News & Events
Jun
2023
May
2023
May
2023
Apr
2023
Apr
2023
Mar
2023
Mar
2023
Mar
2023
The martyrs of March 23 were remembered
Type : Acitivity
23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ਼੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਨਜ਼ਦੀਕੀ ਪਿੰਡ ਬੱਸੀ ਗੁੱਜਰਾਂ ਦੀਆਂ
ਸਿੱਖਿਆ-ਸੰਸਥਾਵਾਂ ਸ. ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ 23 ਮਾਰਚ 1931 ਨੂੰ, ਲਾਹੌਰ ਵਿਖੇ, ਬਰਤਾਨਵੀ ਹਾਕਮਾਂ ਵੱਲੋ’ ਸ਼ਹੀਦ ਕੀਤੇ ਗਏ ਨੌਜਵਾਨਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਭ ਤੋ’ ਪਹਿਲਾਂ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਪੁਸ਼ਪ ਅਰਪਣ ਕੀਤੇ ਗਏ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਇਹ ਪਰਵਾਨੇ 92 ਸਾਲ ਪਹਿਲਾਂ ਫਾਂਸੀ ਦੇ ਫੰਦੇ ‘ਤੇ ਝੂਲ ਗਏ ਸਨ, ਪਰ ਉਦੇਸ਼ ਤਹਿਤ ਕੀਤੇ ਵੱਡੇ ਬਲੀਦਾਨ ਕਾਰਨ ਉਹ ਰਹਿੰਦੀ ਦੁਨੀਆਂ ਤੱਕ ਅਮਰ ਵੀ ਰਹਿਣਗੇ ਅਤੇ ਜਵਾਨ ਵੀ ਰਹਿਣਗੇ। ਦੱਸਿਆ ਗਿਆ ਕਿ ਭਗਤ ਸਿੰਘ ਸਾਹਿਤ ਨਾਲ ਜੁੜਿਆ ਹੋਇਆ ਸੀ, ਜਿਸ ਕਰਕੇ ਉਹ ਦੂਰਅੰਦੇਸ਼ ਸੀ, ਉਹ ਬਹੁਤ ਅੱਗੇ ਦੀ ਸੋਚਦਾ ਸੀ। ਉਹ ਲੁੱਟ-ਰਹਿਤ ਸਮਾਜ ਸਿਰਜਣ ਦਾ ਮੁਦੱਈ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਰਸਮੀ-ਸਿੱਖਿਆ ਦੇ ਨਾਲ ਨਾਲ ਸਾਹਿਤ ਪੜ੍ਹਨ ਵਿੱਚ ਰੁਚੀ ਲੈਣ, ਭਵਿੱਖ ਦੇ ਸਿਆਣੇ ਲੋਕ ਬਣਨ ਤਾਂ ਕਿ ਉਹ ਨਾ ਹੀ ਬੁਰੀ ਰਾਜਨੀਤੀ ਦੇ ਹੱਥ-ਠੋਕੇ ਬਣ ਸਕਣ ਅਤੇ ਨਾ ਹੀ ਲੋਕ-ਦੋਖੀ ਲਹਿਰਾਂ ਦਾ ਹਿੱਸਾ ਬਣ ਸਕਣ। ਪ੍ਰਿੰਸੀਪਲ ਅਮਨਦੀਪ ਕੌਰ ਹੋਰਾਂ ਨੇ 23 ਮਾਰਚ ਦੇ ਇਨ੍ਹਾਂ ਸ਼ਹੀਦਾਂ ਸਬੰਧੀ ਇੱਕ ਲੇਖ ਪੜ੍ਹਿਆ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਜੇਲ ਡਾਇਰੀ ਦਾ ਜ਼ਿਕਰ ਕਰਦਿਆਂ, ਸਭ ਨੂੰ ਜੇਲ ਡਾਇਰੀ ਪੜ੍ਹਨ ਲਈ ਪ੍ਰੇਰਿਆ। ਇਸ ਮੌਕੇ ‘ਤੇ 23 ਮਾਰਚ ਦੇ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਸਬੰਧੀ ਇੱਕ ਡਾਕੂਮੈ’ਟਰੀ ਵੀ ਦਿਖਾਈ ਗਈ ਅਤੇ ਪ੍ਰਸਿੱਧ ਲੋਕ-ਗਾਇਕਾ ‘ਸ਼ੀਤਲ ਸਾਠੇ’ ਦਾ ਪ੍ਰਸਿੱਧ ਗੀਤ ‘ਐ ਭਗਤ ਸਿੰਘ ਤੂੰ ਜ਼ਿੰਦਾ ਹੈ’, ਹਰ ਏਕ ਲਹੂ ਕੇ ਕਤਰੇ ਮੇ’ ਸੁਣਾਇਆ ਗਿਆ। ਪ੍ਰਿੰਸੀਪਲ ਨਵਪ੍ਰੀਤ ਕੌਰ ਅਤੇ ਅਧਿਆਪਕ ਸਰਬਜੀਤ ਸਿੰਘ ਮੀਲੂ ਨੇ ਵੀ ਆਪਣੇ ਵਿਚਾਰ ਰੱਖੇ। ਹਾਜ਼ਰ ਅਧਿਆਪਕਾਂ ਵਿੱਚ ਜਗਮੀਤ ਕੌਰ, ਇੰਦਰਵੀਰ ਸਿੰਘ, ਨਰਿੰਦਰ ਸਿੰਘ, ਕਿਰਨਦੀਪ ਕੌਰ, ਦਲਜੀਤ ਕੌਰ, ਸਿਮਰਨਜੀਤ ਕੌਰ, ਪ੍ਰਨੀਤ ਕੌਰ, ਕਮਲ, ਮਨਪ੍ਰੀਤ ਕੌਰ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਸਮੇਂ ਦਾ ਦ੍ਰਿਸ਼