News & Events
Jul
2025
May
2025
May
2025
May
2025
May
2025
Apr
2025
Apr
2025
Apr
2025
Oct
2024
Raising awareness about child sexual abuse and POCSO Act
Type : Acitivity
ਬਾਲਾਂ ਪ੍ਰਤੀ ਹੋ ਰਹੀ ਸਰੀਰਕ-ਹਿੰਸਾ ਪ੍ਰਤੀ ਜਾਗਰੂਕ ਕੀਤਾ ਬੱਚਿਆਂ ਦੇ ਸਵੈਮਾਣ ਦਾ ਮੁਦਈ ਹੈ ਪੌਕਸੋ ਐਕਟ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ਪੌਕਸੋ ਐਕਟ ’ਤੇ ਹੋਈ ਵਿਸ਼ੇਸ਼ ਇਕੱਤਰਤਾ ਦੀਆਂ ਝਲਕੀਆਂ
"ਪੌਕਸੋ ਐਕਟ ਦਾ ਉਦੇਸ਼ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ, ਸਰੀਰਕ-ਹਿੰਸਾ
ਤੋਂ ਬਚਾਉਣਾ ਹੈ। ਇਹ ਕਨੂੰਨ ਬੱਚਿਆਂ ਪ੍ਰਤੀ ਜਿਸਮਾਨੀ-ਹਿੰਸਾ ਤੋਂ ਇਲਾਵਾ ਉਨ੍ਹਾਂ
ਨਾਲ ਕੀਤੇ ਦੁਰਵਿਵਹਾਰ, ਉਨ੍ਹਾਂ ਨੂੰ ਅਸ਼ਲੀਲ ਸਮੱਗਰੀ ਵਿਖਾਉਣੀ, ਬਾਲਾਂ ਨਾਲ ਦੁਰਾਚਾਰ
ਕਰਨਾ, ਉਨ੍ਹਾਂ ਦੀ ਹੱਤਿਆ ਕਰ ਦੇਣੀ, ਜਿਹੇ ਅਪਰਾਧਾਂ ਦੀ ਵਿਆਖਿਆ ਕਰਦਾ ਹੈ ਅਤੇ
ਦੋਸ਼ੀਆਂ ਨੂੰ 10 ਸਾਲ, ਉਮਰ ਕੈਦ ਤੋਂ ਲੈ ਕੇ ਫ਼ਾਂਸੀ ਤੱਕ ਦੀ ਸਜਾ ਦਿੱਤੀ ਜਾ ਸਕਦੀ
ਹੈ।"
ਇਹ ਜਾਣਕਾਰੀ ਵਿੱਦਿਅਕ-ਚਿੰਤਕ ਅਤੇ ਮੇਜ਼ਬਾਨ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ
ਸਿੰਘ ਭੰਗੂ ਨੇ ਦਿੱਤੀ। ਉਹ ਪਿੰਡ ਬਸੀ ਗੁੱਜਰਾਂ ਦੀਆਂ ਸ: ਗੁਰਦੇਵ ਸਿੰਘ ਕੰਗ
ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ
ਸੰਬੋਧਨ ਕਰ ਰਹੇ ਸਨ। ਦੱਸਿਆ ਗਿਆ ਕਿ ਇਸ ਐਕਟ ਅਧੀਨ 18 ਸਾਲ ਉਮਰ ਤੋਂ ਪਹਿਲਾਂ,
ਸਹਿਮਤੀ ਨੂੰ ਵੀ ਨਕਾਰਿਆ ਗਿਆ ਹੈ, ਇਨ੍ਹਾਂ ਸਖਤ ਕਨੂੰਨਾਂ ਦੇ ਬਾਵਜੂਦ, ਬਾਲਾਂ ਪ੍ਰਤੀ
ਅੱਤਿਆਚਾਰ ਵਧ ਰਹੇ ਹਨ, 2021 ਦੌਰਾਨ ਬਾਲਾਂ ਵਿਰੁੱਧ ਅਪਰਾਧਾਂ ਦੇ 53874 ਮਾਮਲੇ
ਦਰਜ ਹੋਏ ਸਨ। ਉਨ੍ਹਾਂ ਉਨਾਓ, ਕਠੂਆ, ਮੁੰਬਈ ਬਾਲ ਸੰਭਾਲ ਘਰ, ਜੋਧ ਪੁਰ ਆਦਿ ਦੇ
