Go Back
1
Apr
2023

Kang Memorial Educational Institutions declared the annual result

Type : Result

ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਨੇ ਸਾਲਾਨਾ ਨਤੀਜਾ ਐਲਾਨਿਆਂ



ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਪਿੰਡ ਬਸੀ ਗੁੱਜਰਾਂ ਵਿਚੇ ਚੱਲਦੀਆਂ ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵੱਲੋਂ ਸਾਲਾਨਾ ਨਤੀਜਾ ਐਲਾਨਿਆਂ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਮਾਪੇ, ਆਪਣੇ ਬੱਚਿਆਂ ਨਾਲ ਆਏ, ਅਧਿਆਪਕਾਂ ਨੂੰ ਮਿਲੇ ਅਤੇ ਉਨ੍ਹਾਂ ਨੇ ਬੱਚਿਆਂ ਦੇ ਨਤੀਜਾ ਕਾਰਡ ਪ੍ਰਾਪਤ ਕੀਤੇ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਸਿੱਖਿਆ ਵਰਿ੍ਹਆਂ ਵਿੱਚ, ਅਸਫਲਤਾ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ। ਸਾਲਾਨਾਂ ਨਤੀਜਾ ਜਿੱਥੇ ਮਿਹਨਤੀ ਵਿਦਿਆਰਥੀਆਂ ਲਈ ਅੱਗੇ ਵਧਣ ਲਈ ਉਤਸ਼ਾਹ ਦਾ ਸੋਮਾਂ ਹੁੰਦਾ ਹੈ, ਉੱਥੇ ਘੱਟ ਪ੍ਰਾਪਤੀ ਵਾਲੇ ਵਿਦਿਆਰਥੀਆਂ ਲਈ ਵੱਡਾ ਸਬਕ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਪਿਆਰ ਕਰਨ, ਆਗਿਆਕਾਰ ਬਣਨ, ਖਿੰਡਾਵਾਂ ਤੋਂ ਬਚਣ ਅਤੇ ਕੁੱਝ ਕਰਨ ਦੇ ਟੀਚੇ ਮਿਥਣ। ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਹੋਰ ਕਲਾਸਾਂ ਤੋਂ ਇਲਾਵਾ +1ਕਾਮਰਸ ਵਿੱਚੋਂ ਆਸਥਾ ਦੇਵੀ ਨੇ 95 ਫੀਸਦੀ, ਮੈਡੀਕਲ ਵਿੱਚੋਂ ਨਵਨੀਤ ਕੌਰ ਨੇ 94.6 ਫੀਸਦੀ ਅਤੇ ਰਵਨੀਤ ਕੌਰ ਸੈਣੀ ਨੇ 85 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਦੱਸਿਆ ਕਿ ਸੱਤਵੀਂ ਵਿੱਚੋਂ ਕਮਲਜੀਤ ਕੌਰ ਨੇ 98.25 ਫੀਸਦੀ, ਛੇਵੀਂ ਵਿੱਚੋਂ ਗੁਰਮਰੀਤ ਕੌਰ ਨੇ 92 ਫੀਸਦੀ ਅਤੇ ਪੰਜਵੀਂ ਵਿੱਚੋਂ ਪ੍ਰਭਲੀਨ ਕੌਰ ਨੇ 98 ਫੀਸਦੀ ਅੰਕ ਲਏ ਹਨ। ਦੱਸਿਆ ਗਿਆ ਕਿ ਡਰੀਮਲੈਂਡ ਪਬਲਿਕ ਸਕੂਲ ਦੇ 95 ਫੀਸਦੀ ਜਾਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ, ਜਦੋਂ ਕਿ ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿੱਚ ਪਹਿਲੀਆਂ 3 ਪੁਜੀਸ਼ਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ, ਸੰਸਥਾ ਦੇ ਸਾਲਾਨਾਂ ਸਮਾਗਮ ਵਿੱਚ ਨਕਦ ਇਨਾਮ ਦਿੱਤੇ ਜਾਣਗੇ। ਵਰਨਣਯੋਗ ਹੈ ਕਿ ਇਸ ਸੰਸਥਾ ਦੀ ਪ੍ਰਬੰਧਕੀ ਕਮੇਟੀ, ਬੋਰਡ ਕਲਾਸਾਂ ਬਾਰੇ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ, ਕਿ ਸੰਸਥਾ ਦੇ ਪੰਜਾਬ ਵਿੱਚੋਂ ਫਸਟ ਆਉਣ ਵਾਲੇ ਵਿਦਿਆਰਥੀ ਨੂੰ 2.50 ਲੱਖ, ਮੈਰਿਟ ਵਿੱਚ ਆਉਣ ਨੂੰ 1 ਲੱਖ ਅਤੇ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਸਕੂਲਾਂ ਵਿੱਚੋਂ ਪੰਜਾਬ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ 21, 21 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਦੇ ਸਾਲਾਨਾਂ ਨਤੀਜੇ ਦੌਰਾਨ, ਆਪਣੇ ਮਾਪਿਆਂ ਦੀ ਹਾਜਰੀ ਵਿੱਚ ਨਤੀਜਾ ਕਾਰਡ ਵਿਖਾਉਂਦੇ ਹੋਏ ਵਿਦਿਆਰਥੀ