Go Back
30
May
2025

Pratibha Dr. Jaspreet Kaur, the IAS officer of the area, was honored.

Type : Acitivity



ਕੰਗ ਯਾਦਗਾਰੀ ਸਕੂਲ ਵਿਖੇ ‘ਮਿਟੀ ਰੁਦਨ ਕਰੇ’ ਦੀ ਸਫ਼ਲ ਪੇਸ਼ਕਾਰੀ





ਇਲਾਕੇ ਦੀ ਆਈ ਏ ਐੱਸ ਬਣੀ ਪ੍ਰਤਿਭਾ ਡਾ: ਜਸਪ੍ਰੀਤ ਕੌਰ ਦਾ ਸਨਮਾਨ ‘‘ਕੇਵਲ ਅਤੇ ਕੇਵਲ ਸਿੱਖਿਆ ਹੀ ਹੈ, ਜਿਹੜੀ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਨ ਦਾ ਵਰਦਾਨ ਦਿੰਦੀ ਹੈ ਅਤੇ ਜੀਵਨ ਭਰ ਸਿੱਖਣ ਦੀ ਜਗਿਆਸਾ, ਉਸਨੂੰ ਹੋਰ ਪ੍ਰਭਾਵੀ ਬਣਾਉਂਦਾ ਰਹਿੰਦੀ ਹੈ।’’ ਇਹ ਵਿਚਾਰ ਪਿੰਡ ਬਸੀ ਗੁੱਜਰਾਂ ਦੀਆਂ ‘ਕੰਗ ਯਾਦਗਾਰੀ ਅਤੇ ਡਰੀਮਲੈਂਡ ਪਬਲਿਕ ਸਕੂਲ’ ਸਿੱਖਿਆ-ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ, ਹਾਲ ਹੀ ਵਿੱਚ ਆਈ ਏ ਐੱਸ ਵਜੋਂ ਚੁਣੀ ਗਈ ਡਾ: ਜਸਪ੍ਰੀਤ ਕੌਰ ਨੇ ਪ੍ਰਗਟ ਕੀਤੇ। ਉਹ ਇੱਥੇ, ਆਪਣੇ ਸਨਮਾਨ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣਾ ਨਿਸ਼ਾਨਾ ਮਿਥ ਕੇ ਅਤੇ ਫਿਰ ਇਕਾਗਰਮਨ ਹੋ ਕੇ ਸਖ਼ਤ-ਮਿਹਨਤ ਕਰਦੇ ਹਾਂ, ਤਾਂ ਨਿਸ਼ਾਨੇ ’ਤੇ ਪਹੁੰਚਣਾ ਆਸਾਨ ਹੋ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹੋ ਪ੍ਰੇਰਨਾ ਦਿੱਤੀ, ਕਿ ਸ਼ੋਸ਼ਲ-ਮੀਡੀਆ ਦੀ ਚਕਾਚੌਂਧ ਤੋਂ ਬਚਣ ਅਤੇ ਮੁਬਾਈਲ ਦੀ ਵਰਤੋਂ ਸਿਰਫ ਸਿੱਖਿਆ ਲਈ ਹੀ ਕਰਨ। ਇਸ ਮੌਕੇ ’ਤੇ ਉਨ੍ਹਾਂ ਆਪਣੇ ਮੁਢਲੇ ਸਕੂਲਾਂ, ਕਾਲਜਾਂ ਦੇ ਸਫਰ ਬਾਰੇ ਦੱਸਿਆ, ਕਿ ਕਿਵੇਂ ਉਹ ਡਾਕਟਰ ਬਣਨ ਲਈ ਸਰਕਾਰੀ ਕਾਲਜ ਵਿੱਚ ਦਾਖਲਾ ਲੈਣ ਦੇ ਯੋਗ ਹੋ ਸਕੀ ਅਤੇ ਉਹ ਕਿਵੇਂ, ਪਹਿਲੀ ਵਾਰ ਹੀ ਆਈ ਏ ਐੱਸ ਚੁਣੀ ਗਈ। ਇਸ ਮੌਕੇ ’ਤੇ ਉਨ੍ਹਾਂ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਦੀ ਪਹਿਰੇਦਾਰੀ ਨੂੰ ਦਿੱਤਾ ਅਤੇ ਵਿਸਥਾਰ ਪੂਰਬਕ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਹਾਜ਼ਰ ਸਰੋਤਿਆਂ ਨੇ ਇਸ ਪ੍ਰਤਿਭਾ ਨੂੰ ਭਰਵੀਂ ਦਾਦ ਦਿੱਤੀ। ਇਸ ਤੋਂ ਪਹਿਲਾਂ, ਸੰਸਥਾ ਦੇ ਬਹੁਮੰਤਵੀ-ਹਾਲ ਵਿੱਚ ਇਸ ਪ੍ਰਤਿਭਾ ਨੂੰ ‘ਲਾਲ-ਗਲੀਚਾ’ ’ਤੇ, ਫੁੱਲ ਵਰਖਾ, ਪੀ ਟੀ ਸ਼ੋਅ ਅਤੇ ਤਾੜੀਆਂ ਦੀ ਗੜਗੜਾਹਟ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ’ਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਡਾ: ਕੁਲਦੀਪ ਸਿੰਘ ਅਤੇ ਫਿਲਮੀ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਆਪੋ ਆਪਣੇ ਸੰਬੋਧਨ ਵਿੱਚ, ਸਮਾਗਮ ਦੀ ਨਾਇਕਾ ਡਾ: ਜਸਪ੍ਰੀਤ ਕੌਰ ਵੱਲੋਂ ਸਖਤ- ਸਾਧਨਾਂ ਦੁਆਰਾ ਹਾਸਲ ਕੀਤੇ ਇਸ ਮੁਕਾਮ ਬਦਲੇ, ਉਸ ਅਤੇ ਉਸਦੇ ਮਾਪਿਆਂ, ਪੁਲਿਸ ਅਧਿਕਾਰੀ ਸ: ਸਰਬਜੀਤ ਸਿੰਘ ਅਤੇ ਮਾਤਾ ਸ੍ਰੀਮਤੀ ਕਮਲਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਚੇਤ-ਮਨ ਵਿੱਚ, ਉੱਚ ਪ੍ਰਾਪਤੀਆਂ ਦੇ ਬੀਜ ਸਾਂਭਣ ਅਤੇ ਸਮਾਂ ਆਉਣ ’ਤੇ ਇਨ੍ਹਾਂ ਦੇ ਪੁੰਗਰਨ ਲਈ, ਆਪਣੇ ਇਰਾਦਿਆਂ ਦੀ ਉਪਜਾਊ-ਭੂੰਮੀਂ ਤਿਆਰ ਕਰਨ। ਇਸ ਮੌਕੇ ’ਤੇ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਡਾ: ਜਸਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਦਾ ਨਿੱਘਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਰੋਟੇਰੀਅਨ ਅਜਮੇਰ ਸਿੰਘ, ਪਿ੍ਰੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਕਰਨਜੋਤ ਕੌਰ, ਦਲਜੀਤ ਕੌਰ ਆਦਿ ਮੌਜੂਦ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਆਈ ਏ ਐੱਸ ਡਾ: ਜਸਪ੍ਰੀਤ ਕੌਰ ਦੇ ਸਨਮਾਨ ਸਮਾਗਮ ਦੀਆਂ ਝਲਕੀਆਂ