Go Back
2
Mar
2023

RCC Roofing of the second floor of Dreamland School

Type : Acitivity

ਡਰੀਮਲੈਂਡ ਸਕੂਲ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਪਾਇਆ

ਪ੍ਰੀਤਿਭਾ-ਪ੍ਰੀਖਿਆ ਦਾ ਸੁਨੇਹਾ ਦਿੱਤਾ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੇ ਐੱਸ ਜੀ ਐੱਸ ਕੰਗ ਯਾਦਗਾਰੀ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੀ ਨਿਰਮਾਣ ਅਧੀਨ ਇਮਾਰਤ ਦੀ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ’ਤੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਲੱਡੂ ਵੰਡੇ ਗਏ ਜਦੋਂ ਕਿ ਸਕੂਲ ਦੇ ਸਟਾਫ ਨੇ ਸਾਂਝੇ ਤੌਰ ’ਤੇ ਲੰਗਰ ਦਾ ਪ੍ਰਬੰਧ ਕੀਤਾ। ਕਿਉਂਕਿ ਇਸ ਸਵਾਰਥ-ਰਹਿਤ ਅਤੇ ਮਿਸ਼ਨਰੀ ਸਿੱਖਿਆ-ਸੰਸਥਾ ਦਾ ਸਟਾਫ ਹੀ ਇਸਦੀ ਪ੍ਰਬੰਧਕੀ-ਕਮੇਟੀ ਹੈ, ਜਿਸ ਕਾਰਨ ਸਟਾਫ ਨੇ ਇਸ ਯਾਦਗਾਰੀ ਦਿਨ ਨੂੰ ਜਸ਼ਨ ਦੇ ਤੌਰ ’ਤੇ ਮਨਾਇਆ ਅਤੇ ਨਿਸ਼ਕਾਮ-ਸੇਵਾ ਦਾ ਇਹ ਚਾਅ ਵੇਖਿਆਂ ਹੀ ਬਣਦਾ ਸੀ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਭਾਵੇਂ ਬੀਤੇ 25 ਸਾਲ ਤੋਂ, ਜ਼ਮੀਨ ਦੇ ਇਸ ਟੁਕੜੇ ’ਤੇ ਅਸੀਂ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ’ ਚਲਾ ਰਹੇ ਹਾਂ, ਪਰ ਇਲਾਕੇ ਦੀ ਮੰਗ ’ਤੇ ਇਹ ਨਵਾਂ ਅੰਗਰੇਜ਼ੀ ਮਾਧਿਅਮ ਸਕੂਲ ਚਲਾਉਣਾ ਪਿਆ ਹੈ, ਜਿਸਦੀ ਸੀ ਬੀ ਐੱਸ ਈ ਨਾਲ ਸਬੰਧਤਾ ਦੀ ਦਸਤਾਵੇਜੀ ਪ੍ਰਕਿਰਿਆ ਜਾਰੀ ਹੈ। ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਅਦਾਰਿਆਂ ’ਤੇ ਜ਼ਮੀਨ ਅਤੇ ਇਮਾਰਤਾਂ ’ਤੇ ਸਮੁੱਚਾ ਖਰਚ, ਦੇਸ਼/ਵਿਦੇਸ਼ ਦੇ ਸਮਰੱਥ ਅਤੇ ਦਿਆਲੂ ਲੋਕ ਕਰਦੇ ਆ ਰਹੇ ਹਨ, ਇਹੋ ਕਾਰਨ ਹੈ ਕਿ ਇਹ ਸੰਸਥਾਵਾਂ ਸਮਾਜਿਕ-ਅਦਾਰੇ ਹਨ, ਕਿਸੇ ਦੀ ਨਿਜੀ ਜਾਇਦਾਦ ਨਹੀਂ ਹਨ। ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਨਵਪ੍ਰੀਤ ਕੌਰ ਅਨੁਸਾਰ ਇਹ ਸੰਸਥਾ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ, ਯੋਗ ਵਿਧੀ ਦੁਆਰਾ ਚੁਣ ਕੇ ਮੁਫਤ ਸਿੱਖਿਆ ਦਿੰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਸ਼ਨ 2023-24 ਲਈ, ਅਜਿਹੇ ਯੋਗ ਵਿਦਿਆਰਥੀਆਂ ਦੀ ਚੋਣ, ਸੰਸਥਾ ਵਿਖੇ 6 ਮਾਰਚ ਨੂੰ ਹੋ ਰਹੀ ‘ਪ੍ਰੀਤਿਭਾ ਪ੍ਰੀਖਿਆ’ ਦੁਆਰਾ ਕੀਤੀ ਜਾਵੇਗੀ। ਇਸ ਮੌਕੇ ’ਤੇ ਠੇਕੇਦਾਰ ਮੋਹਣ ਸਿੰਘ, ਸ਼੍ਰੀਮਤੀ ਬੇਅੰਤ ਕੌਰ, ਜਗਮੀਤ ਕੌਰ, ਵੀਰਇੰਦਰ ਸਿੰਘ, ਨਰਿੰਦਰ ਸਿੰਘ, ਏਕਤਾ, ਸ਼ਿਵਾਨੀ, ਬਰਿੰਦਰ ਕੌਰ, ਦਲਜੀਤ ਕੌਰ, ਅੰਮ੍ਰਿਤਪਾਲ ਕੌਰ, ਹਰਦੀਪ ਕੌਰ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਐੱਸ ਜੀ ਐੱਸ ਕੰਗ ਯਾਦਗਾਰੀ ਡਰੀਮਲੈਂਡ ਪਬਲਿਕ ਸਕੂਲ ਦੀ ਇਮਾਰਤ (ਦੂਜੀ ਮੰਜ਼ਿਲ) ਦਾ ਲੈਂਟਰ ਪਾਏ ਜਾਣ ਸਮੇਂ ਦਾ ਦ੍ਰਿਸ਼