Go Back
8
Jan
2024

Mera Pind 360 Opened

Type : Acitivity

ਮੁਫਤ ਸਹੂਲਤ ਕੇਂਦਰ 'ਮੇਰਾ ਪਿੰਡ 360' ਦਾ ਉਦਘਾਟਨ

ਬਦਲਵੇਂ ਫਸਲੀ ਚੱਕਰ ਲਈ ਵੀ ਅਗਵਾਈ ਦੇਣਗੇ ਇਹ ਕੇਂਦਰ - ਇੰਜ: ਗਰਗ

"ਖਾਲਸਾ ਏਡ ਇੰਟਰਨੈਸ਼ਨ ਦਾ ਮਨੋਰਥ, ਵਿਸ਼ਵ ਪੱਧਰ ’ਤੇ ਦੀਨ-ਦੁਖੀਆਂ ਦੀ ਸਮੇਂ ਸਿਰ ਸਹਾਇਤਾ ਕਰਨਾ ਤਾਂ ਹੈ ਹੀ, ਪਰ ਵਧਦੀ ਸੇਵਾ ਵਜੋਂ ‘ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ’ ਦੀ ਨਿਰਦੇਸ਼ਨਾ ਅਤੇ ਸਹਿਯੋਗ ਨਾਲ, ਪੰਜਾਬ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ, ਸਰਕਾਰੀ ਵਿਭਾਗਾਂ ਨਾਲ ਸਬੰਧਤ, ਮੁਫਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।" ਇਹ ਜਾਣਕਾਰੀ ਖਾਲਸਾ ਏਡ ਇੰਟਰਨੈਸ਼ਨਲ, ਪੰਜਾਬ ਦੇ ਨੁਮਾਂਇੰਦੇ ਭਾਈ ਗੁਰਵਿੰਦਰ ਸਿੰਘ ਨੇ ਦਿੱਤੀ। ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ, ਇਸ ਚੌਥੇ ਕੇਂਦਰ ‘ਮੇਰਾ ਪਿੰਡ 360’ ਦੇ ਉਦਘਾਟਨੀ ਸਮਾਰੋਹ ਉਪਰੰਤ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਪਾਸਪੋਰਟ, ਪੈਨ-ਕਾਰਡ, ਈ-ਟਿਕਟਾਂ, ਸਿਹਤ-ਬੀਮਾਂ ਕਾਰਡ, ਕਿਸਾਨੀ ਨਾਲ ਸਬੰਧਤ ਕੰਮਾਂ ਦੇ ਫਾਰਮ ਭਰਨ ਆਦਿ ਸੇਵਾਵਾਂ ਤੋਂ ਇਲਾਵਾ ਕੰਪਿਊਟਰ ਟਰੇਨਿੰਗ, ਕੰਪਿਊਟਰ ਡਿਜ਼ਾਈਨਿੰਗ, ਸਿਲਾਈ ਕਢਾਈ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ‘ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ’ ਦੇ ਨੁੰਮਾਂਇੰਦੇ ਇੰਜ: ਮੱਖਣ ਲਾਲ ਗਰਗ ਹੋਰਾਂ ਨੇ ਦੱਸਿਆ ਕਿ ਇਸ ਕੇਂਦਰ ਵਿੱਚ, ਹਰ ਹਫਤੇ ਈ-ਕਲੀਨਿਕ ਦੁਆਰਾ, ਦੇਸ਼/ਵਿਦੇਸ਼ ਵਿੱਚ ਬੈਠੇ ਮਾਹਿਰ ਡਾਕਟਰ ਮਰੀਜ਼ਾਂ ਦੀ ਸਿਹਤ ਅਗਵਾਈ ਕਰਨਗੇ ਅਤੇ ਕੇਂਦਰ ਦੀ ਲਾਇਬਰੇਰੀ ਵਿੱਚ ਇਤਿਹਾਸਕ, ਧਾਰਮਿਕ, ਵਿਗਿਆਨਕ, ਖੇਤੀਬਾੜੀ ਨਾਲ ਸਬੰਧਤ ਕਿਤਾਬਾਂ ਅਤੇ ਅਖਬਾਰ ਪੜ੍ਹੇ ਜਾ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਬਦਲ ਵਜੋਂ ਸ਼ਹਿਦ ਦੀਆਂ ਮੱਖੀਆਂ ਅਤੇ ਹੋਰ ਸਹਾਇਕ ਧੰਦਿਆਂ ਲਈ, ਉਤਸ਼ਾਹਿਤ ਕਰਨ ਲਈ, ਸਮੇਂ ਸਮੇਂ ’ਤੇ ਸੈਮੀਨਾਰ ਅਤੇ ਵਿਚਾਰ ਗੋਸ਼ਟੀਆਂ ਹੋਇਆ ਕਰਨਗੀਆਂ। ਰਾਮਪੁਰਾ (ਬਠਿੰਡਾ) ਦੇ ਨੇੜੇ ਪਿੰਡ ਬੱਲ੍ਹੋ ਵਿਖੇ ਚੱਲ ਰਹੇ ਅਜਿਹੇ ਹੀ ਕੇਂਦਰ ਦੇ ਨੁਮਾਂਇੰਦੇ ਭੁਪਿੰਦਰ ਸਿੰਘ ਨੇ ਆਪਣੇ ਪਿੰਡ ਵਾਲੇ ਕੇਂਦਰ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਇਹ ਇੱਕ ਅਜਿਹਾ ਕੇਂਦਰ ਹੈ, ਜਿਸਤੋਂ ਪਿੰਡਾਂ ਦੇ ਲੋਕਾਂ ਨੂੰ ਮੁਫਤ ਸਹੂਲਤਾਂ ਮਿਲਦੀਆਂ ਹਨ। ਸਿੱਖਿਆ-ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਕਿ ਇਸ ਸਮਾਜ ਦੇ ਵਿੱਚ, ਜਨ-ਸਧਾਰਨ ਨੂੰ ਮੁਫਤ ਸਹੂਲਤਾਂ ਦੇਣ ਵਾਲੇ ਇਸ ਕਾਫਲੇ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਇਲਾਕੇ ਲਈ, ਇਸ ਸਹੂਲਤ-ਕੇਂਦਰ ਨੂੰ ਵਰਦਾਨ ਦੱਸਿਆ। ਆਦਰਸ਼ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ, ਕਿ ਉਹ ਆਪਣੇ ਟਰਸਟ ਵੱਲੋਂ ਇਸ ਨਿਵੇਕਲੇ ਕਾਰਜ ਦੀ ਹਰ ਸੰਭਵ ਸਹਾਇਤਾ ਕਰਨਗੇ। ਸੰਸਥਾ ਦੀ ਪਿ੍ਰੰਸੀਪਲ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਡਾ: ਨਿਸ਼ਾ ਸਿੰਘ, ਕੁਲਬੀਰ ਸਿੰਘ, ਕਰਮਜੀਤ ਸਿੰਘ, ਅਵਤਾਰ ਸਿੰਘ, ਨਵਜੋਤ ਸਿੰਘ, ਰਾਜਿੰਦਰ ਸਿੰਘ ਮਾਲਵਾ, ਚਰਨ ਸਿੰਘ ਬੇਲਾ, ਪ੍ਰਿੰਸੀਪਲ ਨਵਪ੍ਰੀਤ ਕੌਰ, ਜਗਮੀਤ ਕੌਰ, ਗਗਨਦੀਪ ਕੌਰ, ਵੀਰਇੰਦਰ ਸਿੰਘ, ਸਰਬਜੀਤ ਸਿੰਘ ਆਦਿ ਮੌਜੂਦ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ, ਸ਼ੁਰੂ ਹੋਏ 'ਮੇਰਾ ਪਿੰਡ 360' ਕੇਂਦਰ ਦੇ ਉਦਘਾਟਨ ਸਮੇਂ ਦੀਆਂ ਤਸਵੀਰਾਂ