾਨ-ਮਾਰੂ ਬਿਲਾਂ ਦੇ ਵਿਰੋਧ ਵਿੱਚ ਲੋਹੜੀ ਮਨਾਈ। ਰੋਸ-ਕਾਫ਼ਲੇ ਨੇ ਪਿੰਡ ਬਸੀ ਗੁੱਜਰਾਂ ਅਤੇ ਧੌਲਰਾਂ ਵਿੱਚ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ, ਸਾਡਾ ਅੰਨਦਾਤਾ ਆਬਾਦ ਰਹੇ, ਮੋਦੀ ਸਰਕਾਰ ਮੁਰਦਾਬਾਦ, ਖੇਤੀ ਵਿਰੋਧੀ ਕਾਨੂੰਨ ਰੱਦ ਕਰੋ ਆਦਿ ਨਾਹਰੇ ਗੂੰਜਾਏ ਅਤੇ ਖੇਤੀ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਲਾਂਬੂ ਲਾਏ। ਰੈਲੀ ਨੂੰ ਤੋਰਨ ਤੋ’ ਪਹਿਲਾਂ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਆਪਣੇ ਸੰਬੋਧਨ ਵਿੱਚ ਕੇਂਦਰੀ ਹਾਕਮਾਂ ਦੀ ਨਿਖੇਧੀ ਕੀਤੀ ਅਤੇ ਹਾਕਮਾਂ ਨੂੰ ਸੰਵੇਦਨਹੀਣ ਦੱਸਿਆ। ਰੈਲੀ ਵਿੱਚ ਸੰਸਥਾ ਮੁਖੀ ਹਰਦੀਪ ਸਿੰਘ ਕਾਹਲੋ’, ਇੰਦਰਵੀਰ ਸਿੰਘ, ਅਮਨਦੀਪ ਕੌਰ, ਨਰਿੰਦਰ ਕੌਰ, ਮੰਗਲ ਸਿੰਘ, ਬਲਜੀਤ ਕੌਰ, ਗੁਰਸ਼ਰਨ ਕੌਰ, ਨਵਪ੍ਰੀਤ ਕੌਰ, ਸੁਪਿੰਦਰ ਕੌਰ ਆਦਿ ਸ਼ਾਮਲ ਸਨ।

ਕੈਪਸ਼ਨ: ਲੋਹੜੀ ਦੇ ਮੌਕੇ ‘ਤੇ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢਣ ਸਮੇਂ ਕੰਗ ਯਾਦਗਾਰੀ ਸੰਸਥਾਵਾਂ ਦੇ ਵਿਦਿਆਰਥੀ