Go Back
2
Jun
2023

The foundation day of Dreamland Public School was celebrated

Type : Acitivity

ਡਰੀਮਲੈਂਡ ਪਬਲਿਕ ਸਕੂਲ ਦਾ ਸਥਾਪਨਾ ਦਿਵਸ ਮਨਾਇਆ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ, ਚੱਲਦੇ ‘ਡਰੀਮਲੈਂਡ ਪਬਲਿਕ ਸਕੂਲ’ ਦਾ ਸਥਾਪਨਾਂ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ’ਤੇ, ਪ੍ਰਬੰਧਕੀ ਕਮੇਟੀ ਨੇ ਇਸ ਨਵੇਂ ਸਕੂਲ ਦੀ ਸਥਾਪਨਾ ਕੀਤੀ ਹੈ, ਜਿਸ ਨੂੰ ਜਲਦੀ ਹੀ ਸੀ ਬੀ ਐੱਸ ਈ ਦੀ ਮਾਨਤਾ ਅਧੀਨ ਕਰਵਾਇਆ ਜਾ ਰਿਹਾ ਹੈ। ਦੱਸਿਆ ਗਿਆ ਕਿ ਇਸ ਇਲਾਕੇ ਵਿੱਚ ਇਸ ਸਕੂਲ ਦੀ ਪ੍ਰਬੰਧਕੀ ਕਮੇਟੀ ਦਾ ਆਪਣਾ ਇੱਕ ਮਿਸ਼ਨਰੀ ਇਤਿਹਾਸ ਹੈ, ਜਿਸਨੇ ਸਮਾਜ ਦੇ ਮਿਹਰਬਾਨ ਲੋਕਾਂ ਦੀ ਸਹਾਇਤਾ ਨਾਲ ਰਿਕਾਰਡ ਸਮੇਂ ਵਿੱਚ, ਕਰੋੜਾਂ ਰੁਪਏ ਖਰਚ ਕਰਕੇ ਅਤੇ ਪੇਚੀਦਾ ਜਾਬਤਿਆਂ ਦਾ ਜੋਖਮ ਉਠਾ ਕੇ, ਜ਼ਿਲਾ ਯੋਜਨਾਕਾਰ ਅਫਸਰ ਤੋਂ ਭੌਂ ਤਬਦੀਲੀ ਸਰਟੀਫਿਕੇਟ ਹਾਸਲ ਕੀਤਾ ਅਤੇ ਵਿਭਾਗੀ ਨਕਸ਼ਿਆਂ ਅਨੁਸਾਰ ਇਮਾਰਤ ਤਿਆਰ ਕੀਤੀ। ਇਸੇ ਪ੍ਰਬੰਧਕੀ ਕਮੇਟੀ ਅਧੀਨ ਸਮਾਨਅੰਤਰ ਚੱਲ ਰਹੀ ਵਕਾਰੀ ਸਿੱਖਿਆ ਸੰਸਥਾ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਾਡੀਆਂ ਇਹ, ਅਜਿਹੀਆਂ ਸਿੱਖਿਆ ਸੰਸਥਾਵਾਂ ਹਨ, ਜਿਨ੍ਹਾਂ ਵਿੱਚ ਮਨੁੱਖੀ-ਭਾਵਨਾਵਾਂ ਦੀ ਗੱਲ ਹੁੰਦੀ ਹੈ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ, ਜਿਉਂਣ-ਜੋਗੇ ਬਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਮੌਕੇ ’ਤੇ ਸੰਸਥਾ ਵਿੱਚ ਲੰਮੇਂ ਅਰਸੇ ਤੋਂ ਸੇਵਾਵਾਂ ਨਿਭਾਅ ਰਹੇ ਸਟਾਫ ਮੈਂਬਰਾਂ ਨਰਿੰਦਰ ਕੌਰ, ਬੇਅੰਤ ਕੌਰ, ਵੀਰਇੰਦਰ ਸਿੰਘ, ਕਿਰਨਜੋਤ ਕੌਰ, ਸਿਮਰਨਜੀਤ ਕੌਰ, ਨਰਿੰਦਰ ਸਿੰਘ, ਸਰਬਜੀਤ ਸਿੰਘ ਮੀਲੂ ਆਦਿ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਵਿੱਚੋਂ ਅੰਮ੍ਰਿਤ ਕੋਰ, ਕੁੰਵਰਜੀਤ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦਿਨ ਨੂੰ ਸਕੂਲ ਦੇ ਨਿੱਕੇ ਵਿਦਿਆਰਥੀਆਂ ਲਈ ਅੰਬ-ਦਿਵਸ ਵਜੋਂ ਵੀ ਮਨਾਇਆ ਗਿਆ। ਉਹ ਪੀਲੇ ਕੱਪੜੇ ਪਹਿਨ ਕੇ ਆਏ ਅਤੇ ਉਨ੍ਹਾਂ ਸਾਂਝੇ ਤੌਰ ’ਤੇ ਅੰਬ ਖਾਣ ਦਾ ਅਨੰਦ ਲਿਆ। ਇਸ ਸਮੇਂ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਇਮਾਰਤ ਨਿਰਮਾਣ ਵਿੱਚ ਲੱਗੇ ਮਜ਼ਦੂਰਾਂ ਨੂੰ ਲੱਡੂ ਖੁਆਏ ਗਏ। ਇਕੱਤਰਤਾ ਵਿੱਚ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਸਦਉਪਯੋਗ ਕਰਨ ਲਈ, ਬਾਜ਼ਾਰੂ ਪਕਵਾਨਾਂ ਤੋਂ ਗੁਰੇਜ਼ ਕਰਨ, ਡੂੰਘੇ ਪਾਣੀਆਂ ਤੋਂ ਬਚਣ ਅਤੇ ਸਾਹਿਤ ਪੜ੍ਹਨ ਲਈ ਪ੍ਰੇਰਿਆ। ਇਸ ਸਮੇਂ ਜਗਮੀਤ ਕੌਰ, ਚੌਧਰੀ ਤੀਰਥ ਰਾਮ, ਮਨਜੀਤ ਕੌਰ, ਅਮਰ ਸਿੰਘ, ਦਲਜੀਤ ਕੌਰ, ਅੰਮ੍ਰਿਤਪਾਲ ਕੌਰ, ਗਗਨਪ੍ਰੀਤ ਕੌਰ, ਕਿਰਨਜੋਤ ਕੌਰ, ਬਲਵਿੰਦਰ ਸਿੰਘ, ਵਰਿੰਦਰ ਕੋਰ, ਭਾਰਤੀ ਆਦਿ ਸ਼ਾਮਲ ਸਨ।

ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦਾ ਸਥਾਪਨਾ ਦਿਵਸ ਮਨਾਏ ਜਾਣ ਸਮੇਂ, ਵਿਦਿਆਰਥੀਆਂ ਨੂੰ ਲੱਡੂ ਵੰਡੇ ਜਾਣ ਦਾ ਦ੍ਰਿਸ਼