News & Events
Nov
2024
Nov
2024
Nov
2024
Oct
2024
Oct
2024
Oct
2024
Aug
2024
Remembering 1947
Type : Acitivity
Aug
2024
Aug
2024
Nov
2024
A committed teacher came to the school
Type : Acitivity
ਜਦੋਂ ਇੱਕ ਪ੍ਰਤੀਬੱਧ ਅਧਿਆਪਕ ਨੇ, ਵਿਦਿਆਰਥੀਆਂ ਦੇ ਦਿਲਾਂ ਦਾ ਬੂਹਾ ਖੜਕਾਇਆ
ਸ: ਸ਼ੇਰ ਸਿੰਘ ਗਰੇਵਾਲ, ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ। ਉਹ ਪਿਛਲੇ ਸਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ ਗਰੇਵਾਲ (ਰੂਪਨਗਰ) ਤੋਂ ਸੇਵਾ-ਮੁਕਤ ਹੋਏ ਹਨ। ਇਸ ਸਕੂਲ ਵਿੱਚ ਉਨ੍ਹਾਂ ਸਾਇੰਸ ਅਧਿਆਪਕ, ਲੈਕਚਰਾਰ ਅਤੇ ਇੰਚਾਰਜ ਵਜੋਂ ਵੀ, ਜਨੂੰਨ ਦੀ ਹੱਦ ਤੱਕ ਸੇਵਾਵਾਂ ਨਿਭਾਈਆਂ ਸਨ। ਸਕੂਲ ਦੀ ਲਾਇਬਰੇਰੀ ਅਤੇ ਲੈਬਾਰਟਰੀਆਂ, ਗੱਲਾਂ ਕਰਦੀਆਂ ਪ੍ਰਤੀਤ ਹੁੰਦੀਆਂ ਸਨ। ਉਨ੍ਹਾਂ ਕੋਲ ਵਿਦਿਆਰਥੀਆਂ ਦੇ ਦਿਲਾਂ ਵਿੱਚ ਲਹਿ ਜਾਣ ਦਾ ਹੁੰਨਰ ਹੈ। ਹਰ ਵਿਦਿਆਰਥੀ ਨੂੰ ਲੱਗਦਾ ਸੀ, ਕਿ ਉਸ ਨਾਲ ਹੀ, ਉਨ੍ਹਾਂ ਦਾ ਖਾਸ ਰਿਸ਼ਤਾ ਹੈ। ਆਈਲੈਟਸ ਦੀ ਸੁਨਾਮੀ ਵਿੱਚ ਵੀ, ਜਿਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਦੀ ਉਂਗਲ, ਘੁੱਟ ਕੇ ਫੜੀ ਰੱਖੀ, ਉਨ੍ਹਾਂ ਨੂੰ ਸਮੇਂ ਨੇ ਕਿਸੇ ਨਾ ਕਿਸੇ ਹੁੰਨਰ ਦਾ ਜਾਂ ਲਿਆਕਤ ਦਾ ਵਰਦਾਨ ਦੇ ਦਿੱਤਾ।
