Go Back
1
Jun
2023

Gathering of parents of students studying (PTA Meeting) in Kang Memorial Institutions

Type : Acitivity

ਕੰਗ ਯਾਦਗਾਰੀ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕੱਤਰਤਾ

ਮਾਪਿਆਂ ਨੂੰ ਸਿੱਖਿਆ ਵਿੱਚਲੀ ਜਬਰਦਸਤ ਧਿਰ ਵਜੋਂ ਨੋਟ ਕੀਤਾ

ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁੂਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਅਤੇ ਡਰੀਮਲੈਂਡ ਪਬਲਿਕ ਸਕੂਲ ਵਿੱਚ ਲਾਏ ਗਏ ਸਮਰ-ਕੈਂਪ ਵਿੱਚਲਾ ਇੱਕ ਦਿਨ, ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਂ ਕੀਤਾ ਗਿਆ। ਇਸ ਦਿਨ ਵੱਡੀ ਗਿਣਤੀ ਵਿੱਚ ਮਾਪੇ ਇਸ ਇਕੱਤਰਤਾ ਵਿੱਚ ਸ਼ਾਮਲ ਹੋਏ। ਇਸ ਮੌਕੇ ’ਤੇ ਸਾਰ ਤੱਤ ਇਹੋ ਕੱਢਿਆ ਗਿਆ ਕਿ ਗਿਆ ਕਿ ਬੱਚਿਆਂ ਦੀ ਸਿੱਖਿਆ ਦੌਰਾਨ ਪਹਿਰੇਦਾਰੀ ਕਰਦਿਆਂ ਮਾਪੇ, ਜ਼ਬਰਦਸਤ ਭੂਮਿਕਾ ਨਿਭਾਉਂਦੇ ਹਨ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਮਾਪੇ, ਹਰ ਵਿਦਿਆਰਥੀ ਲਈ ਉਸਦੇ ਮੁਢਲੇ ਅਧਿਆਪਕ ਹੁੰਦੇ ਹਨ। ਉਨ੍ਹਾਂ ਮਾਪਿਆਂ ਨੂੰ ਪ੍ਰੇਰਨਾ ਕੀਤੀ ਕਿ ਹਰ ਬੱਚੇ ਵਿੱਚ, ਭਵਿੱਖ ਦਾ ਖੂਬਸੂਰਤ ਇਨਸਾਨ ਵਿਦਮਾਨ ਹੁੰਦਾ ਹੈ, ਹਰ ਬੱਚੇ ਨੂੰ ਇਸੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਤਾਂ ਕਿ ਉਹ ਵੱਡਾ ਹੋ ਕੇ ਗੁਣੀ ਇਨਸਾਨ ਬਣੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਭਵਿੱਖ ਦੇ ਪ੍ਰਭਾਵੀ ਮਨੁੱਖ ਬਣਾਉਣ ਲਈ, ਸਕੂਲ ਸਿੱਖਿਆ ਦੌਰਾਨ, ਸਕੂਲ ਨਾਲ ਮਾਪਿਆਂ ਦਾ ਸਰਗਰਮ ਰਿਸ਼ਤਾ ਬਹੁਤ ਜ਼ਰੂਰੀ ਹੈ। ਪਿ੍ਰੰਸੀਪਲ ਨਵਪ੍ਰੀਤ ਕੌਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ੋਸ਼ਲ ਮੀਡੀਆ ’ਤੇ ਖਿੰਡਾਵਾਂ ਦੀ ਸੁਨਾਮੀਂ ਮੂੰਹ ਜ਼ੋਰ ਹੈ, ਇਸ ਲਈ ਮਾਪੇ, ਘਰਾਂ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਮੁਬਾਈਲਾਂ ਦੀ ਦੁਰਵਰਤੋਂ ਰੋਕਣ। ਨਰਸਰੀ ਵਿੰਗ ਦੀ ਇੰਚਾਰਜ਼ ਸ੍ਰੀਮਤੀ ਬੇਅੰਤ ਕੌਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰ ਵਿਦਿਆਰਥੀ, ਅਧਿਆਪਕਾਂ ਤੋਂ ਵੀ ਪਹਿਲਾਂ, ਆਪਣੇ ਮਾਪਿਆਂ ਦੇ ਸਦਾਚਾਰਕ ਜੀਵਨ ਤੋਂ ਬਹੁਤ ਕੁੱਝ ਸਿੱਖਦਾ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਵਿਸ਼ਾ ਅਧਿਆਪਕਾਂ ਨਾਲ ਸਰਗਰਮ ਤਾਲਮੇਲ ਰੱਖਣ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਸਾਡੀਆਂ ਰਸੋਈਆਂ ਬਿਮਾਰੀਆਂ ਦੀ ਮਾਂ ਬਣ ਚੁੱਕੀਆਂ ਹਨ, ਇਸ ਲਈ ਘਰਾਂ ਵਿੱਚਲੀਆਂ ਰਸੋਈਆਂ ਅਤੇ ਫਰਿੱਜਾਂ ਵਿੱਚ ਠੰਢੀਆਂ, ਮਿੱਠੀਆਂ ਅਤੇ ਤਲ਼ੀਆਂ ਹੋਈਆਂ ਬੇਕਰੀ ਵਸਤਾਂ ਨਾ ਰੱਖੀਆਂ ਜਾਣ, ਬੱਚਿਆਂ ਨੂੰ ਜੰਕ ਫੂਡ ਤੋਂ ਬਚਾਇਆ ਜਾਵੇ। ਦੱਸਿਆ ਗਿਆ ਕਿ ਮੇਜ਼ਬਾਨ ਸੰਸਥਾ ਸਹੀ ਮਾਅਨਿਆਂ ਵਿੱਚ, ਸਿੱਖਣ ਸਿਖਾਉਣ ਨਾਲ ਜੁੜੀ ਹੋਈ ਸਮਾਜਿਕ ਜਾਇਦਾਦ ਹੈ, ਜਿਸ ਕਾਰਨ ਸਟਾਫ, ਵਿਦਿਆਰਥੀ ਅਤੇ ਮਾਪੇ ਹੀ ਇਸਦੇ ਅਸਲ ਵਾਰਸ ਹਨ। ਇਕੱਤਰਤਾ ਨੂੰ ਮਾਪਆਂ ਦੇ ਨੁਮਾਂਇੰਦਿਆਂ ਵਜੋਂ ਸ਼੍ਰੀਮਤੀ ਕਿਰਨ ਬਾਲਾ ਬਹਿਲੋਲਪੁਰ ਅਤੇ ਅਮਰੀਕ ਸਿੰਘ ਕੀੜੀ ਅਫਗਾਨਾ ਨੇ ਸੰਬੋਧਨ ਕੀਤਾ। ਉਨ੍ਹਾਂ ਸਾਰੇ ਮਾਪਿਆਂ ਨੂੰ ਸਕੂਲ ਦੀ ਸਰਗਰਮ ਧਿਰ ਬਣਨ ਲਈ ਪ੍ਰੇਰਿਆ। ਇਸ ਮੌਕੇ ’ਤੇ ਖੇਡ ਅਧਿਆਪਕ ਵੀਰਇੰਦਰ ਸਿੰਘ, ਗਗਨਪ੍ਰੀਤ ਕੌਰ, ਨਰਿੰਦਰ ਸਿੰਘ, ਜਗਮੀਤ ਕੌਰ, ਨਰਿੰਦਰ ਕੌਰ, ਅੰਮ੍ਰਿਤਪਾਲ ਕੌਰ, ਸਰਬਜੀਤ ਸਿੰਘ, ਸਿਮਰਨਜੀਤ ਕੌਰ, ਸਰਬਜੀਤ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ਇੱਕ ਇਕੱਤਰਤਾ ਵਿੱਚ ਸ਼ਾਮਲ ਮਾਪੇ