Go Back
21
May
2023

A day dedicated to the relationship of the mother (Mothers Day Celebration)

Type : Acitivity

ਇੱਕ ਦਿਨ ਕੀਤਾ ਮਾਂ ਦੇ ਰਿਸ਼ਤੇ ਨੂੰ ਸਮਰਪਿਤ ਕੀਤਾ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਚੇ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵੱਲੋਂ ਆਪਣਾ ਇੱਕ ਦਿਨ, ਮਾਂ ਦੇ ਰਿਸ਼ਤੇ ਦੀ ਵਡਿਆਈ ਨੂੰ ਸਮਰਪਿਤ ਕੀਤਾ ਗਿਆ। ਇਸ ਦਿਨ ਜਿੱਥੇ ਸਟਾਫ ਨੇ ਵਿਦਿਆਰਥੀਆਂ ਨੂੰ, ਮਾਂ ਦੇ ਰਿਸ਼ਤੇ ਦੀ ਅਕੱਥ ਵਡਿਆਈ ਦਾ ਅਹਿਸਾਸ ਕਰਾਇਆ, ਉੱਥੇ ਵਿਦਿਆਰਥੀਆਂ ਨੇ ਮਾਂ ਦੇ ਰਿਸ਼ਤੇ ’ਤੇ ਕਵਿਤਾਵਾਂ, ਲੇਖ, ਕਹਾਣੀਆਂ ਲਿਖੀਆਂ, ਆਪੋ-ਆਪਣੀ ਮਾਂ ਨੂੰ ਪੱਤਰ ਲਿਖੇ ਅਤੇ ਇਸ ਰਿਸ਼ਤੇ ਨੂੰ ਚਿੱਤਰਾਂ ਵਿੱਚ ਰੂਪਮਾਨ ਕੀਤਾ। ਵਿਦਿਆਰਥੀਆਂ ਨੇ ਘਰ ਪਹੁੰਚ ਕੇ, ਆਪੋ-ਆਪਣੀਆਂ ਮਾਵਾਂ ਨੂੰ ਭੇਟ ਕਰਨ ਲਈ, ਅਦਬ ਅਤੇ ਮੋਹ ਪ੍ਰਗਟਾਉਂਦੇ ਕਾਰਡ ਤਿਆਰ ਕੀਤੇ। ਸੰਸਥਾਵਾਂ ਦੀਆਂ ਮੁਖੀਆਂ, ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਦੱਸਿਆ ਕਿ ਹਰ ਮਨੁੱਖ, ਨੂੰ ਇਸ ਧਰਤੀ ’ਤੇ ਲਿਆਉਣ ਵਾਲੀ ਮਾਂ ਦਾ, ਕਿਸੇ ਵੱਲੋਂ ਵੀ ਅਤੇ ਕਦੇ ਵੀ, ਦੇਣ ਦਿੱਤਾ ਹੀ ਨਹੀਂ ਜਾ ਸਕਦਾ। ਉਨ੍ਹਾਂ ਵਿਦਿਆਰਥੀਆਂ ਨੂੰ ਅਹਿਸਾਸ ਕਰਾਇਆ ਕਿ ਉਨ੍ਹਾਂ ਦੀਆਂ ਮਾਵਾਂ, ਉਨ੍ਹਾਂ ਦੇ ਉੱਠਣ ਤੋਂ ਪਹਿਲਾਂ ਜਾਗਦੀਆਂ ਹਨ, ਉਨ੍ਹਾਂ ਨੂੰ ਤਿਆਰ ਕਰਕੇ ਸਕੂਲਾਂ ਵਿੱਚ ਭੇਜਦੀਆਂ ਹਨ, ਸਕੂਲਾਂ ਨਾਲ ਸਰਗਰਮ ਰਾਬਤਾ ਰੱਖਦੀਆਂ ਹਨ, ਉਨ੍ਹਾਂ ਦੇ ਖੂਬਸੂਰਤ ਭਵਿੱਖ ਪ੍ਰਤੀ ਫਿਕਰਮੰਦ ਰਹਿੰਦੀਆਂ ਹਨ, ਉਨ੍ਹਾਂ ਨੂੰ ਘਰ ਮੁੜਦੇ ਤੱਕ ਉਡੀਕਦੀਆਂ ਹਨ ਅਤੇ ਉਨ੍ਹਾਂ ਤੋਂ ਬਾਅਦ ਵਿੱਚ ਸੌਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਆਪੋ-ਆਪਣੀਆਂ ਮਾਵਾਂ ਦੀ ਕਦਰ ਕਰਨ, ਮਾਵਾਂ ਦੀਆਂ ਅੱਖਾਂ ਵਿੱਚ, ਉਨ੍ਹਾਂ ਪ੍ਰਤੀ ਤੈਰਦੇ ਸੁਪਨਿਆਂ ਨੂੰ ਪੜ੍ਹਨ, ਹਮੇਸ਼ਾਂ ਉਨ੍ਹਾਂ ਦੇ ਆਗਿਆਕਾਰ ਰਹਿਣ ਅਤੇ ਰੋਜ਼ ਰੋਜ਼ ਆਪਣੇ-ਆਪ ਨਾਲ ਵਾਅਦਾ ਕਰਨ ਕਿ ਉਹ ਆਪੋ-ਆਪਣੀਆਂ ਮਾਵਾਂ ਦਾ ਦਿਲ ਕਦੇ ਨਹੀਂ ਦੁਖਾਉਣਗੇ। ਇਸ ਮੌਕੇ ’ਤੇ ਵਿਦਿਆਰਥੀਆਂ ਨੇ ਸੰਕਲਪ ਕੀਤਾ ਕਿ ਉਹ ਹਮੇਸ਼ਾਂ ਆਪੋ-ਆਪਣੀਆਂ ਮਾਵਾਂ ਦਾ ਸਤਿਕਾਰ ਕਰਨਗੇ। ਚੋਣਵੇਂ ਲੇਖਾਂ, ਕਵਿਤਾਵਾਂ ਅਤੇ ਕਹਾਣੀਆਂ ਨੂੰ ਇਸ ਵਿਸ਼ੇਸ਼ ਅਸੈਂਬਲੀ ਦਾ ਹਿੱਸਾ ਬਣਾਇਆ ਗਿਆ ਅਤੇ ਯੋਗ ਰਚਨਾਵਾਂ ਨੂੰ ਸਾਹਿਤਿਕ ਮੰਚ ’ਤੇ ਲਾਇਆ ਗਿਆ। ਇਸ ਮੌਕੇ ’ਤੇ ਨਰਿੰਦਰ ਕੌਰ, ਜਗਮੀਤ ਕੌਰ, ਮਨਪ੍ਰੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ, ਗਗਨਪ੍ਰੀਤ ਕੌਰ, ਵੀਰਇੰਦਰ ਸਿੰਘ, ਵਰਿੰਦਰ ਕੌਰ, ਹਰਜਿੰਦਰ ਕੌਰ, ਸਰਬਜੀਤ ਸਿੰਘ ਮੀਲੂ, ਭਾਰਤੀ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਵਿਖੇ ਆਪੋ-ਆਪਣੀਆਂ ਮਾਵਾਂ ਦੀ ਵਡਿਆਈ ਵਿੱਚ ਲਿਖੇ ਕਾਰਡ ਵਿਖਾਉਂਦੇ ਹੋਏ ਵਿਦਿਆਰਥੀ