ਸਕੂਲ ਦੇ ਹਿਤ ਵਿੱਚ ਉਹ ਇਲਾਕੇ ਦੇ ਸਮਰੱਥ ਲੋਕਾਂ ਤੋਂ, ਵਿਭਾਗੀ ਅਧਿਕਾਰੀਆਂ ਤੋਂ ਅਤੇ ਸੱਤਾਧਾਰੀਆਂ ਤੋਂ ਕੰਮ ਲੈਣਾ ਜਾਣਦੇ ਸਨ। ਇਸ ਤੋਂ ਵੀ ਵਧਕੇ, ਵੱਖ ਵੱਖ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰਾਂ ਲਈ, ਉਨ੍ਹਾਂ ਨੇ ਸਕੂਲ ਦੇ ਗੇਟ ’ਤੇ ਇੱਕ ਬੋਰਡ ਲਾਇਆ ਹੋਇਆ ਸੀ। ਸਕੂਲ ਅਤੇ ਬਾਹਰਲੇ ਇਲਾਕੇ ਦੇ ਨੌਜਵਾਨ, ਇਸ ਬੋਰਡ ਤੋਂ ਲਾਭ ਲੈਂਦੇ ਸਨ। ਉਹ ਉਮੀਦਵਾਰਾਂ ਨੂੰ ਸਰੀਰਕ ਪਰਖ ਲਈ ਕਸਰਤ ਦੇ ਗੁਰ ਦੱਸਦੇ ਰਹੇ ਸਨ ਅਤੇ ਲਿਖਤੀ-ਪ੍ਰੀਖਿਆ ਦੀ ਤਿਆਰੀ ਖ਼ੁਦ ਕਰਾਉਂਦੇ ਸਨ। ਉਨ੍ਹਾਂ ਦੀ ਇਸ ਪਹਿਲਕਦਮੀ ਦੁਆਰਾ, ਇਲਾਕੇ ਅਤੇ ਦੂਰ ਦੇ ਪਿੰਡਾਂ ਦੇ ਸੈਕੜੇ ਨੌਜਵਾਨਾਂ ਫੌਜ, ਡਾਕ ਤਾਰ ਵਿਭਾਗ, ਰੇਲਵੇ, ਪੁਲਿਸ ਆਦਿ ਵਿਭਾਗਾਂ ਵਿੱਚ ਨੌਕਰੀਆਂ ਲੈਣ ਵਿੱਚ ਸਫਲ ਰਹੇ ਸਨ। ਹੁਣ ਸੇਵਾ-ਮੁਕਤ ਹੋਣ ਉਪਰੰਤ ਵੀ ਉਹ, ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹਨ, ਰਸਤਾ ਵਿਖਾਉਂਦੇ ਹਨ ਅਤੇ ਤਿਆਰੀ ਕਰਵਾਉਂਦੇ ਹਨ।
ਉਹ ਪੁੱਜ ਕੇ ਨਿਮਰ ਹਨ, ਦਮਦਾਰ ਆਵਾਜ਼ ਦੇ ਮਾਲਕ ਹਨ ਅਤੇ ਦਲੀਲ ਨਾਲ ਆਪਣਾ ਪੱਖ ਜਚਾਉਣ ਵਾਲੇ ਹਨ। ਹਾਸਲ ਹਾਲਤਾਂ ਵਿੱਚ ਬੁਰਾਈ ਵਿਰੁੱਧ ਬੇਕਿਰਕ ਅਤੇ ਚੰਗਿਆਈ ਦੀ ਧਿਰ ਬਣਨ ਵਾਲੇ ਹਨ। ਉਨ੍ਹਾਂ ਦਾ ਸ਼ੁਕਰ ਕਰਨ ਵਾਲਿਆਂ ਵਿੱਚ ਰੁਜ਼ਗਾਰ ਲੱਗੇ ਨੌਜਵਾਨ ਹੀ ਨਹੀਂ, ਨੌਜਵਾਨਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।
ਬਿਨ੍ਹਾਂ ਸ਼ੱਕ ਅਜਿਹੀ ਹਸਤੀ ਤੱਕ ਪਹੁੰਚਣ ਲਈ, ਖੁਦ ਦੀ ਸਾਧਨਾਂ, ਵੱਡਿਆਂ ਤੋਂ ਮਿਲੇ ਸੰਸਕਾਰ, ਮਾਹੌਲ ਅਤੇ ਬਹੁਤ ਸਾਰੇ ਸਬੱਬ ਹੋਰ ਹੁੰਦੇ ਹਨ, ਜੋ ਉਨ੍ਹਾਂ ਦੇ ਜੀਵਨ ਦਾ ਹਾਸਲ ਰਹੇ ਹੋਣਗੇ, ਜਿਨਾਂ ਕਰਕੇ ਉਨ੍ਹਾਂ ਦੀ ਨਜ਼ਰ ਨੂੰ, ਨਜ਼ਰੀਏ ਦਾ ਵਰਦਾਨ ਮਿਲਿਆ ਹੋਵੇਗਾ।
