Go Back
26
Nov
2024

Play on HIV and AIDS was played to bring awareness among students

Type : Acitivity

ਸਿਹਤ ਸੰਭਾਲ ਵਿਸ਼ੇ ’ਤੇ ਨਾਟਕ ਖੇਡਿਆ



ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ, ਸਿਹਤ ਜਾਗਰਜੂਕਤਾ ਵਿਸ਼ੇ ’ਤੇ, ਨਾਟਕ ਪੇਸ਼ ਕੀਤੇ ਜਾਣ ਦੇ ਦ੍ਰਿਸ਼

"ਏਡਜ਼ ਇੱਕ ਗੰਭੀਰ ਰੋਗ ਹੈ, ਜਿਹੜਾ ਐੱਚ ਆਈ ਵੀ ਵਾਇਰਸ ਕਰਕੇ ਫੈਲਦਾ ਹੈ, ਇਹ ਹੋਰ ਰੋਗਾਂ ਵਿਰੁੱਧ, ਮਨੁੱਖ ਦੀ ਸੁਰੱਖਿਆ ਪ੍ਰਣਾਲੀ ਨੂੰ ਤਬਾਹ ਕਰਦਾ ਹੈ। ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਏਡਜ਼ ਵਿਰੁੱਧ, ਜਾਗਰੂਕਤਾ ਜ਼ਰੂਰੀ ਹੈ।’’ ਇਹ ਸੁਨੇਹਾ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਵਿਖੇ, ਮਹਿਤਾਬ ਆਰਟਸ ਸੁਸਾਇਟੀ ਮੁਹਾਲੀ ਦੀ ਨਾਟਕ ਟੀਮ ਨੇ, ਸਿਹਤ-ਜਾਗਰੂਕਤਾ ਵਿਸ਼ੇ ’ਤੇ ਨਾਟਕ ਖੇਡਦਿਆਂ ਦਿੱਤਾ।

ਇਸ ਨਾਟਕ ਟੀਮ ਵਿੱਚ ਡਾ: ਕੁਲਵੀਰ ਕੌਰ, ਹਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਸ਼ਾਮਲ ਸਨ। ਦੱਸਿਆ ਗਿਆ ਕਿ ਏਡਜ਼ ਛੂਤ ਦੀ ਬਿਮਾਰੀ ਨਹੀਂ ਹੈ, ਪਰ ਇਹ ਸਰਿੰਜਾਂ, ਚਾਕੂਆਂ, ਬਲੇਡਾਂ ਦੀ ਸਾਂਝੀ ਵਰਤੋਂ ਕਰਕੇ, ਅਸੁਰੱਖਿਅਤ ਜਿਣਸੀ ਸਬੰਧਾਂ ਕਾਰਨ ਜਾਂ ਏਡਜ਼ ਗ੍ਰਸਤ ਮਾਂ ਤੋਂ ਪੈਦਾ ਹੋਏ ਬੱਚੇ ਨੂੰ ਹੋ ਸਕਦਾ ਹੈ। ਇਹ ਵੀ ਦੱਸਿਆ ਗਿਆ ਕਿ ਸਿਹਤਮੰਦ ਮਨੁੱਖੀ ਸਬੰਧਾਂ ਬਾਰੇ, ਹਰ ਮਨੁੱਖ ਦਾ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ। ਦੱਸਿਆ ਗਿਆ ਕਿ ਹਰ ਰੋਜ਼ ਘੱਟੋ ਘੱਟ 30 ਮਿੰਟ ਸੈਰ ਕਰਨੀ ਚਾਹੀਦੀ ਹੈ, ਦੌੜ ਲਾਉਣੀ ਅਤੇ ਸਾਈਕਲ ਚਲਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਕਿਹਾ ਕਿ ਸਿਹਤ ਸੰਭਾਲ ਪ੍ਰਤੀ, ਮਨੁੱਖੀ ਜੀਵਨ ਦਾ ਹਰ ਪੜਾਅ ਪਹਿਰੇਦਾਰੀ ਦੀ ਮੰਗ ਕਰਦਾ ਹੈ। ਦੱਸਿਆ ਗਿਆ ਕਿ ਮਨੁੱਖੀ ਰੋਗਾਂ ਲਈ ਭਾਵੇਂ ਦੂਸ਼ਿਤ ਹਵਾ, ਪਾਣੀ, ਗੰਦਗੀ, ਖਤਰਨਾਕ ਗੈਸਾਂ, ਕੀਟਨਾਸ਼ਕਾਂ ਦੀ ਬੇਦਰੇਗ਼ ਵਰਤੋਂ ਆਦਿ ਬਾਹਰੀ ਕਾਰਨ ਹਨ, ਜਿਨ੍ਹਾਂ ਪ੍ਰਤੀ ਰਾਜਸੀ ਵਿਵਸਥਾ ਜ਼ੁੰਮੇਂਵਾਰ ਹੁੰਦੀ ਹੈ ਅਤੇ ਮਨੁੱਖ ਬੇਵਸ ਹੁੰਦਾ ਹੈ, ਪਰ ਸਰੀਰਕ ਅਤੇ ਦਿਮਾਗ਼ੀ ਸਿਹਤਮੰਦੀ ਦਾ ਹੁੰਨਰ, ਮਨੁੱਖ ਨੇ ਆਪਣੀ ਸਿਆਣਪ ਨਾਲ ਸਿੱਖਣਾ ਹੁੰਦਾ ਹੈ। ਉਨ੍ਹਾਂ ਸ਼ੁਧ ਖਾਧ- ਖੁਰਾਕ, ਕਸਰਤ ਅਤੇ ਮਾਨਸਿਕ ਸਿਹਤ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਅਤੇ ਗਿਆਨਵਾਨ ਲੋਕਾਂ ਤੋਂ ਸਿੱਖਦੇ ਰਹਿਣ ਲਈ ਪ੍ਰੇਰਿਆ। ਸਕੂਲ ਦੀ ਪਿ੍ਰੰਸੀਪਲ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਫ਼ਲਾਂ, ਸਬਜੀਆਂ, ਅਨਾਜ ਅਤੇ ਪ੍ਰੋਟੀਨ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ, ਬਾਜ਼ਾਰੂ ਪਕਵਾਨਾ, ਜੰਕ ਫੂਡ, ਨਮਕ ਅਤੇ ਚੀਨੀ ਦੀ ਵਧੇਰੇ ਵਰਤੋਂ ਤੋਂ ਬਚਣ। ਇਸ ਮੌਕੇ ’ਤੇ ਗਗਨਪ੍ਰੀਤ ਕੌਰ, ਬਲਜਿੰਦਰ ਸਿੰਘ, ਬੇਅੰਤ ਕੌਰ, ਨਵਪ੍ਰੀਤ ਕੌਰ, ਕਿਰਨਜੋਤ ਕੌਰ, ਜਸਪ੍ਰੀਤ ਕੌਰ, ਦਲਜੀਤ ਕੌਰ, ਹਰਪ੍ਰੀਤ ਕੌਰ ਆਦਿ ਸ਼ਾਮਲ ਸਨ।