Go Back
7
Nov
2024

Sewing and Embroidery center started at Kang Memorial Education Institute

Type : Acitivity

ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਸ਼ੁਰੂ ਕੀਤਾ ਸਿਲਾਈ ਕਢਾਈ ਸੈਂਟਰ



ਬਸੀ ਗੁੱਜਰਾਂ ਵਿਖੇ ‘ਮੇਰਾ ਪਿੰਡ 360’ ਕੇਂਦਰ ਦੀਆਂ ਸੇਵਾਵਾਂ ਦੇ ਵਾਧੇ ਵਜੋਂ, ਸਿਲਾਈ ਕਢਾਈ ਸੈਂਟਰ ਦੇ ਉਦਘਾਟਨ ਉਪਰੰਤ ਯਾਦਗਾਰੀ ਫੋਟੋ ਦੀ ਝਲਕ

ਨਜਦੀਕੀ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ- ਸੰਸਥਾ ਵਿਖੇ, ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ ਵੱਲੋਂ ਚਲਾਏ ਜਾ ਰਹੇ ‘ਮੇਰਾ ਪਿੰਡ 360’ ਕੇਂਦਰ ਵਿਖੇ, ਨਿਸ਼ਕਾਮ ਸੇਵਾਵਾਂ ਦੇ ਵਿਸਥਾਰ ਵਜੋਂ ਸਿਲਾਈ ਕਢਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ। ਕੇਂਦਰ ਦਾ ਅਰੰਭ ਕਰਵਾਉਂਦਿਆਂ, ਰੇਡੀਓ ਐੱਫ ਐੱਮ ਕੈਲਗਰੀ (ਕੈਨੇਡਾ) ਦੇ ਡਾਇਰੈਕਟਰ ਸ੍ਰੀ ਰਿਸ਼ੀ ਨਾਗਰ ਨੇ ਕਿਹਾ ਕਿ ਹਰ ਪਰਿਵਾਰ ਵਿੱਚ ਕੱਪੜਿਆਂ ਦੀ ਸਿਲਾਈ ਕਢਾਈ ਅਹਿਮ ਹੁੰਦੀ ਹੈ ਅਤੇ ਇਸ ਸੈਂਟਰ ਨਾਲ ਇਲਾਕੇ ਅਤੇ ਸੰਸਥਾ ਦੀਆਂ ਵਿਦਿਆਰਥਣਾ, ਹੁੰਨਰਮੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਸਿਲਾਈ ਕਢਾਈ ਦਾ ਹੁੰਨਰ, ਹਰ ਲੜਕੀ ਲਈ ਉਮਰ ਭਰ ਦਾ ਵਰਦਾਨ ਹੁੰਦਾ ਹੈ। ਸ਼੍ਰੀ ਨਾਗਰ ਨੇ ਅਜਿਹੀਆਂ ਨਿਸ਼ਕਾਮ ਸੇਵਾਵਾਂ ਦੇਣ ਬਦਲੇ, ਇਸ ਕੇਂਦਰ ਦੀ ਸੰਚਾਲਕ ਸੰਸਥਾ ਦਾ ਧੰਨਵਾਦ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬਹੂ/ਬੇਟੀਆਂ ਲਈ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਇਹ ਸੈਂਟਰ ‘ਖਾਲਸਾ ਏਡ ਇੰਟਰਨੈਸ਼ਨਲ’ ਦੇ ਸਹਿਯੋਗ ਨਾਲ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਸੁਵਿਧਾ ਕੇਂਦਰਾਂ ਵਾਲੇ ਸਾਰੇ ਕੰਮ ਸਰਕਾਰੀ ਫੀਸ ਤੋਂ ਇਲਾਵਾ ਬਿਲਕੁੱਲ ਮੁਫਤ ਹੁੰਦੇ ਹਨ, ਮੁਫਤ ਫੋਟੋ ਸਟੈਟ ਅਤੇ ਪਾਸਪੋਰਟ ਸਾਈਜ਼ ਫੋਟੋਆਂ ਮੁਫਤ ਤਿਆਰ ਕਰਾਈਆਂ ਜਾ ਸਕਦੀਆਂ ਸਨ। ਦੱਸਿਆ ਗਿਆ ਕਿ ਇਸ ਸੈਂਟਰ ਵਿੱਚ ਕੰਪਿਊਟਰ ਦੇ ਮੁਫਤ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ, ਨਰਸਿੰਗ ਸਟਾਫ਼ ਵੱਲੋਂ ਮੁਫਤ ਸਿਹਤ ਜਾਂਚ ਕੀਤੀ ਜਾਂਦੀ ਹੈ। ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਸਾਡੇ ਸਮਾਜ ਵਿੱਚ ਮੁਫਤ ਸੇਵਾਵਾਂ ਦੇ ਨਾਂ ’ਤੇ ਬਹੁਤ ਸਾਰੇ ਲੋਕਾਂ ਦੇ ਰਾਜਸੀ ਅਤੇ ਵਿਅਕਤੀਗਤ ਮੰਤਵ ਹੁੰਦੇ ਹਨ, ਪਰ ਇਹ ਸੇਵਾਵਾਂ ਨਾਨਕ ਮਿਸ਼ਨ ਨੂੰ ਸਮਰਪਿਤ ਹਨ। ਸਿਲਾਈ ਕਢਾਈ ਅਧਿਆਪਕਾ ਹਰਪ੍ਰੀਤ ਕੌਰ ਨੇ ਸਿਲਾਈ ਕਢਾਈ ਨੁਮਾਇਸ਼ ਦੀ ਵਿਆਖਿਆ ਕੀਤੀ। ਸਕੂਲ ਦੀਆਂ ਵਿਦਿਆਰਥਣਾ, ਇਸ ਸੈਂਟਰ ਦੇ ਖੁੱਲਣ ਕਾਰਨ ਬਹੁਤ ਉਤਸ਼ਾਹ ਵਿੱਚ ਨਜ਼ਰ ਆਈਆਂ। ਇਸ ਸਮੇਂ ਜਤਿੰਦਰ ਸਿੰਘ ਰਮਨਦੀਪ ਸਿੰਘ, ਕਿਰਨਜੀਤ ਕੌਰ, ਸਵਰਨਜੀਤ ਕੌਰ, ਡਾ: ਕੁਲਦੀਪ ਸਿੰਘ, ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਮਲਕੀਤ ਸਿੰਘ ਰੌਣੀ, ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ ਆਦਿ ਹਾਜਰ ਸਨ।