Go Back
30
Jan
2025

In order to promote rational consciousness, the sixth consciousness test was conducted

Type : Acitivity

ਤਰਕਸ਼ੀਲ ਚੇਤਨਾ ਦੇ ਪ੍ਰਸਾਰ ਹਿੱਤ ਛੇਵੀਂ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ



ਤਰਕਸ਼ੀਲ ਪ੍ਰੀਖਿਆ ਵਿਚੋਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣ ਦਾ ਦ੍ਰਿਸ਼

ਸ੍ਰੀ ਚਮਕੌਰ ਸਾਹਿਬ...... ਜਨਵਰੀ ( ਜਗਮੋਹਣ ਸਿੰਘ ਨਾਰੰਗ) ਮਾਲਵਾ ਰੂਰਲ ਐਜੁਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸਿੱਖਿਆ ਸੰਸਥਾਵਾਂ ਸ.ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਸ ਅਤੇ ਡਰੀਮਲੈਂਡ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਿੱਚ ਤਰਕਸ਼ੀਲ ਚੇਤਨਾ ਦੇ ਪ੍ਰਸਾਰ ਹਿੱਤ ਛੇਵੀਂ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ ਸੀ । ਉਸ ਵਿੱਚ ਦੋਵੇਂ ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ ਇਸ ਪ੍ਰੀਖਿਆ ਵਿੱਚ ਜਿਹੜੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਉਹਨਾਂ ਨੂੰ ਤਰਕਸ਼ੀਲ ਸੁਸਾਇਟੀ ਰੂਪਨਗਰ ਦੇ ਨੁਮਾਇੰਦੇ ਜਿਹਨਾਂ ਵਿੱਚ ਅਸ਼ੋਕ ਕੁਮਾਰ ,ਹਰਵਿੰਦਰ ਸੁਖਰਾਮਪੁਰੀ ਅਤੇ ਸ਼ਲਿੰਦਰ ਕੁਰਾਲੀ ਵੱਲੋਂ ਸੰਸਥਾ ਵਿੱਚ ਆ ਕੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ ਅਤੇ ਤਰਕਸ਼ੀਲ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਵੀ ਇਨਾਮ ਵਜੋਂ ਦਿੱਤੀਆਂ ਗਈਆਂ ਇਸ ਦੌਰਾਨ ਅਸ਼ੋਕ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨਿਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੰਸਥਾ ਵਿੱਚ ਆਉਂਦੇ ਮਹੀਨਾਵਰ ਤਰਕਸ਼ੀਲ ਮੈਗਜ਼ੀਨ ਪੜ੍ਹਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਜਿਵੇਂ ਅੱਜ ਕੱਲ ਵਹਿਮਾਂ ਭਰਮਾਂ ਦਾ ਅੰਨਾ ਪ੍ਰਸਾਰ ਹੋ ਚੁੱਕਿਆ ਹੈ ਇਸ ਨੂੰ ਦੂਰ ਕਰਨ ਲਈ ਤਰਕਸ਼ੀਲ ਹੀ ਇੱਕ ਕੌੜੀ ਦਵਾਈ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ ਅੰਤ ਵਿੱਚ ਉਨਾਂ ਨੇ ਸੁਨੇਹਾ ਦਿੱਤਾ ਕਿ ਤਰਕਸ਼ੀਲਤਾ ਹੀ ਜ਼ਿੰਦਗੀ ਜਿਉਣ ਦਾ ਢੰਗ ਹੈ । ਇਨਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਛੇਵੀਂ ਦੇ ਅਰਸ਼ਦੀਪ ਸਿੰਘ, ਏਕਮਜੋਤ ਸਿੰਘ, ਨਵਨੀਤ ਕੌਰ (ਡੀ .ਪੀ. ਐਸ) ਹਰਸ਼ਦੀਪ ਸਿੰਘ, ਸੱਤਵੀਂ ਜਮਾਤ ਦੇ ਮਹਿਕਦੀਪ ਸਿੰਘ ,ਅੱਠਵੀਂ ਜਮਾਤ ਦੇ ਨਵਜੋਤ ਕੌਰ, ਤਾਨੀਆ ਅਤੇ ਨੌਵੀਂ ਜਮਾਤ ਦੀ ਜਾਨਵੀ ਰਾਣੀ, ਪਰਮਜੀਤ ਕੌਰ ਨੂੰ ਸਰਟੀਫਿਕੇਟ ਦਿੱਤੇ ਗਏ ਇਸ ਮੌਕੇ ਤੇ ਪ੍ਰਿੰਸੀਪਲ ਅਮਨਦੀਪ ਕੌਰ, ਨਵਪ੍ਰੀਤ ਕੌਰ ਪੰਜਾਬੀ ਅਧਿਆਪਕ ਨਰਿੰਦਰ ਸਿੰਘ ਰਮਨਦੀਪ ਸਿੰਘ, ਦਲਜੀਤ ਕੌਰ ਅਤੇ ਬੇਅੰਤ ਕੌਰ ਅਧਿਆਪਕ ਹਾਜ਼ਰ ਸਨ।