Go Back
06
Sep
2023

Students enjoy annual trip

Type : Acitivity



ਵਿਦਿਆਰਥੀਆਂ ਨੇ ਸਾਲਾਨਾਂ ਯਾਤਰਾਵਾਂ ਦਾ ਅਨੰਦ ਮਾਣਿਆਂ



ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਲਾਨਾਂ ਯਾਤਰਾਵਾਂ ਦਾ ਅਨੰਦ ਲਿਆ। ਸੰਸਥਾ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਸਟਾਫ ਮੈਂਬਰਾਂ ਦੀ ਨਿਗਰਾਨੀ ਹੇਠ, ਡੀਅਰ ਪਾਰਕ ਨੀਲੋਂ ਵਿਖੇ ਜੰਗਲੀ ਜਾਨਵਰਾਂ ਨੂੰ ਵਿਖਾਇਆ ਗਿਆ;। ਇਸ ਮੌਕੇ ’ਤੇ ਵਿੰਗ ਇੰਚਾਰਜ਼ ਸ੍ਰੀਮਤੀ ਬੇਅੰਤ ਕੌਰ ਨੇ ਮਾਸਾਹਾਰੀ ਅਤੇ ਸਾਕਾਹਾਰੀ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਨਹਿਰ ਸਰਹਿੰਦ ਕਿਨਾਰੇ ਦੀ ਪ੍ਰਕਿਰਤੀ ਬਾਰੇ ਦੱਸਿਆ ਗਿਆ। ਨਾਲ ਗਏ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਰੁੱਖ ਲਾਉਣ, ਰੁੱਖਾਂ ਦੀ ਸੰਭਾਲ ਅਤੇ ਪਸੂ ਪੰਛੀਆਂ ਪ੍ਰਤੀ ਦਿਆਲੂ ਹੋਣ ਲਈ ਪ੍ਰੇਰਿਆ। ਵਾਪਸੀ ਸਮੇਂ ਸਾਰੇ ਵਿਦਿਆਰਥੀਆਂ ਨੇ, ਨਹਿਰ ਸਰਹਿੰਦ ਕਿਨਾਰੇ ਸਥਿੱਤ ‘ਸਾਂਝਾ ਘਰ’ ਵਿਖੇ ਝੂਲੇ ਝੁਲਾਏ। ਵੱਡੇ ਵਿਦਿਆਰਥੀਆਂ ਦਾ ਟੂਰ ਵੰਡਰਲੈਂਡ ਜਲੰਧਰ ਲਈ ਗਿਆ। ਟੂਰ ਤੋਰਨ ਸਮੇਂ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਦੇ ਆਪਣੇ ਸੰਬੋਧਨ ਵਿੱਚ, ‘ਵਿਦਿਆਰਥੀ ਜੀਵਨ ਵਿੱਚ ਟੂਰਾਂ ਦੀ ਮਹੱਤਤਾ’ ਵਿਸ਼ੇ ’ਤੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਟੂਰ, ਸਿੱਖਿਆ ਦਾ ਹੀ ਹਿੱਸਾ ਹੁੰਦੇ ਹਨ ਅਤੇ ਹਰ ਵਿਦਿਅਰਥੀ ਲਈ ਯਾਦਗਾਰੀ ਹੁੰਦੇ ਹਨ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਭਿੰਨ ਭਿੰਨ ਪ੍ਰਕਾਰ ਦੇ ਝੂਲੇ ਲਏ, ਕਿਸ਼ਤੀਆਂ ਚਲਾਈਆਂ, ਮਨੋਰੰਜਨ ਹਿਤ ਖੇਡਾਂ ਖੇਡੀਆਂ, ਤੈਰਾਕੀ ਕੀਤੀ ਅਤੇ ਸਮੂਹਿਕ ਭੋਜਨ ਦਾ ਅਨੰਦ ਲਿਆ। ਸਟਾਫ ਮੈਂਬਰਾਂ ਵਿੱਚੋਂ ਇੰਦਰਵੀਰ ਸਿੰਘ, ਗਗਨਪ੍ਰੀਤ ਕੌਰ, ਨਰਿੰਦਰ ਕੌਰ, ਹਰਦੀਪ ਕੌਰ, ਦਲਜੀਤ ਕੌਰ, ਬਰਿੰਦਰ ਕੌਰ, ਕਿਰਨਪ੍ਰੀਤ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੰਖਿਆ ਸੰਸਥਾਵਾਂ ਦੇ ਵਿਦਿਆਰਥੀ, ਟੂਰ ਲਈ ਰਵਾਨਾ ਹੋਣ ਸਮੇਂ