Go Back
26
May
2023

Students were honored who score more than 85 percent in +2

Type : Acitivity

+2 ਵਿੱਚੋਂ 85 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਅਰਸ਼ਪ੍ਰੀਤ ਕੌਰ 93.2 ਫੀਸਦੀ ਅੰਕ ਲੈ ਕੇ ਪਹਿਲੇ ਨੰਬਰ ’ਤੇ ਰਹੀ

ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਦੀ +2 ਕਲਾਸ ਦਾ ਨਤੀਜਾ 100 ਫੀਸਦੀ ਰਿਹਾ। ਅਰਸ਼ਪ੍ਰੀਤ ਕੌਰ 93.2 ਫੀਸਦੀ ਅੰਕ ਲੈ ਕੇ ਪਹਿਲੇ ਨੰਬਰ ’ਤੇ ਰਹੀ, ਜਦੋਂ ਕਿ ਲਵਲੀਨਜੋਤ ਕੌਰ ਅਤੇ ਗੁਰਸਾਹਿਬ ਸਿੰਘ 90.6 ਫੀਸਦੀ ਅੰਕ ਲੈ ਕੇ ਦੂਸਰੇ ਸਥਾਨ ’ਤੇ ਰਹੇ ਤੇ ਖੁਸ਼ਪ੍ਰੀਤ ਕੌਰ 87.8 ਫੀਸਦੀ ਅੰਕ ਲੈ ਕੇ ਤੀਸਰੇ ਨੰਬਰ ’ਤੇ ਰਹੀ। ਇੱਕ ਵਿਸ਼ੇਸ਼ ਇਕੱਤਰਤਾ ਵਿੱਚ 85 ਫੀਸਦੀ ਤੋਂ ਵਧੇਰੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ 60 ਤੋਂ ਲੈ ਕੇ 93.2 ਫੀਸਦੀ ਤੱਕ ਨੰਬਰ ਲਏ ਹਨ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਇਸ ਪ੍ਰਾਪਤੀ ਬਦਲੇ ਜਿੱਥੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ, ਉੱਥੇ ਸੰਸਥਾ ਦੇ ਮਿਹਨਤੀ ਸਟਾਫ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਜੀਵਨ ਵਿੱਚ ਸਫਲ ਹੋਣ ਲਈ ਨੇੜਲਾ ਰਸਤਾ ਕੋਈ ਨਹੀਂ, ਜੀਵਨ ਵਿੱਚ ਸਫਲਤਾ ਇਕਾਗਰਮਨ ਹੋ ਕੇ ਅਤੇ ਸੱਚੀ-ਸਾਧਨਾਂ ਕਰਨ ਨਾਲ ਹੀ ਮਿਲਦੀ ਹੈ। ਦੱਸਿਆ ਗਿਆ ਕਿ ਜੀਵਨ ਵਿੱਚਲਾ ਅਧੂਰਾਪਣ ਅਕਸਰ ਵਿਅਕਤੀ-ਵਿਸ਼ੇਸ਼ ਅਤੇ ਸਮਾਜ ਲਈ ਸੰਤਾਪ ਹੀ ਬਣਦਾ ਹੈ। ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਫਲਤਾ ਦੇ ਗੁਰ ਦੱਸੇ। ਖੇਡ ਅਧਿਆਪਕ ਵੀਰਇੰਦਰ ਸਿੰਘ ਨੇ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਮਹੱਤਤਾ ਦੀ ਵਿਆਖਿਆ ਕੀਤੀ। ਹਾਜਰ ਵਿਦਿਆਰਥਣਾ ਵਿੱਚੋਂ ਅਰਸ਼ਪ੍ਰੀਤ ਕੌਰ, ਲਵਲੀਨਜੋਤ ਕੌਰ, ਪਵਨਦੀਪ ਕੌਰ ਅਤੇ ਅਨਮੋਨਪ੍ਰੀਤ ਕੌਰ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਦਿਆਂ, ਆਪਣੀ ਸਫਲਤਾ ਦਾ ਸਿਹਰਾ ਅਧਿਆਪਕਾਂ ਅਤੇ ਆਪਣੇ ਮਾਪਿਆਂ ਨੂੰ ਦਿੱਤਾ। ਹੋਰ ਆਏ ਵਿਦਿਆਰਥੀਆਂ ਵਿੱਚ ਕੋਮਲਪ੍ਰੀਤ ਕੌਰ, ਤਰਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਹਰਨੂਰ ਕੌਰ, ਦਿਲਸ਼ਾਨ ਸਿੰਘ, ਗੁਰਸਾਹਿਬਜੋਤ ਸਿੰਘ ਹਾਜ਼ਰ ਸਨ। ਇਸ ਮੌਕੇ ’ਤੇ ਰਿਟਾ: ਐੱਸ ਡੀ ਓ ਇਕਬਾਲ ਸਿੰਘ, ਸੁਖਜਿੰਦਰ ਸਿੰਘ, ਨਰਿੰਦਰ ਕੌਰ, ਜਗਮੀਤ ਕੌਰ, ਮਨਪ੍ਰੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ, ਗਗਨਪ੍ਰੀਤ ਕੌਰ, ਵਰਿੰਦਰ ਕੌਰ, ਹਰਜਿੰਦਰ ਕੌਰ, ਸਰਬਜੀਤ ਸਿੰਘ ਮੀਲੂ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ +2 ਵਿੱਚੋਂ 85 ਤੋਂ 93.2 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨ ਲੈਣ ਸਮੇਂ, ਸਕੂਲ ਦੇ ਸਟਾਫ ਨਾਲ ਯਾਦਗਾਰੀ ਤਸਵੀਰ ਖਿਚਾਉਣ ਸਮੇਂ