News & Events
Aug
2023
Jun
2023
May
2023
May
2023
Apr
2023
Apr
2023
Jun
2023
The staff of Kang Memorial educational institutions were made aware about health
Type : Acitivity
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਸਟਾਫ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ
ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਿਹਤ ਪਹਿਰੇਦਾਰੀ ਕਰਨ ਲਈ ਪ੍ਰੇਰਿਆ
ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਵਿੱਦਿਅਕ ਅਮਲੇ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ, ਹਰਬਲਾਈਫ ਸਿਹਤ ਪ੍ਰਣਾਲੀ ਦੇ ਸਿਹਤ ਮਾਹਿਰਾਂ ਦੀ ਅਗਵਾਈ ਵਿੱਚ, ਸਿਹਤ-ਸੈਮੀਨਾਰ ਲਾਇਆ ਗਿਆ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਇਸ ਕਾਇਨਾਤ ਵਿੱਚ ਮਨੁੱਖੀ-ਜੀਵਨ ਸਭ ਤੋਂ ਉੱਤਮ ਹੈ, ਪਰ ਇਸਨੂੰ, ਉਹ ਵਿਅਕਤੀ ਹੀ ਮਾਣ ਸਕਦਾ ਹੈ, ਜਿਹੜਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਵੇਗਾ। ਸਿਹਤ ਮਾਹਿਰ ਸ੍ਰੀ ਅਸ਼ਵੰਤ ਖੁੱਲਰ ਨੇ ਕਿਹਾ ਕਿ ਹਰ ਮਨੁੱਖ ਹਾਸਲ ਉਮਰ ਤੱਕ ਖਾਧ-ਪਦਾਰਥ ਸੇਵਨ ਕਰਦਿਆਂ ਹੀ ਪਹੁੰਚਦਾ ਹੈ, ਪਰ ਮਨੁੱਖ ਨੂੰ ਸਾਰੀ ਉਮਰ ਤੱਕ ਕਿਧਰੋਂ ਵੀ ਅਜਿਹੀ ਚੇਤਨਾਂ ਨਹੀਂ ਮਿਲਦੀ, ਕਿ ਉਸਨੂੰ ਇਹ ਪਤਾ ਲੱਗੇ ਕਿ ਕੀ ਖਾਣਾ ਹੈ ਅਤੇ ਕੀ ਪੀਣਾ ਹੈ? ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੇ ਪੇਟ ਨੂੰ, ਸ਼ਰਧਾ-ਸਥਾਨ ਸਮਝਣਾ ਚਾਹੀਦਾ ਹੈ ਅਤੇ ਕਦੇ ਵੀ ਉਸ ਵਿੱਚ ਗੈਰ-ਮਿਆਰੀ ਪਦਾਰਥ ਨਹੀਂ ਭੇਜਣੇ ਚਾਹੀਦੇ। ਇਸ ਮੌਕੇ ’ਤੇ ਰਾਜਿੰਦਰ ਸਿੰਘ, ਸ੍ਰੀਮਤੀ ਰੁਪਿੰਦਰ ਕੌਰ, ਇੰਜਨੀਅਰ ਬਿੱਟੂ ਸਿੰਘ ਨੇ ਦੱਸਿਆ ਕਿ ਇਹ ਪ੍ਰਣਾਲੀ ਅਪਣਾ ਕੇ ਉਨ੍ਹਾਂ ਨੇ ਆਪੋ-ਆਪਣੇ ਵਜ਼ਨ 15 ਤੋਂ ਲੈ ਕੇ 35 ਕਿੱਲੋ ਤੱਕ ਘਟਾਏ ਹਨ ਅਤੇ ਹੁਣ ਉਨ੍ਹਾਂ ਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਸਿਹਤ-ਮਾਹਿਰ ਗਰਿਮਾ ਖੁੱਲਰ ਨੇ ਦੱਸਿਆ ਕਿ ਮਿਠਾਈਆਂ, ਤਲ਼ੇ ਹੋਏ ਖਾਧ-ਪਦਾਰਥ, ਮੈਦੇ ਤੋਂ ਬਣੀਆਂ ਵਸਤਾਂ, ਸੇਵਨ ਕਰਨ ਵਾਲਿਆਂ ਲਈ ਬੇਹੱਦ ਘਾਤਕ ਹਨ। ਉਨ੍ਹਾਂ ਮਨੁੱਖੀ ਸਰੀਰ ਲਈ ਘਾਤਕ ਚਰਬੀ (ਫੈਟ) ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸ ਤੋਂ ਬਚਣ ਦੇ ਉਪਾਅ ਦੱਸੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਆ ਕਿ ਉਹ ਖੁਦ ਸਿਹਤ ਪ੍ਰਤੀ ਸੁਚੇਤ ਹੋਣ ਅਤੇ ਫਿਰ ਵਿਦਿਆਰਥੀਆਂ ਦੀ ਅਗਵਾਈ ਕਰਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ, ਕਿ ਸਾਰੀਆਂ ਬਿਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਰਸੋਈਆਂ ਅਤੇ ਫਰਿੱਜਾਂ ਵਿੱਚ ਕੁੱਝ ਵੀ ਅਜਿਹਾ ਨਾ ਰੱਖਿਆ ਜਾਵੇ, ਜਿਹੜਾ ਸਿਹਤ ਲਈ ਘਾਤਕ ਹੋਵੇ। ਸੈਮੀਨਾਰ ਦੌਰਾਨ ਸਭ ਦੇ ਸਰੀਰ ਦਾ ਸਕੈਨ ਕੀਤਾ ਗਿਆ। ਇਸ ਮੌਕੇ ’ਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪ੍ਰਬੰਧਕੀ ਕਮੇਟੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਨਵਪ੍ਰੀਤ ਕੌਰ, ਖੇਡ ਅਧਿਆਪਕ ਵੀਰਇੰਦਰ ਸਿੰਘ, ਜਗਮੀਤ ਕੌਰ, ਗਗਨਪ੍ਰੀਤ ਕੌਰ, ਨਰਿੰਦਰ ਸਿੰਘ, ਜਗਮੀਤ ਕੌਰ, ਨਰਿੰਦਰ ਕੌਰ, ਅੰਮ੍ਰਿਤਪਾਲ ਕੌਰ, ਸਰਬਜੀਤ ਸਿੰਘ, ਸਿਮਰਨਜੀਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ਸਿਹਤ ਸੈਮੀਨਾਰ ਦੌਰਾਨ ਸਿੱਖਿਆ ਅਮਲਾ, ਹਰਬਲਾਈਫ ਸਿਹਤ-ਮਾਹਿਰਾਂ ਨਾਲ ਯਾਦਗਾਰੀ ਤਸਵੀਰ ਖਿਚਾਉਣ ਸਮੇਂ
