Go Back
30
Jan
2025

Lectures on science topics

Type : Acitivity

ਕਣ ਕਣ ਵਿੱਚ ਵਿਗਿਆਨ ਵਿਸ਼ੇ ਤੇ ਭਾਸ਼ਣ



ਵਿਗਿਆਨ ਵਿਸ਼ੇ ਦੇ ਸੇਵਾ ਮੁਕਤ ਪ੍ਰਿੰਸੀਪਲ ਸੁਰਿੰਦਰ ਸਿੰਘ ਬਾਜਵਾ ਨੂੰ ਦਿਲਚਸਪੀ ਨਾਲ ਸੁਣ ਰਹੇ ਵਿਦਿਆਰਥੀ।

ਸ਼੍ਰੀ ਚਮਕੌਰ ਸਾਹਿਬ 28 ਜਨਵਰੀ ( ਜਗਮੋਹਣ ਨਾਰੰਗ ) ਨਜ਼ਦੀਕੀ ਪਿੰਡ ਬਸੀ ਗੁਜਰਾਂ ਦੇ ਡਰੀਮਲੈਡ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਿੱਚ ਵਿਗਿਆਨ ਦਾ ਸੰਚਾਰ ਕਰਨ ਲਈ ਸੇਵਾ ਮੁਕਤ ਪ੍ਰਿੰਸੀਪਲ ਸੁਰਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਵਿਦਿਆਰਥੀ ਨੂੰ ਵਿਗਿਆਨ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਵਿਗਿਆਨਕ ਖੋਜਾਂ ਨੇ ਮਨੁੱਖ ਦੇ ਜੀਵਨ ਨੂੰ ਸਰਲ ਬਣਾ ਦਿੱਤਾ ਹੈ। ਉਹਨਾਂ ਦੱਸਿਆ ਕਿ ਜੇਕਰ ਅਸੀਂ ਦੁਆਲੇ ਦੇ ਵਰਤਾਰਿਆਂ ਦੇ ਕਾਰਨ ਜਾਣੀਏ ਤਾਂ ਸਾਨੂੰ ਕਣ ਕਣ ਵਿੱਚ ਵਿਗਿਆਨ ਮਿਲੇਗੀ ਉਹਨਾਂ ਦੱਸਿਆ ਹਵਾਵਾਂ ਦਾ ਚੱਲਣਾ, ਬੱਦਲਾਂ ਦਾ ਬਣਨਾ, ਦਿਨ /ਰਾਤ ਬਾਰਸ਼ਾਂ ਦਾ ਪੈਣਾ, ਰੁੱਤਾਂ ਦਾ ਬਦਲਣਾ, ਘੜੀ ਦੀ ਟਿੱਕ - ਟਿੱਕ, ਸਮੁੱਚੀ ਮਸ਼ੀਨਰੀ ਹਰ ਕਿਸਮ ਦੇ ਜਹਾਜ਼, ਹਰ ਕਿਸਮ ਦੇ ਯੰਤਰ, ਸਿਹਤ ਸੇਵਾਵਾਂ ਆਦਿ ਸਭ ਵਿਗਿਆਨ ਹਨ। ਉਹਨਾਂ ਵਿਗਿਆਨ ਦੀਆਂ ਖੋਜਾਂ ਦੀ ਵਡਿਆਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਲਬ ਦੀ ਖੋਜ ਨੇ ਦੁਨੀਆਂ ਰੁਸ਼ਨਾ ਦਿੱਤੀ ਹੈ ਜਦੋਂ ਕਿ ਹਵਾਈ ਉਡਾਣ ਦੀ ਖੋਜ ਨੇ ਦੁਨੀਆਂ ਨੂੰ ਪਿੰਡ ਬਣਾ ਦਿੱਤਾ ਹੈ। ਉਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਅਧਿਆਪਕਾਂ ਦੀ ਗੱਲ ਧਿਆਨ ਨਾਲ ਸੁਣਨ ਅਤੇ ਜਦੋਂ ਕੋਈ ਗੱਲ ਸਮਝ ਵਿੱਚ ਨਾ ਆਵੇ ਤਾਂ ਸਵਾਲ ਕਰਨ ਹਰ ਰੋਜ਼ ਕੁਝ ਨਵਾਂ ਸਿੱਖਣ ਵਿੱਚ ਦਿਲਚਸਪੀ ਲੈਣ। ਇਸ ਮੌਕੇ ਤੇ ਉਹਨਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਤੇ ਪ੍ਰਿੰਸੀਪਲ ਨਵਪ੍ਰੀਤ ਕੌਰ ,ਅਮਨਦੀਪ ਕੌਰ ,ਬੇਅੰਤ ਕੌਰ, ਅਤੇ ਉਨਾਂ ਨਾਲ ਮਨਪ੍ਰੀਤ ਕੌਰ, ਕਰਨਜੋਤ ਕੌਰ, ਕਿਰਨਜੋਤ ਕੌਰ ,ਮਨਦੀਪ ਕੌਰ , ਬਲਜਿੰਦਰ ਸਿੰਘ, ਗਗਨਪ੍ਰੀਤ ਕੌਰ , ਦਲਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਆਦਿ ਮੌਜੂਦ ਸਨ।