News & Events
Jun
2023
May
2023
May
2023
Apr
2023
Apr
2023
Mar
2023
Mar
2023
Feb
2023
In-person meetings with alumni who now live outside of the country but attended the school
Type : Acitivity
ਵਿਦੇਸ਼ਾਂ ਵਿੱਚ ਵਸਦੇ, ਪਰ ਸੰਸਥਾ ਤੋਂ ਪੜ੍ਹ ਚੁੱਕੇ ਵਿਦਿਆਰਥੀਆਂ ਨਾਲ ਰੂਬਰੂ
ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ
"ਭਾਵੇਂ ਸਬੰਧਤ ਵਿਦਿਆਰਥੀ ਲਈ ਉੱਚ ਸਿੱਖਿਆ ਸੰਸਥਾਵਾਂ ਤੋਂ ਹਾਸਲ ਕੀਤੀ ਸਿੱਖਿਆ, ਪ੍ਰਾਪਤ ਰੁਤਬਿਆਂ ਅਤੇ ਵਿਦੇਸ਼ਾਂ ਦੀ ਚਕਾਚੌਂਧ ਕਾਰਨ, ਸਕੂਲ ਨਾਂ ਦੀ ਸੰਸਥਾ ਬਹੁਤ ਪਿੱਛੇ ਰਹਿ ਜਾਂਦੀ ਹੈ, ਪਰ ਹਰ ਵਿਅਕਤੀ ਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਗਿਆਨ ਦੇ ਅਸੀਮ-ਸੰਸਾਰ ਦੇ ਪੰਧ ’ਤੇ ਪਾਉਣ ਵਾਲੇ ਅਤੇ ਸੰਸਾਰ ਨਾਲ ਜੋੜਨ ਵਾਲੇ ਸਕੂਲਾਂ ਦੀ ਵਡਿਆਈ ਅਸੀਮ ਹੁੰਦੀ ਹੈ।" ਇਹ ਵਿਚਾਰ ਮੇਜਬਾਨ ਸੰਸਥਾ ਦੇ 20 ਸਾਲ ਪਹਿਲਾਂ ਰਹੇ ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਪ੍ਰਗਟ ਕੀਤੇ। ਉਹ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿੱਚੋਂ 20 ਸਾਲ ਪਹਿਲਾਂ ਪੜ੍ਹ ਚੁੱਕੇ, ਪਰ ਅੱਜ ਕੱਲ੍ਹ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਵਸਦੇ ਵਿਦਿਆਰਥੀਆਂ ਨਾਲ ਰੂਬਰੂ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜ਼ਿੰਦਗੀ ਵਿੱਚ ਜੋ ਵੀ ਬਣਨ, ਜੋ ਵੀ ਕਰਨ ਆਦਿ ਸਭ ਤੋਂ ਵੀ ਅਹਿਮ ਹੈ ਕਿ ਜ਼ਿੰਦਗੀ ਜਿਊਂਣ ਦਾ ਹੁੰਨਰ ਹਾਸਲ ਕੀਤਾ ਜਾਵੇ। ਪੜ੍ਹ ਚੁੱਕੇ ਮਹਿਮਾਨ ਵਿਦਿਆਰਥੀਆਂ ਵਿੱਚ ਦਿਲਪ੍ਰੀਤ ਸਿੰਘ ਗਿੱਲ, ਸਤਵੀਰ ਸਿੰਘ ਭੂੰਦੜੀ, ਅਮਰਬੀਰ ਬਾਗੀ ਅਤੇ ਗੁਰਸਿਮਰਨ ਸਿੰਘ ਸ਼ਾਮਲ ਸਨ, ਜਿਹੜੇ ਉਸ ਸਮੇਂ ਸੰਸਥਾ ਦੇ ਹੋਸਟਲ ਵਿੱਚ ਰਹਿਕੇ ਪੜ੍ਹਦੇ ਹੁੰਦੇ ਸਨ। ਉਨ੍ਹਾਂ ਆਪਣੇ ਪੜ੍ਹਨ ਸਮੇਂ ਦੇ ਅਨੁਭਵ ਸਾਂਝੇ ਕੀਤੇ ਅਤੇ ਉਸ ਸਮੇਂ ਪੜ੍ਹਾਉਂਦੇ ਹਰੇ ਅਧਿਆਪਕਾਂ ਨੂੰ ਯਾਦ ਕੀਤਾ। ਉਨ੍ਹਾਂ ਵਿਦੇਸ਼ ਦੀ ਜ਼ਿੰਦਗੀ ਦੇ ਕਠੋਰ ਅਨੁਭਵ ਵੀ ਸਾਂਝੇ ਕੀਤੇ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਹੋਵੇ, ਭਾਵੇਂ ਵਿਦੇਸ਼, ਜ਼ਿੰਦਗੀ ਵਿੱਚ ਕਾਮਯਾਬੀ ਦਾ ਨੇੜਲਾ ਰਸਤਾ ਕੋਈ ਨਹੀਂ, ਇਸਦੇ ਲਈ ਵਿਦਿਆਰਥੀਆਂ ਨੂੰ ਟੀਚੇ ਮਿਥਣੇ ਹੀ ਹੋਣਗੇ, ਅਨੁਸਾਸ਼ਨ ਵਿੱਚ ਰਹਿਣਾ ਹੀ ਹੋਵੇਗਾ, ਇਕਾਗਰ ਹੋਣਾ ਹੀ ਹੋਵੇਗਾ, ਜ਼ਿੰਦਗੀ ਵਿੱਚ ਆਸਥਾ ਬਣਾਉਣੀ ਹੀ ਹੋਵੇਗੀ, ਸਾਧਨਾ ਕਰਨੀ ਹੀ ਹੋਵੇਗੀ। ਉਨ੍ਹਾਂ ਸੰਸਥਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਲਗਾਤਾਰ ਸੰਸਥਾ ਦੇ ਮਿਸ਼ਨਰੀ ਖਾਸੇ ਦੀ ਕੀਤੀ ਜਾਂਦੀ ਪਹਿਰੇਦਾਰੀ ਅਤੇ ਪ੍ਰਗਤੀ ਦੀ ਸਰਾਹਨਾ ਕੀਤੀ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਆਪਣੇ ਸੰਬੋਧਨ ਵਿੱਚ ਸਭ ਨੂੰ, ਜੀਵਨ ਵਿੱਚ ਸਿੱਖਿਆ ਦੇ ਮਹੱਤਵ ਬਾਰੇ ਸਮਝਾਇਆ। ਇਸ ਮੌਕੇ ’ਤੇ ਸ੍ਰੀਮਤੀ ਬੇਅੰਤ ਕੌਰ ਨੇ ਇਸ ਦਿਨ ਨੂੰ ਯਾਦਗਾਰੀ ਕਿਹਾ। ਸਾਬਕਾ ਪ੍ਰਿੰਸੀਪਲ ਤੇਜਿੰਦਰ ਸਿੰਘ ਅਤੇ ਮਹਿਮਾਨ ਵਿਦਿਆਰਥੀ ਅਮਰਬੀਰ ਬਾਗ਼ੀ ਨੇ ਇੱਕ ਇੱਕ ਗੀਤ ਸੁਣਾਇਆ। ਇਸ ਮੌਕੇ ’ਤੇ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਹਰਮੰਦਰ ਸਿੰਘ, ਮਨਦੀਪ ਸਿੰਘ ਕੰਗ, ਗੁਰਪ੍ਰੀਤ ਸਿੰਘ ਮਾਦਪੁਰ (ਸਾਰੇ ਆਸਟਰੇਲੀਆ ਵਾਸੀ), ਸੁਖਵੰਤ ਸਿੰਘ ਮਾਦਪੁਰ (ਕੈਨੇਡਾ ਵਾਸੀ), ਅਰਬਦੀਪ ਸਿੰਘ, ਨਿਰਪਾਲ ਸਿੰਘ, ਨਵਪ੍ਰੀਤ ਕੌਰ, ਜਗਮੀਤ ਕੌਰ, ਵੀਰਇੰਦਰ ਸਿੰਘ, ਸਰਬਜੀਤ ਸਿੰਘ, ਸ਼ਰਨਜੀਤ ਕੌਰ, ਕਿਰਨਪ੍ਰੀਤ ਕੌਰ ਆਦਿ ਸ਼ਾਮਲ ਸਨ। ਉਪਰੰਤ ਪੜ੍ਹ ਚੁੱਕੇ ਵਿਦਿਆਰਥੀਆਂ, ਇੱਕ ਰਾਤ ਮੁੜ ਹੋਸਟਲ ਵਿੱਚ ਵਿੱਚ ਰਹੇ ਅਤੇ ਉਨ੍ਹਾਂ ਪ੍ਰਬੰਧਕੀ ਕਮੇਟੀ ਨੂੰ ਵਚਨ ਦਿੱਤਾ ਕਿ ਉਹ ਸੰਸਥਾ ਦੇ ਲੋੜਵੰਦ ਵਿਦਿਆਰਥੀਆਂ ਦੀ, ਉਚੇਰੀ ਸਿੱਖਿਆ ਤੱਕ ਵਿਤੀ ਸਹਾਇਤਾ ਕਰਨਗੇ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਵਿਸ਼ੇਸ਼ ਅਸੈਂਬਲੀ ਦੌਰਾਨ ਸਨਮਾਨਿਤ ਕੀਤੇ ਜਾ ਰਹੇ ਸੰਸਥਾ ਦੇ ਪੁਰਾਣੇ ਵਿਦਿਆਰਥੀ