ਜਦੋਂ ‘ਅਜੀਤ’ ਵਿੱਚ 10 ਸਾਲ, ਮੇਰੇ ਵੱਲੋਂ ਲਿਖੀ ‘ਪੜ੍ਹਾਈ ਵਿੱਚ ਕਿੱਤਾ ਚੁਣਨ ਦੀ ਮਹੱਤਤਾ’ ਲੇਖ ਲੜੀ ਛਪਦੀ ਰਹੀ ਸੀ, ਜਦੋਂ ਮੈਂ 8 ਸਾਲ ਅਜੀਤ ਉੱਪ ਦਫਤਰ ਰੂਪਨਗਰ ਦਾ ਇੰਚਾਰਜ ਰਿਹਾ ਸੀ, ਮੇਰੇ ਲੇਖ ਛਪਦੇ ਰਹਿੰਦੇ ਹਨ ਜਾਂ ਮੇਰੀਆਂ ਫੇਸ ਬੁੱਕ-ਪੋਸਟਾਂ ਹੁੰਦੀਆਂ ਹਨ, ਉਹ ਇਨ੍ਹਾਂ ਬਾਤਾਂ ਦਾ ਹੁੰਗਾਰਾ ਲਗਾਤਾਰ ਭਰਨ ਵਾਲਿਆਂ ਵਿੱਚ ਅਤੇ ਸਿੱਖਿਆ-ਜਗਤ ਵਿੱਚ, ਮੇਰੇ ਬੇਗਰਜ ਕਾਰਜਾਂ ਦੇ ਕਦਰਦਾਨ ਰਹੇ ਹਨ।
ਸ਼ਾਇਦ ਇਸ ਲੰਮੇਂ ਵਾਹ ਵਿੱਚ ਉਨ੍ਹਾਂ ਨੂੰ ‘ਕਹਿਣੀ ਅਤੇ ਕਰਨੀ ਦਾ ਸੁਮੇਲ’ ਵੇਖਣ ਲਈ 10 ਵਾਰ ਸੰਸਥਾ ਵਿੱਚ ਆਉਣ ਦਾ ਸੱਦਾ ਦਿੱਤਾ ਹੋਵੇਗ..ਪਰ ਉਹ ਆਪਣੇ ਰੁਝੇਵਿਆਂ ਵਸ ਨਹੀਂ ਸੀ ਆ ਸਕੇ।
3 ਨਵੰਬਰ 2024 ਨੂੰ, ਉਹ ਖ਼ੁਦ ਅਗਲੇ ਦਿਨ ਆਉਣਾ ਤੈਅ ਕਰਦੇ ਹਨ। 4 ਨਵੰਬਰ ਨੂੰ ਉਹ ਸਮੇਂ ਸਿਰ ਪਹੁੰਚਦੇ ਹਨ, ਜੋ ਸੁਣਿਆ ਸੀ, ਅੱਖੀਂ ਵੇਖਦੇ ਹਨ।
ਫਿਰ ਉਹ +2 ਕਲਾਸ ਦੀ ਘੰਟਾ ਭਰ ਅਗਵਾਈ ਕਰਦੇ ਹਨ..ਸਫਲਤਾ ਦੇ ਨੁਕਤੇ ਦੱਸਦੇ ਹਨ। ਅਧਿਆਪਕੀ-ਹੁੰਨਰ ਵਜੋਂ ‘ਮੈਂ ਵੀ ਬੋਲਾਂ, ਤੂੰ ਵੀ ਬੋਲ’ ਜਿਹਾ ਮਾਹੌਲ ਸਿਰਜ ਲੈਂਦੇ ਹਨ। ਵਿਦਿਆਰਥੀਆਂ ਲਈ ਇਹ ਰੌਚਿਕ ਜਾਣਕਾਰੀ ਵਾਲਾ ਸਮਾਂ ਹੁੰਦਾ ਹੈ।
"ਗਰੇਵਾਲ ਸਰ ਹੁਣ ਕਦੋਂ ਆਉਣਗੇ? ਉਹ ਪੱਕਾ ਨੀ ਆਪਣੇ ਕੋਲ ਆ ਸਕਦੇ?" ਵਿਦਿਆਰਥੀ ਬਾਅਦ ਵਿੱਚ ਇਹ ਸਵਾਲ ਕਰਦੇ ਹਨ ਅਤੇ ਕੁੱਝ ਉਨ੍ਹਾਂ ਦਾ ਸੰਪਰਕ ਨੰਬਰ ਲੈ ਜਾਂਦੇ ਹਨ।
ਇਹ ਹੁੰਦਾ ਹੈ ਅਧਿਆਪਨ, ਇਹ ਹੁੰਦੀ ਹੈ ਅਧਿਆਪਨ-ਪ੍ਰਤੀਬੱਧਤਾ। ਇਸ ਨਵੇਂ ਸਾਕ ਨਾਲ ਸੰਸਥਾ ਦੀ ਧੰਨਤਾ ਵਿੱਚ ਹੋਰ ਵਾਧਾ ਹੋ ਗਿਆ ਹੈ।