Go Back
27
Mar
2024

A play based on the ideology of Shaheed Bhagat Singh was played Chippan ton pahila

Type : Acitivity

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ’ਤੇ ਅਧਾਰਤ ਨਾਟਕ ‘ਛਿਪਣ ਤੋਂ ਪਹਿਲਾਂ’ਖੇਡਿਆ


ਤਸਵੀਰ: ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ ਖੇਡੇ ਗਏ ਨਾਟਕ ‘ਛਿਪਣ ਤੋਂ ਪਹਿਲਾਂ’ ਦੀਆਂ ਝਲਕੀਆਂ
ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿਖੇ ਚੱਲ ਰਹੇ ‘ਮੇਰਾ ਪਿੰਡ 360’ ਪ੍ਰੋਜੈਕਟ ਦੁਆਰਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਰੂਪਮਾਨ ਕਰਦਾ ਨਾਟਕ ‘ਛਿਪਣ ਤੋਂ ਪਹਿਲਾਂ’ ਵਿਖਾਇਆ ਗਿਆ। ਇਹ ਨਾਟਕ ਦਵਿੰਦਰ ਦਮਨ ਦਾ ਲਿਖਿਆ ਹੋਇਆ ਹੈ ਅਤੇ ਇਸ ਦੀ ਪੇਸ਼ਕਾਰੀ ‘ਸਤਿਕਾਰ ਰੰਗ ਮੰਚ ਮੁਹਾਲੀ’ ਵੰਲੋਂ ਜਸਵੀਰ ਗਿੱਲ ਦੀ ਨਿਰਦੇਸ਼ਨਾਂ ਹੇਠ ਕੀਤੀ ਗਈ। ਸਬੱਬ ਵਸ ਇਹ ਕੰਗ ਯਾਦਗਾਰੀ ਸਿੱਖਿਆ- ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਲਾਨਾ ਨਤੀਜੇ ਵਾਲੇ ਦਿਨ ਹੋ ਰਿਹਾ ਸੀ, ਜਿਸ ਕਾਰਨ ਇਸ ਨਾਟਕ ਨੂੰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸੰਸਥਾ ਦੇ ਨਿਰਮਾਣ ਕਾਰਜਾਂ ਵਿੱਚ ਲੱਗੇ ਕਾਮਿਆਂ ਅਤੇ ਸਟਾਫ ਮੈਂਬਰਾਂ ਨੇ ਮਾਣਿਆਂ। ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਦੀਆਂ ਤਸ਼ਵੀਰਾਂ ’ਤੇ ਪੁਸ਼ਪ ਅਰਪਣ ਕੀਤੇ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ, ਬਲੀਦਾਨ ਦੇਣ ਵਾਲੀ ਜਵਾਨੀ ਦਾ ਸਾਡੇ ’ਤੇ ਵੱਡਾ ਕਰਜ਼ ਹੈ, ਜਿਸ ਕਾਰਨ ਸਾਨੂੰ ਹਮੇਸ਼ਾਂ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਸ਼ਰਧਾ-ਸਿੱਜਦਾ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਟਕ ਵਿੱਚ ਸ਼ਹੀਦ ਭਗਤ ਸਿੰਘ ਦੀ ਭੂਮਿਕਾ ਵਿੱਚ ਜਸਵੀਰ ਗਿੱਲ, ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਦੇ ਰੂਪ ਵਿੱਚ ਪ੍ਰਸਿੱਧ ਫਿਲਮੀਂ ਅਦਾਕਾਰਾ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਜੇਲ ਦੇ ਭੰਗੀ ‘ਬੋਘੇ’ ਦੇ ਰੂਪ ਵਿੱਚ ਅਭੀ ਮਨੀ, ਜੇਲਰ ਦੇ ਰੂਪ ਵਿੱਚ ਗੁਰਮਨ ਗਿੱਲ, ਵਕੀਲ ਦੇ ਰੂਪ ਵਿੱਚ ਚਿਰਾਗ ਗਿੱਲ ਅਤੇ ਸਿਪਾਹੀ ਦੇ ਰੂਪ ਵਿੱਚ ਸਿਰਜਣਾ ਨੇ ਆਪੋ-ਆਪਣੀਆਂ ਭੂਮਿਕਾਵਾਂ ਬਾਖੂਬ ਨਿਭਾਈਆਂ। ਨਾਟਕ ਮੰਚਣ ਦੌਰਾਨ ਸ਼ਹੀਦ ਦੀ ਮਾਤਾ ਅਤੇ ਜੇਲ ਦੇ ਭੰਗੀ ਬੋਘੇ ਦੇ ਭਾਵੁਕ ਵਾਰਤਾਲਾਪ, ਦਰਸ਼ਕਾਂ ਦੀਆਂ ਅੱਖਾਂ ਨੂੰ ਵਾਰ ਵਾਰ ਸੇਜਲ ਕਰਦੇ ਰਹੇ ਅਤੇ ਪੇਸ਼ਕਾਰੀ ਨੂੰ ਭਰਵੀਂ ਦਾਦ ਮਿਲਦੀ ਰਹੀ। ਇਸ ਮੌਕੇ ’ਤੇ ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਇੰਦਰਵੀਰ ਸਿੰਘ, ਸਰਬਜੀਤ ਸਿੰਘ, ਚੌਧਰੀ ਤੀਰਥ ਰਾਮ, ਗਗਨਦੀਪ ਕੌਰ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।