News & Events
Mar
2025
Mar
2025
Jan
2025
Dec
2024
Nov
2024
Mar
2025
Pritibha Parakha at Kang Memorial Institute on March 15
Type : Acitivity
ਕੰਗ ਯਾਦਗਾਰੀ ਸੰਸਥਾ ਵਿਖੇ ਪ੍ਰੀਤਿਭਾ ਪਰਖ ਪ੍ਰੀਖਿਆ 15 ਮਾਰਚ ਨੂੰ
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ‘ਪ੍ਰੀਤਿਭਾ ਪਰਖ ਪ੍ਰੀਖਿਆ’ ਦਾ ਸੁਨੇਹਾ ਦੇਣ ਸਮੇਂ, ਸਟਾਫ ਨਾਲ ਖੜ੍ਹੇ, ਯੋਜਨਾ ਦਾ ਲਾਭ ਲੈ ਰਹੇ ਵਿਦਿਆਰਥੀ
ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ, 6ਵੀਂ ਅਤੇ 7ਵੀਂ ਜਮਾਤ ਤੋਂ ਮੁਫਤ ਸਿੱਖਿਆ ਲਈ ਸਾਲਾਨਾ ‘ਪਰਖ ਪ੍ਰੀਖਿਆ’ 15 ਮਾਰਚ 2025 ਨੂੰ ਸਵੇਰੇ 10 ਵਜੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਮਿਸ਼ਨਰੀ ਖਾਸਾ ਹੋਣ ਕਾਰਨ, ਸੰਸਥਾ ਦੀ ਪ੍ਰਬੰਧਕੀ ਕਮੇਟੀ ਬੀਤੇ 23 ਸਾਲਾਂ ਤੋਂ, ਇਸ ਯੋਜਨਾ ਦੁਆਰਾ, ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਲੜ ਲਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੇਵਲ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਹੀ ਭਾਗ ਲੈ ਸਕਣਗੇ, ਪ੍ਰੀਖਿਆ 6ਵੀਂ ਅਤੇ 7ਵੀਂ ਦੇ ਸਿਲੇਬਸ ਵਿੱਚੋਂ ਹੀ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ, ਕਿ ਉਹ ਇਸ ਯੋਜਨਾ ਦਾ ਲਾਭ ਲੈਣ ਲਈ, ਆਪਣੇ ਬੱਚਿਆਂ ਨੂੰ ਇਸ ਪ੍ਰੀਖਿਆ ਦਾ ਹਿੱਸਾ ਬਣਾਉਣ। ਇਸ ਮੋਕੇ ਦਲਜੀਤ ਕੌਰ, ਗਗਨਪ੍ਰੀਤ ਕੌਰ, ਬੇਅੰਤ ਕੌਰ, ਕਿਰਨਜੋਤ ਕੌਰ ਆਦਿ ਸਟਾਫ ਮੈਂਬਰ ਸ਼ਾਮਲ ਸਨ।