Go Back
25
Apr
2023

Kang Memorial Educational Institutions celebrated Environment Day

Type : Acitivity

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਨੇ ਵਾਤਾਵਰਣ ਦਿਵਸ ਮਨਾਇਆ



ਜਨਮ ਦਿਨ ’ਤੇ ਤੋਹਫਿਆਂ ਵਜੋਂ ਪੌਦੇ ਦੇਣ ਦਾ ਫੈਸਲਾ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਇਸ ਧਰਤੀ ’ਤੇ ਕਰੋੜਾਂ ਵਰਿ੍ਹਆਂ ਦੇ ਸਹਿਜ-ਵਿਕਾਸ ਉਪਰੰਤ ਹੋਂਦ ਵਿੱਚ ਆਏ, ਮਨੁੱਖੀ ਜੀਵਨ ਦੀ ਮਹੱਤਤਾ ਦਾ ਅਹਿਸਾਸ ਕਰਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋ ਨਾ ਕਰਨ, ਪਾਣੀ ਦੀ ਬੇਦਰੇਗ ਵਰਤੋ ਨਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਵਸਣ ਵਾਲੇ ਹਰ ਮਨੁੱਖ ਵਿੱਚ ਆਪਣੇ-ਆਪ ਨੂੰ ਪਿਆਰ ਕਰਨ, ਮਨੁੱਖਤਾ, ਧਰਤੀ , ਪ੍ਰਕਿਰਤੀ, ਪਸ਼ੂ ਪੰਛੀਆਂ ਆਦਿ ਨੂੰ ਮੋਹ ਕਰਨ ਦੇ ਗੁਣ ਹੋਣੇ ਚਾਹੀਦੇ ਹਨ। ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਦਇਆਵਾਨ, ਧੀਰਜਵਾਨ, ਹਮਦਰਦ, ਦਿਆਲੂ ਅਤੇ ਸਿੱਖਣ ਦੀ ਜਗਿਆਸਾ ਰੱਖਣ ਵਾਲੇ ਬਣਨਾ ਚਾਹੀਦਾ ਹੈ। ਇਸ ਮੌਕੇ ’ਤੇ ਸ਼ੁੱਧ ਵਾਤਾਵਰਣ ਦੀ ਜਾਮਨੀ ਲਈ ਸਭ ਨੂੰ ਬੌਧਿਕ ਅਮੀਰੀ ਹਾਸਲ ਕਰਨ ਲਈ ਪ੍ਰੇਰਿਆ ਗਿਆ। ਇੱਕ ਮਹੱਤਵਪੂਰਨ ਫੈਸਲਾ ਇਹ ਵੀ ਲਿਆ ਗਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਜਨਮ ਦਿਨ ’ਤੇ ਤੋਹਫੇ ਵਜੋਂ ਪੌਦੇ ਦਿੱਤੇ ਜਾਇਆ ਕਰਨਗੇ। ਹੋਰ ਪੇਸ਼ਕਾਰੀਆਂ ਵਜੋਂ ਕੁੰਵਰਜੀਤ ਸਿਘ ਨੇ ਗੀਤ, ਨਵਜੋਤ ਕੌਰ, ਜਸਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਨੇ ਕਵਿਤਾਵਾਂ ਤੋਂ ਇਲਾਵਾ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਤ ਕੋਰਿਓਗਰਾਫੀ ਅਤੇ ਸਮੂਹਗਾਨ ਪੇਸ਼ ਕੀਤੇ। ਇਸ ਮੌਕੇ ’ਤੇ ਸਰਬਜੀਤ ਸਿੰਘ ਮੀਲੂ, ਜਗਮੀਤ ਕੌਰ, ਵੀਰਇੰਦਰ ਸਿੰਘ, ਨਰਿੰਦਰ ਸਿੰਘ, ਬਰਿੰਦਰ ਕੌਰ, ਦਲਜੀਤ ਕੌਰ, ਅੰਮ੍ਰਿਤਪਾਲ ਕੌਰ, ਹਰਦੀਪ ਕੌਰ, ਬਲਵਿੰਦਰ ਸਿੰਘ, ਆਦਿ ਹਾਜ਼ਰ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਐੱਸ ਜੀ ਐੱਸ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ਮਨਾਏ ਗਏ ਵਾਤਾਵਰਣ ਦਿਵਸ ’ਤੇ, ਵਿਦਿਆਰਥੀਆਂ ਨਾਲ, ਪੌਦਿਆਂ ਦੀ ਮਹੱਤਤਾ ਦਾ ਸੁਨੇਹਾ ਦਿੰਦੇ ਹੋਏ ਪ੍ਰਿੰਸੀਪਲ ਨਵਪ੍ਰੀਤ ਕੌਰ