ਮਹੱਤਵਪੂਰਨ ਕੇਸਾਂ ਦਾ ਵੇਰਵਾ ਦਿੱਤਾ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ ਦਾ ਸਾਬਕਾ
ਵਿਧਾਇਕ ਅਤੇ ਆਸ਼ਰਮਾ ਦਾ ਪ੍ਰਮੁੱਖ ਆਸਾ ਰਾਮ, ਪੌਕਸੋ ਅਦਾਲਤਾਂ ਦੁਆਰਾ ਦਿੱਤੀਆਂ
ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਉਮਰਾਂ ਵਿੱਚ,
ਜਦੋਂ ਵੀ ਕਿਸੇ ਵਿਦਿਆਰਥੀ ਨਾਲ ਸਰੀਰਕ-ਹਿੰਸਾ ਦਾ ਇਤਿਹਾਸ ਜੁੜਦਾ ਹੈ, ਤਾਂ
ਸਬੰਧਤ ਵਿਦਿਆਰਥੀ ਨੂੰ, ਉਮਰ ਭਰ ਲਈ ਅਜਿਹੀ ਮੰਦਭਾਗੀ ਘਟਨਾਂ ਦਾ ਬੋਝ ਚੁੱਕਣਾ ਪੈਂਦਾ
ਹੈ। ਉਨ੍ਹਾਂ ਅਧਿਆਪਕਾਂ ਨੂੰ ਵੀ ਤਾਕੀਦ ਕੀਤੀ, ਕਿ ਇਸ ਮਾਮਲੇ ਵਿੱਚ ਹਰ ਉਮਰ ਵਰਗ ਦੇ
ਵਿਦਿਆਰਥੀਆਂ ਦੀ ਸਮੇਂ ਸਮੇਂ ’ਤੇ ਅਗਵਾਈ ਕਰਨ। ਪ੍ਰਿੰਸੀਪਲ ਅਮਨਦੀਪ ਕੌਰ ਨੇ ਘਰ
ਦੇ ਅੰਦਰ ਅਤੇ ਬਾਹਰ, ਆਪਣੇ-ਆਪ ’ਤੇ ਸਖਤੀ ਨਾਲ ਪਹਿਰਾ ਦੇਣ ਲਈ ਪ੍ਰੇਰਿਆ ਅਤੇ
ਕਿਹਾ, ਕਿ ਜਦੋਂ ਵੀ ਕੋਈ ਉਨ੍ਹਾਂ ਨੂੰ ਬੁਰੇ ਇਰਾਦੇ ਨਾਲ ਵੇਖਦਾ ਜਾਂ ਛੂਹਦਾ ਹੈ, ਤਾਂ ਉਹ
ਫੌਰੀ ਤੌਰ ’ਤੇ ਇਹ ਗੱਲ ਆਪਣੇ ਮਾਪਿਆਂ, ਅਧਿਆਪਕਾਂ ਅਤੇ ਵਿਸਵਾਸ਼ਪਾਤਰਾਂ ਨੂੰ
ਦੱਸਣ। ਮੈਡਮ ਜਸਪ੍ਰੀਤ ਕੌਰ, ਕਰਨਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਸਫਲਤਾ ਦੇ ਭੇਦ,
ਦਇਆ ਦੀ ਵਡਿਆਈ ਅਤੇ ਚੰਗੀਆਂ ਆਦਤਾਂ ਬਾਰੇ ਦੱਸਿਆ। ਮਹਿਕਪ੍ਰੀਤ ਕੌਰ,
ਇਸ਼ਨੂਰਪ੍ਰੀਤ ਅਤੇ ਕੰਵਲਪ੍ਰੀਤ ਕੌਰ ਨੇ ਰਚਨਾਵਾਂ ਪੜ੍ਹੀਆਂ। ਅੰਬੂਜਾ ਮਨੋਵਿਕਾਸ
ਕੇਂਦਰ ਦੇ ਵਿਸ਼ੇਸ਼ ਵਿਦਿਆਰਥੀਆਂ ਵੱਲੋਂ ਦਿਵਾਲੀ ਵਸਤਾਂ ਦੀ ਪ੍ਰਦਰਸ਼ਨੀ ਵੀ ਲਾਈ
ਗਈ ਸੀ, ਜਿੱਥੋਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਲੋੜੀਂਦੀਆਂ ਵਸਤਾਂ
ਖਰੀਦੀਆਂ। ਇਸ ਮੌਕੇ ’ਤੇ ਬੇਅੰਤ ਕੌਰ, ਦਲਜੀਤ ਕੌਰ, ਰੁਪਿੰਦਰ ਕੌਰ, ਨਰਿੰਦਰ
ਸਿੰਘ, ਕਿਰਨਜੀਤ ਕੌਰ, ਗਗਨਦੀਪ ਕੌਰ, ਬਲਜਿੰਦਰ ਸਿੰਘ, ਨਰਿੰਦਰ ਕੌਰ, ਰਮਨਦੀਪ
ਸਿੰਘ, ਤੇਜਿੰਦਰ ਸਿੰਘ ਆਦਿ ਮੌਜੂਦ ਸਨ।